ਜ਼ਿਲਾ ਬਰਨਾਲਾ ਦੇ 11 ਸਕੂਲਾਂ ਨੂੰ ਕੀਤਾ ਗਿਆ ਅੱਪਗ੍ਰੇਡ: ਡਿਪਟੀ ਕਮਿਸ਼ਨਰ

ਜ਼ਿਲਾ ਬਰਨਾਲਾ ਦੇ 11 ਸਕੂਲਾਂ ਨੂੰ ਕੀਤਾ ਗਿਆ ਅੱਪਗ੍ਰੇਡ: ਡਿਪਟੀ ਕਮਿਸ਼ਨਰ

ਬਰਨਾਲਾ, 4 ਜੂਨ (ਨਰੇਸ਼ ਗਰਗ) ਡਿਪਟੀ ਕਮਿਸ਼ਨਰ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਨਿਰੰਤਰ ਸੁਧਾਰਾਂ ਦੀ ਲੜੀ ਵਿੱਚ ਇਕ ਹੋਰ ਵੱਡਾ ਉਪਰਾਲਾ ਕਰਦਿਆਂ ਬਰਨਾਲਾ ਜ਼ਿਲੇੇ ਦੇ 11 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਵਜੋਂ ਅੱਪਗ੍ਰੇਡ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਦੇ 11 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਵਜੋਂ ਅੱਪਗ੍ਰੇਡ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਹਰੀਗੜ, ਭੱਦਲਵੱਡ, ਕਰਮਗੜ, ਭੈਣੀ ਮਹਿਰਾਜ, ਚੀਮਾ ਜੋਧਪੁਰ, ਕਲਾਲਮਜਾਰਾ, ਟੱਲੇਵਾਲ, ਸ਼ਹਿਣਾ (ਕੁੜੀਆ), ਧੌਲਾ, ਖੁੱਡੀ ਖੁਰਦ ਤੇ ਹੰਡਿਆਇਆ ਸਕੂਲਾਂ ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਵਜੋਂ ਅੱਪਗ੍ਰੇਡ ਕੀਤਾ ਗਿਆ ਹੈ।
ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਕਿਹਾ ਕਿ ਸਕੂਲਾਂ ਨੂੰ ਅੱਪਗ੍ਰੇਡ ਕਰਨ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਵੀ ਵਾਧਾ ਹੋਵੇਗਾ ਕਿਉਕਿ ਹੁਣ ਸਬੰਧਤ ਇਲਾਕੇ ਦੇ ਵਿਦਿਆਰਥੀਆਂ ਨੂੰ ਆਪਣੇ ਨੇੜਲੇ ਸਕੂਲ ਵਿੱਚ ਦਾਖਲਿਆਂ ਦੀ ਸਹੂਲਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: