ਪ੍ਰਾਈਵੇਟ ਬੱਸਾਂ ਖਿਲਾਫ ਡਟੇ ਰੋਡਵੇਜ਼ ਮੁਲਾਜ਼ਮ, ਦੋ ਰੋਜ਼ਾ ਚੱਕਾ ਜਾਮ, ਲੋਕ ਪ੍ਰੇਸ਼ਾਨ

ਪ੍ਰਾਈਵੇਟ ਬੱਸਾਂ ਖਿਲਾਫ ਡਟੇ ਰੋਡਵੇਜ਼ ਮੁਲਾਜ਼ਮ, ਦੋ ਰੋਜ਼ਾ ਚੱਕਾ ਜਾਮ, ਲੋਕ ਪ੍ਰੇਸ਼ਾਨ

ਹਰਿਆਣਾ ਰੋਡਵੇਜ਼ ਦੇ ਦੋ ਦਿਨਾਂ ਦੇ ਚੱਕੇ ਜਾਮ ਕਾਰਨ ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ। ਅੱਜ ਹੜਤਾਲ ਦੇ ਪਹਿਲੇ ਦਿਨ ਸਵੇਰੇ ਦੋ ਬੱਸਾਂ ਹੀ ਫਤਿਹਾਬਾਦ ਡੀਪੂ ਤੋਂ ਬਾਹਰ ਨਿਕਲ ਪਾਈਆਂ। ਉਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਨੇ ਇੱਕ ਵੀ ਬੱਸ ਨਹੀਂ ਲੰਘਣ ਦਿੱਤੀ। ਰੋਡਵੇਜ਼ ਮੁਲਾਜ਼ਮ ਧਰਨੇ ’ਤੇ ਬੈਠ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਫਤਿਹਾਬਾਦ ਡੀਪੂ ਦੇ ਨਾਲ-ਨਾਲ ਟੋਹਾਣਾ ਸਬ ਡੀਪੂ ਤੋਂ ਵੀ ਕੋਈ ਬੱਸ ਨਹੀਂ ਚੱਲ ਪਾਈ ਜਿਸ ਕਾਰਨ ਪੰਜਾਬ ਤੇ ਚੰਡੀਗੜ੍ਹ ਲਈ ਸੇਵਾਵਾਂ ਟੱਪ ਰਹੀਆਂ। ਫਤਿਹਾਬਾਦ ਤੋਂ ਵੀ ਪੰਜਾਬ, ਦਿੱਲੀ, ਚੰਡੀਗੜ੍ਹ, ਰਾਜਸਥਾਨ, ਉਤਰਾਖੰਡ ਲਈ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ। ਬੱਸ ਸਟੈਂਡ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਤਹਿਤ ਪੁਲਿਸ ਨੂੰ ਤਇਨਾਤ ਕੀਤਾ ਗਿਆ ਹੈ।

ਹੜਤਾਲ ਤੇ ਬੈਠੇ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੱਲ ਕਰਦਿਆਂ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰਬਤ ਸਿੰਘ ਪੂਨੀਆ ਨੇ ਕਿਹਾ ਕਿ ਸਰਕਾਰ 720 ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਚਲਾਉਣ ਦਾ ਫੈਸਲਾ ਵਾਪਸ ਲੈਣਾ ਪਏਗਾ। ਇਹ ਉਨ੍ਹਾਂ ਦੀ ਮੁੱਖ ਮੰਗ ਹੈ। ਇਸ ਦੇ ਇਲਾਵਾ ਪਿਛਲੇ ਹਫ਼ਤੇ ਹਰਿਆਣਾ ਵਿੱਚ ਮੁਲਾਜ਼ਮਾਂ ’ਤੇ ਐਸਮਾ ਤਹਿਤ ਬਣਾਏ ਕੇਸ ਵਾਪਸ ਲਏ ਜਾਣ ਤੇ ਮੁਅੱਤਲ ਕੀਤੇ ਮੁਲਾਜ਼ਮਾਂ ਨੂੰ ਦੀ ਮੁੜ ਬਹਾਲੀ ਦੀ ਵੀ ਮੰਗ ਕੀਤੀ ਗਈ ਹੈ।

ਪੂਨੀਆ ਨੇ ਇਲਜ਼ਾਮ ਲਾਇਆ ਕਿ ਸਰਕਾਰ ਨਿੱਜੀ ਬੱਸਾਂ ਨੂੰ ਸੜਕਾਂ ’ਤੇ ਉਤਾਰ ਕੇ ਰੋਡਵੇਜ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮੁਤਾਬਕ ਰੋਡਵੇਜ਼ ਬੇੜੇ ਵਿੱਚ 14 ਹਜ਼ਾਰ ਨਵੀਆਂ ਬੱਸਾਂ ਦੀ ਲੋੜ ਹੈ। ਪੂਨੀਆ ਨੇ ਸਪਸ਼ਟ ਕੀਤਾ ਕਿ ਜਦੋਂ ਤਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤਕ ਰੋਡਵੇਜ਼ ਮੁਲਾਜ਼ਮ ਸੰਘਰਸ਼ ਜਾਰੀ ਰੱਖਣਗੇ। ਜੇ ਸਰਕਾਰ ਨੇ ਕੁਝ ਨਾ ਕੀਤਾ ਤਾਂ ਸੰਘਰਸ਼ ਤੇਜ਼ ਕਰਨ ਦੀ ਚੇਤਾਨਵੀ ਵੀ ਦਿੱਤੀ। ਪੂਨੀਆ ਮੁਤਾਬਕ ਅੱਜ ਹੜਤਾਲ ਦਾ ਪਹਿਲਾ ਦਿਨ ਹੈ ਤੇ ਹਰਿਆਣਾ ਵਿੱਚ 4 ਥਾਈਂ ਰੋਡਵੇਜ਼ ਮੁਲਾਜ਼ਮਾਂ ’ਤੇ ਲਾਠੀਚਾਰਜ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: