………ਕਵਿਤਾ ……….

ਕਵਿਤਾ

ਬੜਾ ਸੁੰਨਾ ਜਾਪਿਆ
ਅੱਜ ਅਮੜੀ ਦਾ ਵਿਹੜਾ।
ਦਿਲੋਂ ਭੁੱਬਾਂ ਨਿਕਲੀਆਂ
ਸਦਾ ਵਸਦਾ ਰਹੇ,
ਮੇਰੇ ਬਾਬਲ ਦਾ ਖੇੜਾ।

ਨਹੀਂ ਮਿਲਦਾ ਉਹ ਮੁੜਕੇ
ਗਿਆ ਸਾਨੂੰ ਛੱਡ ਕੇ,
ਆਵੇ ਨਾ ਵਾਪਸ
ਛੱਡ ਗਿਆ ਜਿਹੜਾ ।
ਬੜਾ …….

ਬੜੇ ਪਏ ਭੁਲੇਖੇ ਅਮੜੀ ਦੇ
ਖੌਰੇ ਕਿਤੋਂ ਆਣ ਕੇ ਧੀ ਨਾਲ
ਲਾਡ ਲਡਾਵੇ ਤੇ ਹਿੱਕ ਨਾਲ ਲਾਵੇ।
ਰੂਹ ਸਦਾ ਉਸਦੀ ਵਸਦੀ ਰਹੇ
ਵਿੱਚ ਅਸਾਡੇ,
ਨਾ ਭੈਣਾ ਭਰਾਵਾਂ ਚ ਆਵਣ ਤਰੇੜਾਂ ।
ਬੜਾ…………

ਬੜਾ ਔਖਾ ਲੱਗਿਆ ਜਦੋਂ ਸੀ ਛੱਡਿਆ
ਭੈਣ ਭਰਾਵਾਂ ਨੂੰ ਸੁੱਚੀਆਂ ਦੁਆਵਾਂ ਨੂੰ ।
ਪੱਥਰ ਦਿਲ ਤੇ ਧਰਿਆ
ਕਿਹਾ ਦੀਪ ਨੇ ਹੋਰ ਥੋਡੇ ਬਿਨ ਮੇਰਾ ਕਿਹੜਾ ।
ਬੜਾ………

ਰਮਨ ਸ਼ੇਰਗਿੱਲ
ਪਿੰਡ: ਦਾਨਗੜ (ਬਰਨਾਲਾ )

Share Button

Leave a Reply

Your email address will not be published. Required fields are marked *

%d bloggers like this: