ਭਾਈ ਦਿਆ ਸਿੰਘ ਲਾਹੋਰਿਆ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ਭਾਈ ਦਿਆ ਸਿੰਘ ਲਾਹੋਰਿਆ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼
ਸੁੱਖਵਿੰਦਰ ਸਿੰਘ ਸੁੱਖੀ ਨੂੰ ਵੀਡੀਓ ਰਾਹੀ ਪੇਸ਼ ਕੀਤਾ

ਨਵੀਂ ਦਿੱਲੀ 18 ਸਤੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੰਮਾਡਰ ਭਾਈ ਦਿਆ ਸਿੰਘ ਲਾਹੋਰਿਆ ਨੂੰ ਸੌਦਾ ਸਾਧ (ਪਿਆਰਾ ਸਿੰਘ ਭਨਿਆਰਾ) ਕੇਸ ਐਫ ਆਈ ਆਰ ਨੰ 77ਫ਼2007 ਮਾਮਲੇ ਵਿਚ ਸਿਧਾਰਥ ਅਰੋੜਾ ਦੀ ਅਦਾਲਤ ਅੰਦਰ ਅਜ ਸਮੇਂ ਸਿਰ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਵਲੋਂ ਭਾਈ ਸੁੱਖਵਿੰਦਰ ਸਿੰਘ ਸੁੱਖੀ ਨੂੰ ਵੀਡੀਓ ਕਾਨਫਰੇਸਿੰਗ ਰਾਹੀ ਪੇਸ਼ ਕਰਵਾਇਆ ਗਿਆ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਅਪਣੀ ਧਰਮਸੁਪਤਨੀ ਬੀਬੀ ਕੁਲਵੰਤ ਕੌਰ ਨਾਲ ਪੇਸ਼ ਹੋਏ ਸਨ।
ਅਦਾਲਤ ਅੰਦਰ ਚਲ ਰਹੇ ਇਸ ਮਾਮਲੇ ਵਿਚ ਅਜ ਅਦਾਲਤ ਅੰਦਰ ਪੰਜਾਬ ਤੋਂ ਸਪੈਸ਼ਲ ਗਵਾਹ ਨੇ ਪੇਸ਼ ਹੋਣਾ ਸੀ ਪਰ ਕਲ ਪੰਜਾਬ ਅੰਦਰ ਚੋਣਾਂ ਹੋਣ ਕਰਕੇ ਉਹ ਅਦਾਲਤ ਅੰਦਰ ਹਾਜਿਰ ਨਹੀ ਹੋ ਸਕਿਆ ਸੀ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਾ ਹੋ ਸਕੀ ਤੇ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ । ਅਦਾਲਤ ਅੰਦਰ ਭਾਈ ਲਾਹੋਰਿਆ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲ ਸ ਹਰਪ੍ਰੀਤ ਸਿੰਘ ਹੋਰਾ ਅਤੇ ਭਾਈ ਮਾਣਕਿਆ ਵਲੋਂ ਸੰਜੇ ਚੋਬੇ ਹਾਜਿਰ ਹੋਏ ਸਨ ।
ਪੇਸ਼ੀ ਉਪਰੰਤ ਭਾਈ ਮਾਣਕਿਆ ਨੇ ਗਲਬਾਤ ਕਰਦਿਆ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖ ਕੌਮ ਖਿਲਾਫ ਝੂਠੇ ਮੁਕੱਦਮੇ ਦਾਇਰ ਕਰਕੇ ਉਨ੍ਹਾਂ ਨੂੰ ਖੱਜਲ ਖੁਵਾਰ ਕੀਤਾ ਜਾਦਾਂ ਹੈ ਜੋ ਕਿ ਹੁਣ ਤਕ ਨਿਰੰਤਰ ਚਲ ਰਿਹਾ ਹੈ ਜਿਸ ਦਾ ਤਾਜਾ ਸਬੂਤ ਜਲੰਧਰ ਧਮਾਕੇਆਂ ਨਾਲ ਸੰਬੰਧਤ ਹੈ । ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਅੰਦਰ ਕੂਝ ਹੁੰਦਾ ਹੈ ਤਦ ਸਿੱਖ ਜੱਥੇਬੰਦੀਆਂ ਨੂੰ ਹੀ ਨਿਸ਼ਾਨਾ ਬਣਾ ਕੇ ਬੇਗੁਨਾਹ ਨੌਜੁਆਨਾਂ ਨੂੰ ਚੁੱਕ ਕੇ ਜੇਲ੍ਹਾਂ ਅੰਦਰ ਡਕਿਆ ਜਾਦਾਂ ਹੈ ਤੇ ਬਹੁਗਿਣਤੀ ਵਾਲੇ ਜੋ ਕਿ ਘੱਟਗਿਣਤੀ ਨੂੰ ਨਿਗਲਣ ਲਈ ਹਰ ਹੱਥਕੰਡਾ ਵਰਤਦੇ ਰਹਿੰਦੇ ਹਨ ਸਾਫ ਬਚ ਨਿਕਲਦੇ ਹਨ । ਭਾਈ ਮਾਣਕਿਆ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਰਗਾੜੀ ਕਾਂਡ ਦੀਆਂ ਪਰਤਾਂ ਖੁੱਲਣ ਤੋ ਬਾਅਦ ਸਰਕਾਰ ਦਾ ਫਰਜ਼ ਬਣਦਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜਾ ਦਿੱਤੀ ਜਾਏ।

Share Button

Leave a Reply

Your email address will not be published. Required fields are marked *

%d bloggers like this: