ਲੈਣ—ਦੇਣ

ਲੈਣ—ਦੇਣ

ਮੈਂ ਤੇ ਬੇਅੰਤ ਸਿੰਘ ਇਕ ਬੱਸ ਵਿਚ ਸਫ਼ਰ ਕਰ ਰਹੇ ਸੀ। ਮੈਂ ਬੇਅੰਤ ਨੂੰ ਪੁੱਛਿਆ ਕਿ ਵਿਆਹ ਕਦੋਂ ਕਰਵਾ ਰਿਹਾ ਹੈ। ਉਸ ਨੇ ਕਿਹਾ ਕਿ ਜਦੋਂ ਮੇਰੇ ਘਰਦਿਆਂ ਨੂੰ 30—40 ਲੱਖ ਰੁਪਏ ਲਾਉਣ ਵਾਲਾ ਪਰਿਵਾਰ ਮਿਲੂ। ਮੈਂ ਸੁਣ ਕੇ ਹੈਰਾਨ ਰਹਿ ਗਿਆ, ਮੈਂ ਬੇਅੰਤ ਨੂੰ ਕਿਹਾ ਕਿ ਆਪਾਂ ਪੜ੍ਹੇ ਲਿਖੇ ਹਾਂ, ਕਾਲਜ ਦੇ ਦਿਨਾਂ ਵਿਚ ਦਾਜ ਦੇ ਖਿਲਾਫ਼ ਰੋਸ ਮੁਜਾਹਰੇ ਕਰਦੇ ਰਹੇ ਹਾਂ ਪਰ ਹੁਣ ਅਸੀਂ ਆਪ ਹੀ ਦਾਜ ਦੀ ਮੰਗ ਕਰਾਂਗੇ? ਤਾਂ ਬੇਅੰਤ ਨੇ ਕਿਹਾ ਕਿ ਉਸ ਨੇ ਵੀ ਤਾਂ ਆਪਣੀਆਂ ਭੈਣਾਂ ਦੇ ਵਿਆਹਾਂ ਤੇ ਲੱਖਾਂ ਰੁਪਏ ਲਗਾਏ ਨੇ। ਜੇ ਹੁਣ ਲਗਾਏ ਨੇ ਤਾਂ ਉਹ ਲਵੇਗਾ ਵੀ। ਐਨੇ ਨੂੰ ਬੇਅੰੰਤ ਦਾ ਪਿੰਡ ਆ ਗਿਆ ਤੇ ਉਹ ਬੱਸ ਵਿਚੋਂ ਉਤਰ ਗਿਆ। ਮੈਂ ਇਹੀ ਸੋਚ ਰਿਹਾ ਸੀ ਕਿ ਇਹ ਕਿਸੇ ਮੁੰਡੇ ਨੂੰ ਤਾਂ ਪਹਿਲ ਕਰਨੀ ਪਵੇਗੀ ਕਿ ਮੈਂ ਦਾਜ ਨਹੀਂ ਲਵਾਂਗਾ, ਸਿਰਫ਼ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਚਾਹੀਦੀ ਹੈ, ਤਾਂ ਜੋ ਇਹ ਰੀਤ ਅੱਗੇ ਵਧ ਸਕੇ। ਨਹੀਂ ਤਾਂ ਇਸੇ ਤਰਾਂ ਚੱਲਦਾ ਰਹੇਗਾ ਇਹ ਲੈਣ—ਦੇਣ।

ਸਿਮਰਤ ਸਿੰਘ

Share Button

Leave a Reply

Your email address will not be published. Required fields are marked *

%d bloggers like this: