ਸ੍ਰ. ਅਜੀਤ ਸਿੰਘ ਦੀ ਸਾਹਿਤ ਸਿਰਜਣਾ/ਸਾਹਿਤਕ ਸ਼ੰਵੇਦਨਾ ਦੇ ਆਰ ਪਾਰ

ਸ੍ਰ. ਅਜੀਤ ਸਿੰਘ ਦੀ ਸਾਹਿਤ ਸਿਰਜਣਾ/ਸਾਹਿਤਕ ਸ਼ੰਵੇਦਨਾ ਦੇ ਆਰ ਪਾਰ

ਬਠਿੰਡੇ ਜਿਲ੍ਹੇ ਦੇ ਪਿੰਡ ਪਿੱਥੋ ਨਾਲ ਸਬੰਧਤ ਹੁਣ ਬਠਿੰਡਾ ਵਿਖੇ ਰਹਿ ਰਹੇ ਸਰਦਾਰ ਅਜੀਤ ਸਿੰਘ ਅਤੇ ਮਨਜੀਤ ਸਿੰਘ ਦੋਵੇ ਸਕੇ ਭਰਾ ਸਹਿਤ ਸਿਰਜਨਾ ਨਾਲ ਜੁੜੇ ਹੋਏ ਹਨ। ਸਾਡੇ ਆਲੇ ਦੁਆਲੇ ਘਰਾਂ-ਪਰਿਵਾਰਾਂ ਗੱਲ ਕੀ ……… ਹਰ ਪਾਸੇ ਦੁੱਖ, ਕਲੇਸ਼, ਠੱਗੀ, ਚੋਰੀ, ਬੇਈਮਾਨੀ ਤੋਂ ਇਲਾਵਾ ਬਾਲਾਤਕਾਰ ਸਮੇਤ ਲੁੱਟਪੁੱਟ ਅਤੇ ਕੁੱਟ ਕਟਿਹਰੇ ਦੇ ਹਾਲਾਤ ਵੇਖ ਕੇ ਮੇਰਾ ਅੰਦਰਲਾ ਆਪਾ ਵਲੂੰਂਦ੍ਹਰਿਆ ਜਾਂਦਾ ਹੈ । ਅਸਲ ਸੱਚ ਤਾਂ ਇਹ ਹੈ ਕਿ ਅਜਿਹਾ ਸਭ ਕੁੱਝ ਵੇਖਣ ਤੋਂ ਬਾਅਦ ਮੇਰੇ ਜਿਹਨ ਵਿੱਚ ਉਥਲ ਪੁਥਲ ਹੁੰਦੀ ਰਹਿੰਦੀ ਹੈ ਅਤੇ ਇਸੇ ਪ੍ਰਕਿਰਿਆ ਵਿਚੋਂ ਮੇਰੀਆਂ ਲਿਖਤਾਂ ਨਿਕਲਦੀਆਂ ਹਨ । ਉਪਰੋਕਤ ਵਿਚਾਰਾਂ ਦੇ ਧਾਰਨੀ ਸ੍ਰ. ਅਜੀਤ ਸਿੰਘ ਤੋਂ ਜਦੋਂ ਮੈਂ ਇਹ ਪੁਛਿਆ ਕਿ ਅਜੀਤ ਸਿੰਘ ….. ਉਸ ਅਜੀਤ ਸਿੰਘ ਦੇ ਹੱਥ ਵਿੱਚ ਪਹਿਲਾਂ ਕਲਮ, ਕਿਤਾਬ ਜਾਂ ਫਿਰ ਕੋਈ ਹਥਿਆਰ ਆਇਆ … ਉਹ ਕਿਹੜਾ ਵੇਲਾ ਸੀ ਭਾਵ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ-ਅਸਲ ਵਿੱਚ ਮੈਨੂੰ ਅਜਿਹਾ ਕੁਝ ਵੀ ਯਾਦ ਨਹੀ ਕਿਉਂਕਿ ਸਾਡੇ ਪਿਤਾ ਜੀ ਸ੍ਰ. ਗੱਜਾ ਸਿੰਘ ਆਰਮੋਰ ਸਨ ਭਾਵ ਘਰ ਵਿਚ ਹਥਿਆਰਾਂ ਦਾ ਮਹੌਲ ਸੀ । ਉਹ ਪੜ੍ਹਨ ਰੁਚੀਆਂ ਦੇ ਵੀ ਸਨ। ਮੇਰਾ ਬਚਪਨ ਹੀ ਸ਼ਬਦਾਂ ਕਲਮਾਂ ਅਤੇ ਹਥਿਆਰਾਂ ਦੇ ਵਿਚਕਾਰ ਗੁਜਰਿਆ ਹੈ । ਸ਼ਾਇਦ ਇਸੇ ਕਰਕੇ ਹੀ ਮੈਂ ਹਥਿਆਰਾਂ ਦਾ ਕਾਰੀਗਰ ਅਤੇ ਲੇਖਕ ਬਣ ਸਕਿਆ ਹਾਂ।ਂ ਜਦੋਂ ਮੈਂ ਸ੍ਰ. ਅਜੀਤ ਸਿੰਘ ਤੋ ਉਹਨਾਂ ਦੀ ਪੜ੍ਹਾਈ ਬਾਰੇ ਪੁੱਛਿਆਂ ਤਾਂ ਅੱਗੋ ਜਵਾਬ ਸੀ ਮੇਰੀ ਪੜ੍ਹਾਈ ਵੀ ਵਾਇਆ ਬਠਿੰਡੇ ਵਾਲੀ ਐ …. ਮੈਂ ਦੱਸਵੀਂ ਤੋਂ ਬਾਅਦ ਗਿਆਨੀ (ਆਨਰਜ ਇਨ ਪੰਜਾਬੀ) ਕੀਤੀ ਅਤੇ ਫਿਰ ਇੰਟਰਮੀਡੀਏਟ ਚੋਂ ਫੇਲ ਹੋ ਗਿਆ ਤੇ ਆਹ ਕਿੱਤੇ (ਆਪਣੇ ਹੱਥ ਵਿਚ ਫੜੇ੍ਹ ਪਸਤੌਲ ਵੰਨੀ ਹੱਥ ਕਰਦਿਆਂ …..) ਨਾਲ ਜੁੜ ਗਿਆ ।
ਅਜੀਤ ਸਿੰਘ ਆਪਣੀਆਂ ਗਜ਼ਲਾਂ/ਕਵਿਤਾਵਾਂ ਨੂੰ ਲੈਅਬੱਧ ਕਰਕੇ ਬਾਖੂਬ ਗਾਉਂਦਾ ਵੀ ਹੈ …… ਭਾਵੇਂ ਆਪਣੀ ਮੌਜ ਚ ਆਪਣੀ ਮਸਤੀ ਚ ਕਾਵਿ ਮਹਿਫਲਾਂ ਚ …… ਤੇ ਜਾਂ ਫਿਰ ਜਦੋਂ ਉਹ ਬੰਦੂਖਾਂ ਪਸਤੌਲਾਂ ਨਾਲ ਮਗਜ ਖਪਾਈ ਕਰਨ ਵੇਲੇ ਜਦੋ ਥੱਕਿਆਂ ਹੋਵੇ……।
ਮਾਤਾ ਜਸਵੰਤ ਕੌਰ ਅਤੇ ਪਿਤਾ ਸ੍ਰ. ਗੱਜਾ ਸਿੰਘ ਦੇ ਘਰ ਵਿਖੇ ਪੈਦਾ ਹੋਏ ਸ੍ਰ. ਅਜੀਤ ਸਿੰਘ ਅਤੇ ਮਨਜੀਤ ਸਿੰਘ ਦੋਂਵੇਂ ਭਰਾ ਸੰਵੇਦਨਸ਼ੀਲ ਸੁਭਾਅ ਦੇ ਧਾਰਨੀ ਹੋਣ ਦੇ ਨਾਲੋ ਨਾਲ ਦੋਵੇਂ ਲੇਖਕ ਅਤੇ ਇੱਕੋ ਕਿੱਤੇ (ਹਥਿਆਰਾਂ ਦੇ ਕਾਰੀਗਰ) ਨਾਲ ਸਬੰਧਤ ਹਨ । ਅਜੀਤ ਸਿੰਘ ਆਪਣੀਆਂ ਦੋ ਪੁਸਤਕਾਂ ਦਾ ਯੋਗਦਾਨ ਮੇਰੀ ਧੁੱਪ ਅਤੇ ਸਿਲਾਲੇਖ ਲਿਖਕੇ ਪੰਜਾਬੀ ਸਾਹਿਤ ਸੰਸਾਰ ਵਿੱਚ ਪਾ ਚੁੱਕੇ ਹਨ । ਜਦੋਂ ਕਿ ਉਹਨਾਂ ਦੀਆਂ ਦੋ ਹੋਰ ਕਵਿਤਾਵਾਂ ਅਤੇ ਗਜਲਾ ਨਾਲ ਸਬੰਧਤ ਪੁਸਤਕਾਂ ਛਪਾਈ ਅਧੀਨ ਹਨ ਜੋ ਛੇਤੀ ਹੀ ਪੰਜਾਬੀ ਪਿਆਰਿਆਂ /ਪਾਠਕਾਂ ਦੇ ਰੂਬਰੂ ਹੋਣਗੀਆਂ । ਪੇਸ਼ ਹਨ ਸ੍ਰ. ਅਜੀਤ ਸਿੰਘ ਦੀਆਂ ਕਾਵਿ ਰਚਨਾਵਾਂ/ਗਜਲਾਂ ਦੀਆਂ ਕੁੱਝ ਵੰਨਗੀਆ ਯ

ਗਜ਼ਲ

ਕਿ ਪਤਾ ਸੀ ਆਪਣੇ
ਖੁਦ ਘਰ ਚ ਅੱਗਾ ਲਾਉਣਗੇ
ਜੋ ਕਦੇ ਸਨ ਥੰਮ ਬਣਦੇ
ਆਪ ਹੀ ਉਹ ਢਾੳ੍ਹੁਣਗੇ !
ਜੇ ਫਿਜਾ ਦੇ ਵਿਚ ਇਵੇਂ
ਬਾਰੂਦ ਹੁਣ ਘੁਲਦਾ ਹੀ ਰਿਹਾ,
ਫੁੱਲ ਜੋ ਨੇ ਮਹਿਕਦੇ
ਸਭ ਬਿਰਖ ਵੀ ਮੁਰਝਾਉ੍ਹਣਗੇ !
ਮਰ੍ਹਮ ਨਾ ਕੋਈ ਸਮਝ੍ਹ ਸਕਦਾ
ਹੈ ਇਹ ਸਾਡੀ ਹੀ ਖਤਾ,
ਭਟਕਦੇ ਪੰਛੀ ਕਦੋ ਫਿਰ
ਆਲ੍ਹਣੇ ਵਿੱਚ ਆਉਣਗੇ ੈ
ਕੋਸਿ਼ਸ਼ਾਂ ਕਰ ਦੇਖ ਨਾ
ਦੋ-ਫਾੜ ਹੁੰਦਾ ਪਾਣੀ ਕਦੇ,
ਮਾਸ ਨੋਹਾਂ ਤੋਂ ਕਿਵੇਂ
ਇਹ ਲੋਕ ਹੁਣ ਤੜਵਾਉਣਗੇ !
…………………………………

ਮੇਰਾ ਸੂਰਜ

ਸਿਖਰ ਦੁਪਹਿਰ ਢਲ ਗਈ —
ਮੇਰੇ ਸੂਰਜ ਦੀ !
ਭੋਰਾ ਧੁੱਪ ਵੀ —
ਰੱਜ ਮਾਣੀ ਨਾ ਸੱਜਣਾ !
ਅੱਜ ਯਾਦਾਂ ਝੁਰਮਟ ਪਾਇਆ
ਮਨ ਦੇ ਵਿਹੜੇ ਵੇ,
ਦਰ ਨੈਣਾਂ ਦੇ ਖੁੱਲੇ੍ਹ
ਦਿਲ ਦੇ ਪੱਟ-ਚੁਪੱਟ
ਪਰ ਸੱਜਣ ਨਾ ਆਏ !
ਐਵੇਂ ਗਈ ਉਡੀਕ
ਦਿਹੁੰ ਤਾਂ ਉਂੱਜੇ ਹੀ —
ਹੱਥੋਂ ਕਿਰ ਜਾਂਦੈ,
ਰਾਤ ਤਾਂ ਲੱਗਦੀ —
ਔਖਾਂ ਲੰਬਾ ਪੰਧ੍ਹ ਜਿਵੇਂ
ਪਤਾ ਨਹੀਂ ਵੇ ਸੱਜਣਾ
ਹੁਣ ਕਦ ਆਂਵੇਂ ਤੰਂੂ
ਵਿੱਚ ਉਮੀਦਾਂ ਆਉਧ ਗੁਆਚੇ
ਮੋਤ ਸਮੁੰਦਰ
ਮੇਰਾ ਸੂਰਜ ਲੀਲ੍ਹ ਲਵੇ ਜੀ !!

…………………………….

ਨਾਲੋ ਨਾਲ ਪੇਸ਼ ਹਨ ਸ੍ਰ. ਅਜੀਤ ਸਿੰਘ ਦੀਆਂ ਕੁਝ ਹੋਰ ਕਾਵਿ ਵੰਨਗੀਆਂ ਯ

ਮੇਰੇ ਗੀਤਾਂ ਦੇ ਬੌਲਾਂ ਅੰਦਰ
ਹੰਝੂਆਂ ਦਾ ਇੱਕ ਸਾਗਰ ਵੇਂ ਸ
ਨਾਂ ਪੁੱਛ ਮੈਥੋਂ ਯਾਰ ਮੇਰੇ
ਅੱਥਰੂ ਤੱਕ ਤਿਹਾਏ ਵੇਂ !
………………………………
ਮੈਂ ਰੋਜ ਪੀਂਦਾਂ,
ਨਿੱਤ ਅਰਸ਼ੀਂ ਚਾੜ੍ਹ ਕੇ —
ਲੋਹੇ ਦੇ ਟੋਟੇ —
ਮੌਤ ਦਾ ਮੈਂ ਮੀਂਹ ਵਰ੍ਹਾਉਂਦਾਂ
………………………………..
ਉਮਰ ਦੇ ਇਸ਼ਕ ਦੀਏ ਖੱਟੀਏ —
ਦਿਲ ਦੇ ਜਖਮ ਦੀਏ ਪੱਟੀਏ ,
ਹਰ ਘੜ੍ਹੀ ਤੇਰੀ ਯਾਦ ਦਾ ਰਿਸਦਾ ਨਾਸੂਰ !
ਸੋਚਦਾਂ-ਕੋਲ ਕੀ ਹੈ
………………………….
ਖੈਰ ਹੋਵੇ । 65 ਸਾਲਾਂ ਦੇ ਨੌਜਵਾਨ ਅਤੇ ਅਦਬ ਨਾਲ ਧੁਰ ਅੰਦਰੋਂ ਜੁੜੇ ਅਜੀਤ ਸਿੰਘ ਦੀ ਉਮਰ ਲੰਮੀ ਹੋਵੇਂ ਤੇ ਉਹ ਨਿਰੰਤਰ ਸ਼ਬਦ ਸਿਰਜਣਾ ਵਰਗੇ ਪਵਿੱਤਰ ਕਾਰਜ ਨਾਲ ਜੁੜਿਆ ਰਹੇ ।

ਵੇਰਵਾ – ਲਾਲ ਚੰਦ ਸਿੰਘ (7589427462)
ਤਸਵੀਰਾਂ – ਮੈਨਡਰੂ ਫੋਟੋਗਰਾਫੀ (99149-09143)

Share Button

Leave a Reply

Your email address will not be published. Required fields are marked *

%d bloggers like this: