ਫ਼ਿਲਮ ‘ਬੈਂਡ ਵਾਜੇ’ ‘ਚ ਨਜ਼ਰ ਆਉਣਗੇ ਪੰਜਾਬੀ ਸੱਭਿਆਚਾਰ ਦੇ ਕਰੀ ਰੰਗ, 15 ਮਾਰਚ 2019 ਨੂੰ ਦੇਵੇਗੀ ਸਿਨੇਮਾਘਰਾ ‘ਚ ਦਸਤਕ

ਫ਼ਿਲਮ ‘ਬੈਂਡ ਵਾਜੇ’ ‘ਚ ਨਜ਼ਰ ਆਉਣਗੇ ਪੰਜਾਬੀ ਸੱਭਿਆਚਾਰ ਦੇ ਕਰੀ ਰੰਗ, 15 ਮਾਰਚ 2019 ਨੂੰ ਦੇਵੇਗੀ ਸਿਨੇਮਾਘਰਾ ‘ਚ ਦਸਤਕ

ਚੰਡੀਗੜ੍ਹ 24 ਅਕਤੂਬਰ ( ਜਵੰਦਾ ) ਪੰਜਾਬੀ ਫ਼ਿਲਮਾਂ ਤੋਂ ਪੰਜਾਬੀ ਦਰਸ਼ਕਾਂ ਦੀ ਉਮੀਦ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਲਈ ਫ਼ਿਲਮ ਨਿਰਮਾਤਾ, ਨਿਰਦੇਸ਼ਕ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਪੰਜਾਬੀ ਫ਼ਿਲਮ ਬੈੰਡ ਵਾਜੇ ‘ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇ, ਇਸ ਲਈ ਫ਼ਿਲਮ ਦੀ ਸਮੁੱਚੀ ਟੀਮ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਇਹ ਕਹਿਣਾ ਹੈ ਪੰਜਾਬੀ ਫ਼ਿਲਮ ਬੈਡ ਵਾਜੇ’ ਦੀ ਟੀਮ ਦਾ।ਇਸ ਫ਼ਿਲਮ ਦੀ ਅਨਾਊਂਸਮੈਂਟ ਲਈ ਰੱਖੇ ਸਮਾਗਮ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ, ਫ਼ਿਲਮ ਦੇ ਹੀਰੋ ਬੀਨੂੰ ਢਿੱਲੋਂ, ਹੀਰੋਇਨ ਮੈਂਡੀ ਤੱਖਡ਼ ਨਾਮਵਰ ਅਦਾਕਾਰ, ਜਸਵਿੰਦਰ ਭੱਲਾ ਗੁਰਪ੍ਰੀਤ ਘੁੱਗੀ, ਨਿਰਮਾਤਾ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਮੌਜੂਦ ਸਨ। ਸ਼ਾਹ ਐਂਡ ਸ਼ਾਹ ਪਿਕਚਰਜ਼ ਦੇ ਬੈਨਰ ਹੇਠ ਬਣਨ ਜਾ ਰਹੀ ਇਹ ਫ਼ਿਲਮ 15 ਮਾਰਚ 2019 ਨੂੰ ਰਲੀਜ਼ ਕੀਤੀ ਜਾਵੇਗੀ।ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਦੱਸਿਆ ਕਿ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਕਾਮੇਡੀ ਜ਼ੋਨਰ ਦੀ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ‘ਚ ਬੀਨੂੰ ਢਿੱਲੋਂ ਦੇ ਨਾਲ ਨਾਲ ਨਾਮਵਾਰ ਅਦਾਕਾਰਾ ਮੈਂਡੀ ਤੱਖਡ਼ ਮੁੱਖ ਭੂਮਿਕਾ ਨਿਭਾ ਰਹੀ ਹੈ। ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਇਸ ਫ਼ਿਲਮ ਦੇ ਬਾਕੀ ਅਹਿਮ ਕਿਰਦਾਰ ਨਿਭਾ ਰਹੇ ਹਨ।

ਇਸ ਮੌਕੇ ਫ਼ਿਲਮ ਦੇ ਮੁੱਖ ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹਨ ਅਤੇ ਇਹ ਫ਼ਿਲਮ ਨਿਰੋਲ ਰੂਪ ‘ਚ ਪਰਿਵਾਰਕ ਫ਼ਿਲਮ ਹੋਵੇਗੀ, ਜੋ ਸਭ ਦੀ ਕਸਵੱਟੀ ‘ਤੇ ਖਰਾ ਉਤਰੇਗੀ।ਇਸ ਮੌਕੇ ਮੈਂਡੀ ਤੱਖਡ਼ ਨੇ ਕਿਹਾ ਕਿ ਬੀਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਇਕ ਸੁਪਨਾ ਸੱਚ ਹੋਣ ਵਰਗਾ ਹੈ ਤੇ ਓਹਨੂੰ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਉਸ ਦਾ ਕਿਰਦਾਰ ਬਹੁਤ ਪਸੰਦ ਆਵੇਗਾ।ਇਸ ਮੌਕੇ ਹਾਜ਼ਰ ਅਦਾਕਾਰ ਗੁਰਪ੍ਰੀਤ ਘੁੱਗੀ ਅਤ ਜਸਵਿੰਦਰ ਭੱਲਾ ਨੇ ਕਿਹਾ ਕਿ ਫ਼ਿਲਮ ਦੇ ਟਾਈਟਲ ਨੇ ਇਹ ਬਿਆਨ ਕਰ ਰਿਹਾ ਹੈ ਕਿ ਇਹ ਫ਼ਿਲਮ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ। ਫ਼ਿਲਮ ਦੇ ਨਿਰਮਾਤਾ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਨੇ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਦਿਨੋ ਦਿਨ ਤਰੱਕੀ ਕਰ ਰਹੀ ਹੈ। ਇਸ ਗੱਲ ਨੇ ਹੀ ਉਨ੍ਹਾਂ ਨੂੰ ਇਸ ਖ਼ੇਤਰ ‘ਚ ਆਉਣ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੂੰ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਦੀਆਂ ਸਫ਼ਲ ਤੇ ਮਨੋਰਜੰਨ ਫ਼ਿਲਮਾਂ ‘ਚ ਸ਼ੁਮਾਰ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: