” ਖੁਦ ਦੀ ਖੋਜ “

” ਖੁਦ ਦੀ ਖੋਜ “

ਸੰਸਾਰ ਵਿੱਚ ਆਉਣ ਤੋਂ ਬਾਅਦ ਭਾਵ ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਇੱਕ ਨਾਮ , ਇੱਕ ਚਿਹਰਾ ਤੇ ਇੱਕ ਉਪਾਧੀ ਮਿਲ ਜਾਂਦੀ ਹੈ ਅਤੇ ਉਹ ਭੌਤਿਕਵਾਦੀ ਸਥਿਤੀਆਂ ਵਿੱਚੋਂ ਵਿਚਰਦਾ ਹੋਇਆ ਅੰਤਰਮੁਖੀ ਨਾ ਹੁੰਦੇ ਹੋਏ ਬਾਹਰ ਮੁਖੀ ਹੋ ਕੇ ਕੇਵਲ ਸੰਸਾਰ ‘ਤੇ ਕੇਂਦਰਿਤ ਮਗਨ ਹੋਇਆ ਰਹਿੰਦਾ ਹੈ। ਮਨ ਤੋਂ ਬਾਹਰਮੁਖੀ ਹੋਣ ਕਰ ਕੇ ਉਹ ਸੰਸਾਰੀ ਬਣਿਆ ਰਹਿਦਾ ਹੈ । ਸੰਸਾਰਕ ਬਣਤਰ ਵਿੱਚ ਰਮਿਆ ਰਹਿਣ ਕਰਕੇ ਉਸ ਦਾ ਜੀਵਨ ਇੰਜ ਦੁੱਖਾਂ ਭਰਿਆ ਰਹਿਣ ਲੱਗ ਪੈਂਦਾ ਹੈ ਜਿਵੇਂ ਇੱਕ ਲਾਚਾਰ ਤੇ ਬੇਵੱਸ ਪੰਛੀ ਪਰਿੰਦਾ ਹੋਵੇ। ਕਈ ਵਾਰ ਇਸ ਸੁਪਤ ਅਵਸਥਾ ਪ੍ਰਤੀ ਜਾਗ੍ਰਿਤੀ ਬੁਢਾਪੇ ਵਿੱਚ ਆਉਦੀ ਹੈ , ਪਰ ਉਦੋਂ ਤੱਕ ਜੀਵਨ ਅੰਤਿਮ ਪੜਾਅ ਤੱਕ ਪਹੁੰਚ ਗਿਆ ਹੁੰਦਾ ਹੈ । ਉਸ ਸਮੇਂ ਖੁਦ ਪ੍ਰਤੀ ਜਾਗ੍ਰਿਤੀ ਜਾਂ ਖੁਦ ਦੀ ਖੋਜ ਦਾ ਪਤਾ ਕਰਨਾ ਜਾਂ ਲੱਗਣਾ ਮਨੁੱਖ ਦੇ ਬਹੁਤਾ ਕੰਮ ਨਹੀਂ ਆਉਂਦਾ ਭਾਵ ਇਸ ਅਵਸਥਾ ਵਿੱਚ ਹੋਈ ਖੁਦ ਦੀ ਖੋਜ ਜਾਂ ਜਾਗ੍ਰਿਤੀ ਫਲਦਾਇਕ ਨਹੀਂ ਹੋ ਸਕਦੀ । ਇਸ ਲਈ ਸਹੀ ਸਮੇਂ ਉੱਤੇ ਭਾਵ ਜੀਵਨ ਦੇ ਆਰੰਭਕ ਪੜਾਅ ‘ਤੇ ਅਤੇ ਸਹੀ ਢੰਗ ਰਾਹੀਂ ਖ਼ੁਦ ਦੀ ਖ਼ੋਜ ਹੋ ਜਾਣਾ ਅਤੇ ਖੁਦ ਦੀ ਖੋਜ ਕਰਨਾ ਅਤਿ ਜ਼ਰੂਰੀ ਹੋ ਜਾਂਦਾ ਹੈ ।

ਸਰੀਰਕ , ਨਾਮ , ਰੂਪ ਜਾਂ ਉਪਾਧੀ ਪੱਖੋਂ ਵਿਮੁਕਤ / ਪਾਸੇ ਹੋ ਕੇ ਅੰਤਰ ਕੇਂਦਰਤ ਹੋ ਕੇ ਜਦੋਂ ਪ੍ਰਮੇਸ਼ਰ ਦੀ ਸੱਤਾ ਦਾ ਅਸਤਿਤਵ ਸਵੀਕਾਰ ਕਰਕੇ ਪ੍ਰਮੇਸ਼ਰ ਦੇ ਸੱਚ ਸਰੂਪ ਦਾ ਗਿਆਨ ਹੋ ਜਾਵੇ ਅਤੇ ਦ੍ਰਿਸ਼ਟੀ ਅੰਤਰਮੁਖੀ ਕੇਂਦਰਿਤ ਹੋ ਜਾਵੇ ਤਾਂ ਖੁਦ ਦੀ ਖੋਜ ਤੇ ਖ਼ੁਦ ਦੇ ਅਸਤੀਤਵ ਤੋਂ ਸਮਝ ਆਉਣ ਲੱਗ ਪੈਂਦੀ ਹੈ। ਖ਼ੁਦ ਦੀ ਇਸ ਖੋਜ ਵਿੱਚ ਇੱਕ ਯਾਤਰਾ ਦਾ ਪੱਥ ਤੇੈਅ ਕਰਨਾ ਪੈਂਦਾ ਹੈ ਜੋ ਅਸੱਤ ਤੋਂ ਸੱਤ ਵਲ , ਅਗਿਆਨ ਤੋਂ ਗਿਆਨ ਵੱਲ , ਪਰਿਮਾਪ ਤੋ ਕੇਂਦਰ ਵੱਲ ਤੇ ਹਨੇਰੇ ਤੋਂ ਚਾਨਣ ਵੱਲ ਹੁੰਦਾ ਹੈ । ਕਿਉਂਕਿ ਖੁਦ ਦੀ ਖੋਜ ਤੋਂ ਬਿਨਾਂ ਸੰਪਤੀ , ਸਤਿਕਾਰ , ਸ਼ੋਹਰਤ , ਭੌਤਿਕ ਤੇ ਸੰਸਾਰਿਕ ਪ੍ਰਾਪਤੀਆਂ ਪ੍ਰਾਪਤ ਕਰਕੇ ਵੀ ਉਸਦੇ ਹੱਥ਼ ਕੁੱਝ ਨਹੀਂ ਲੱਗਦਾ , ਭਾਵ ਖ਼ੁਦ ਦੀ ਖੋਜ ਤੋਂ ਬਿਨਾਂ ਜੀਵਨ ਤੁੱਛ ਜਿਹੇ ਕੰਕਰ , ਰੋੜੇ – ਪੱਥਰ ਬਟੋਰਨ ਵਿੱੱਚ ਹੀ ਵਿਅਰਥ ਗੁਆ ਜਾਂਦਾ ਹੈ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

Share Button

Leave a Reply

Your email address will not be published. Required fields are marked *

%d bloggers like this: