ਪੰਜਾਬ ਦੀਆਂ ਮੰਡੀਆਂ ‘ਚ 200 ਲੱਖ ਟਨ ਝੋਨਾ ਆਉਣ ਦੀ ਉਮੀਦ

ਪੰਜਾਬ ਦੀਆਂ ਮੰਡੀਆਂ ‘ਚ 200 ਲੱਖ ਟਨ ਝੋਨਾ ਆਉਣ ਦੀ ਉਮੀਦ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਵਾਰ ਮੰਡੀਆਂ ‘ਚ 200 ਲੱਖ ਟਨ ਝੋਨਾ ਆਉਣ ਦੀ ਉਮੀਦ ਹੈ। ਸੂਬੇ ‘ਚ 1834 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਅਤੇ ਐੱਫ. ਸੀ. ਆਈ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਜੀ ਤੌਰ ‘ਤੇ ਝੋਨੇ ਦੀ ਖਰੀਦ ‘ਤੇ ਨਜ਼ਰ ਰੱਖਣ ਅਤੇ ਖਰੀਦੇ ਗਏ ਝੋਨੇ ਦੀ ਲਿਫਟਿੰਗ ਯਕੀਨੀ ਬਣਾਉਣ।

ਇਸ ਵਾਰ ਪਨਗ੍ਰੇਨ 30 ਫੀਸਦੀ, ਪਨਸਪ 22, ਮਾਰਕਫੈੱਡ 23, ਪੰਜਾਬ ਐਗਰੋ 10, ਵੇਅਰ ਹਾਊਸਿੰਗ ਕਾਰਪੋਰੇਸ਼ਨ 10 ਅਤੇ ਐੱਸ. ਸੀ. ਆਈ. 5 ਫੀਸਦੀ ਝੋਨਾ ਖਰੀਦੇਗੀ। ਭਾਰਤ ਭੂਸ਼ਣ ਆਸ਼ੂ ਨੇ ਨਿਰਦੇਸ਼ ਦਿੱਤੇ ਹਨ ਕਿ ਫਸਲ ਭੰਡਾਰਣ ਲਈ ਉੱਚ ਗੁਣਵੱਤਾ ਵਾਲੀਆਂ ਬੋਰੀਆਂ ਇਸਤੇਮਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਫੀਲਡ ਸਟਾਫ ਸ਼ਨੀਵਾਰ, ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਕੰਮ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: