ਕਿਤੇ ਸਾਡੇ ਵੱਲੋਂ ਚੁਣੇ ਹੋਏ ਨੇਤਾ, ਸਾਡੀ ਤੇ ਦੇਸ ਦੀ ਕੰਗਾਲੀ ਲਈ ਜ਼ੁੰਮੇਵਾਰ ਤਾਂ ਨਹੀ ………. ?

ਕਿਤੇ ਸਾਡੇ ਵੱਲੋਂ ਚੁਣੇ ਹੋਏ ਨੇਤਾ, ਸਾਡੀ ਤੇ ਦੇਸ ਦੀ ਕੰਗਾਲੀ ਲਈ ਜ਼ੁੰਮੇਵਾਰ ਤਾਂ ਨਹੀ ………. ?

ਬੜਾ ਤਰਸ ਜੇਹਾ ਆਉਂਦਾ ਹੈ ਇਸ ਭਾਰਤ ਮਹਾਨ ਉੱਤੇ ਤੇ ਇਸ ਭਾਰਤ ਦੀ ਜੰਨਤਾ ਉੱਤੇ !ਸੋਚਦਾ ਹਾਂ ਕੀ ਸੁਰਗ ਕੋਣ ਭੋਗ ਰਿਹਾ ਤੇ ਨਰਕ ਕੋਣ ?ਚਲੋ ਗੱਲ ਕਰਦੇ ਹਾਂ ਸਾਡੇ ਵੱਲੋ ਚੁਣੇ ਹੋਏ ਸਾਡੇ ਦੇਸ ਦੇ ਨੇਤਾਵਾਂ ਵਾਰੇ ਤੇ ਸਾਡੇ ਮਹਾਨ ਦੇਸ ਦੀ ਮਹਾਨ ਜੰਨਤਾ ਵਾਰੇ ,ਵੈਸੇ ਤਾਂ ਹਰੇਕ ਨਾਗਰਿਕ ਇਹਨਾ ਵਾਰੇ ਸਭ ਕੁੱਝ ਜਾਣਦਾ ਹੈ ਪਰ ਫਿਰ ਵੀ ਚੁੱਪ ਹੈ ! ਪਰ ਚੁੱਪ ਤੇ ਸਾਂਤ ਤਾ ਸਮੁੰਦਰ ਵੀ ਹੁੰਦਾ !ਪਰ ਛੱਲ ਤੇ ਤੂਫ਼ਾਨ ਦਾ ਇੰਤਜਾਰ ਕਿਉ ?ਭਾਰਤ ਮਹਾਨ ਦੀ ਡੋਰ ਚਾਹੇ ਕਿਸੇ ਵੀ ਪਾਰਟੀ ਦੇ ਹੱਥ ਆਈ !ਹਰੇਕ ਪਾਰਟੀ ਨੇ ਲੁੱਟਣ ਤੱਕ ਹੀ ਸੀਮਤ ਰਹੀ ,ਦੇਸ ਤੇ ਦੇਸ ਦੀ ਜੰਨਤਾ ਨੂੰ, ਜੇਕ਼ਰ ਗੱਲ ਕਰਾਂ ਤਾਂ ਕਸੂਰ ਸਾਰਾ ਸਾਡੀ ਜੰਨਤਾ ਦਾ ਹੀ ਹੈ !ਕਿਉਕਿ ਕਸੂਰ ਜਿੰਨਾ ਜ਼ੁਲਮ ਕਰਨ ਵਾਲੇ ਦਾ ਹੁੰਦਾ ਹੈ! ਉਹਨਾਂ ਹੀ ਕਸੂਰ ਜੁਲਮ ਸਹਿਣ ਵਾਲੇ ਦਾ ਵੀ ਹੁੰਦਾ ਹੈ !ਸਾਡੇ ਦੇਸ ਦੀ ਜੰਨਤਾ ਵੀ ਉਹਨੀ ਹੀ ਕਸੂਰਵਾਰ ਹੈ ਜਿੰਨੇ ਸਾਡੇ ਸਿਆਸੀ ਨੇਤਾ ਤੇ ਲੀਡਰ ,ਇਸ ਭਾਰਤ ਮਹਾਨ ਦੀ ਜੰਨਤਾ ਉੱਤੇ ਇੱਕ ਕਹਾਣੀ ਪੂਰੀ ਤਰਾਂ ਫਿੱਟ ਬੈਠਦੀ ਹੈ ਜਿਵੇਂ ਇੱਕ ਰਾਜਾ ਸੀ ਉਸਨੂੰ ਆਪਣੀ ਪਰਜਾ ਨਾਲ ਬਹੁਤ ਪਿਆਰ ਸੀ !ਪਰ ਪਰਜਾ ਫੇਰ ਵੀ ਚੰਗਾ ਮਾੜਾ ਦੱਸਣ ਨੂੰ ਤਿਆਰ ਨਹੀ ਸੀ ਰਾਜਾ ਪ੍ਰੇਸਾਨ ,ਕੀ ਕੋਈ ਕੁੱਝ ਤਾਂ ਦੱਸੇ ਕੀ ਚੰਗਾ ਤੇ ਕੀ ਮਾੜਾ ਫੇਰ ਰਾਜੇ ਨੇ ਇੱਕ ਦਿਨ ਸਕੀਮ ਲਗਾਈੰ ਕੀ ਜੋ ਸ਼ਹਿਰ ਵੱਲ ਨੂੰ ਜਾਣ ਲੱਗੇ ਪੁੱਲ ਉਪਰ ਨੂੰ ਲੰਘੇਗਾ !ਉਸਦੇ ਸਿਪਾਹੀ ਉਸ ਰਾਹਗੀਰ ਤੋਂ ਇੱਕ ਰੁਪਿਆ ਲੈਣਗੇ ਤੇ ਇੱਕ ਜੁੱਤੀ ਮਾਰਨਗੇ ਪਰਜਾ ਤਿਆਰ ਜੇਹੜਾ ਵੀ ਰਾਹਗੀਰ ਜਾਵੇ ਇੱਕ ਰੁਪਿਆ ਦੇਵੇ ਨਾਲ ਇੱਕ ਜੁੱਤੀ ਖਾਵੇ ਅੱਗੇ ਤੁਰਦਾ ਹੋਵੇ ਰਾਜਾ ਹੋਰ ਵੀ ਪ੍ਰੇਸਾਨ ਕੀ ਕੋਈ ਵਿਰੋਧ ਹੀ ਨਹੀ ਕਰ ਰਿਹਾ !ਫਿਰ ਰਾਜੇ ਨੇ ਦੋ ਰੂਪਏ ਤੇ ਦੋ ਜੁੱਤੀਆ ਕਰ ਦਿਤੀਆਂ ਫੇਰ ਵੀ ਕਿਸੇ ਨੇ ਵਿਰੋਧ ਨਹੀ ਕੀਤਾ ਇੱਕ ਦਿਨ ਸਾਰੇ ਇੱਕਠੇ ਹੋਕੇ ਰਾਜੇ ਕੋਲ ਆ ਰਹੇ ਸੀ ਤਾਂ ਰਾਜਾ ਵੇਖਕੇ ਬਹੁਤ ਖੁਸ ਹੋਇਆਂ ਕੀ ਮੇਰੀ ਸੁੱਤੀ ਪਰਜਾ ਦੀ ਜ਼ਮੀਰ ਜਾਗ ਪਈ ਲੱਗਦੀ ਹੈ !ਰਾਜੇ ਨੂੰ ਮਿਲੇ ਤੇ ਰਾਜਾ ਬਹੁਤ ਹੈਰਾਨ ਤੇ ਦੁਖੀ ਰਾਜੇ ਨੂੰ ਪਰਜਾ ਕਹਿਣ ਲੱਗੀ ਕੀ ਰਾਜਾ ਜੀ ਪੁੱਲ ਉਪਰੋ ਲੰਘਣ ਲਈ ਸਮਾਂ ਬਹੁਤ ਹੀ ਲੱਗਦਾ ਹੈ ਸੋ ਕਿਰਪਾ ਕਰਕੇ ਪੁੱਲ ਤੇ ਜੁੱਤੀਆ ਮਾਰਨ ਵਾਲੇ ਬੰਦੇ ਹੋਰ ਰੱਖ ਲਵੋ ! ਰਾਜਾ ਸਿਰ ਫੜਕੇ ਬੈਠ ਗਿਆ ਤੇ ਕਹਿਣ ਲੱਗਾ ਇਸ ਪਰਜਾ ਦਾ ਕੁੱਝ ਨਹੀ ਹੋ ਸਕਦਾ ! ਬਿਲਕੁਲ ਇਹੋ ਹਾਲ ਸਾਡੀ ਮਹਾਨ ਜੰਨਤਾ ਦਾ ਕੋਈ ਜਿੰਨੀ ਮਰਜੀ ਮਹਿੰਗਾਈ ਕਰੀ ਜਾਵੇ ਚਾਹੇ ਕੋਈ ਟੈਕਸ ਲਾਈ ਜਾਵੇ ਸਭ ਚੁੱਪ ਚਾਪ ਭਰੀ ਜਾਣਗੇ ਪਰ ਬੋਲਣਗੇ ਨਹੀ ,ਜਿਵੇਂ ਪਹਿਲਾ ਨੋਟਬੰਦੀ ਤੇ ਫਿਰ GST ਕਿਉਕਿ ਹੱਕ ਹਰੇਕ ਨਹੀ ਮੰਗ ਸਕਦਾ ,ਮਰੀ ਵੀ ਜ਼ਮੀਰ ਵਾਲੇ ਤਾ ਬਿਲਕੁਲ ਵੀ ਨਹੀ ! ਸਾਡੇ ਦੇਸ ਦੇ ਨੇਤਾ ਜੀ ਸਾਡੇ ਲੋਕਾਂ ਉੱਤੇ ਰਾਜ ਇਸ ਲਈ ਹੀ ਕਰਦੇ ਹਨ ਕੀ ਉਹਨਾਂ ਨੂੰ ਪਤਾ ਹੈ ਕੀ ਇਹਨਾ ਦੀ ਸਮਝ ਕਿੰਨੀ ਕੁ ਹੈ ਤੇ ਕਿੱਥੇ ਜਾਕੇ ਇਹਨਾਂ ਦੀ ਸਮਝ ਨੇ ਮੁੱਕ ਜਾਣਾ ਹੈ !ਕਿਉਕਿ ਹਰੇਕ ਹੀ ਨੌਕ਼ਰ ਤੇ ਨੋਕਰੀ ਕਰਨਾ ਪਸੰਦ ਕਰਦਾ ਹੈ ਕੋਈ ਮਾਲਿਕ ਬਣਨ ਦੀ ਨਹੀ ! ਇਹੋ ਸੋਚ ਸਾੰਨੂ ਗ਼ੁਲਾਮ ਬਣਾਈ ਰਖੱਦੀ ਹੈ !ਦੂਸਰੀ ਗੱਲਃ( ਨੈਪੋਲੀਅਨ ਨੇ ਕੇਹਾ ਸੀ ਕੀ ਜਦੋਂ ਲੋਕ ਆਪਣੇਂ ਹੱਕਾ ਲਈ ਆਵਾਜ਼ ਚੁੱਕਣ ,ਤਾਂ ਉਹਨਾਂ ਨੂੰ ਧਾਰਮਿਕ ਮਾਮਲੇ ਚ ਉਲਝਾ ਦਿਉ ,ਉਹ ਆਪਣੇ ਮੁੱਦੇ ਤੋਂ ਭਟਕ ਜਾਣਗੇ ਅਤੇ ਭਾਵਨਾਵਾਂ ਵਿੱਚ ਗਵਾਚ ਕੇ ਆਪਣੀ ਕੌਮ ਅੰਦਰ ਹੀ ਮਾਰ ਘਾਤ ਸੁਰੂ ਕਰ ਦੇਣਗੇ )ਅੱਜ ਨੈਪੋਲੀਅਨ ਦੇ ਕਹੇ ਇਹ ਸ਼ਬਦ ਪੰਜਾਬ ਵਿੱਚ ਤਾਂ ਕੀ ਪੂਰੇ ਭਾਰਤ ਵਿੱਚ ਹਕੀਕਤ ਬਣਕੇ ਵਾਪਰ ਰਹੇ ਹਨ !ਸਾਡੇ ਭਾਰਤੀ ਲੋਕਾਂ ਨੂੰ ਜਦੋ ਵੀ ਮਾਰ ਪੈਂਦੀ ਹੈ ਤਾ ਸਿਰਫ਼ ਤੇ ਸਿਰ੍ਫ਼ ਧਾਰਮਿਕ ਮਸਲੇ ਹੀ ਮਾਰਦੇ ਹਨ ਤੇ ਇਸਦਾ ਸਾਰਾ ਫਾਇਦਾ ਵੀ ਸਿਆਸੀ ਬੰਦੇ ਹੀ ਲੈ ਜਾਂਦੇ ਹਨ ਤੇ ਸਾਡੇ ਭਾਰਤੀ ਲੋਕ ਇਹਨਾ ਦੀਆਂ ਗੱਲਾਂ ਵਿੱਚ ਆਉਣ ਨੂੰ ਟਾਈਮ ਨਹੀ ਲਗਾਉਂਦੇ !ਭਾਵੇਂ ਅੰਗਰੇਜ ਸਾਡੇ ਭਾਰਤ ਦੇਸ ਨੂੰ ਛੱਡ ਕੇ ਚਲੇ ਗਏ ਪਰ ਆਪਣੀ ਕੂਟ ਨੀਤੀ ਪਾੜੋ ਤੇ ਰਾਜ ਕਰੋ ਸਾਡੇ ਦੇਸ ਤੇ ਦੇਸ ਵਾਸੀਆ ਲਈ ਛੱਡਕੇ ਚਲੇ ਗਏ !ਪਰ ਸਾਡੇ ਭਾਰਤੀ ਤੇ ਪੰਜਾਬ ਵਾਸੀ ਲੋਕਾਂ ਨੂੰ ਇਹ ਨੀਤੀ ਸਮਝ ਹੀ ਨਹੀ ਆਈ !ਇਥੇ ਤੁਸੀਂ ਆਪੇ ਹੀ ਅੰਦਾਜਾ ਲਗਾਉਣਾ ਕੀ ਸਾਡੀ ਸੋਚ ਤੇ ਅਸੀਂ ਲੋਕ ਕਿਥੇ ਖੜੇ ਹਾਂ !ਬਾਕੀ ਗੱਲ ਰਹੀ ਸਾਡੇ ਸਿਆਸੀ ਨੇਤਾਵਾਂ ਦੀ ਉਹ ਤਾਂ ਸਾਡੇ ਤੇ ਟੈਕਸ ਲਗਾਕੇ ਆਪ ਤਾ ਪੂਰੀ ਐਸ਼ ਪੀੜੀ ਦਰ ਪੀੜੀ ਕਰਦੇ ਆ ਰਹੇ ਨੇ ਤੇ ਕਰਦੇ ਰਹਿਣਗੇ ,ਕਿਉਕਿ ਸਾਡੀ ਸੋਚਣ ਸ਼ਕਤੀ ਹੀ ਨਹੀ ਰਹੀ ਜੇ ਸੋਚਦੇ ਹਾਂ ਸਿਰਫ਼ ਤੇ ਸਿਰਫ਼ ਆਪਣੇ ਹੀ ਲਈ ਇਹੋ ਸ਼ੋਚ ਸਾੰਨੂ ਨਰਕ ਭੋਗਣ ਲਈ ਤਿਆਰ ਬਰ ਤਿਆਰ ਰੱਖਦੀ ਹੈ !

ਕੀ ਇਹ ਸ਼ੋਚ ਭਗਤ ਸਿੰਘ ਜਾਂ ਸੁਖਦੇਵ ਸਿੰਘ ,ਰਾਜਗੁਰੂ ,ਕਰਤਾਰ ਸਿੰਘ ਸਰਾਭਾ ਵਰਗੇ ਵੀਰਾ ਦੀ ਸੀ ਨਹੀ ਉਹਨਾਂ ਦੀ ਸ਼ੋਚ ਸਾਰੇ ਦੇਸ ਵਾਸੀਆ ਲਈ ਤੇ ਨਵਾ ਭਾਰਤ ਸਿਰਜਣ ਦੀ ਸੀ ਪਰ ਸਾਡੇ ਲਾਲਚੀ ਲੋਕਾਂ ਨੇ ਉਹ ਸ਼ੋਚ ਨੂੰ ਵੀ ਬੇਈਮਾਨੀ ਤੇ ਮਕਾਰੀ ਦੀ ਸ਼ੋਚ ਵਿੱਚ ਬਦਲਕੇ ਰੱਖ ਦਿੱਤਾ !ਅੱਜ ਦੇ ਭਾਰਤ ਉੱਤੇ ਅਨਪੜ੍ਹ ਲੋਕ ਰਾਜ ਕਰ ਰਹੇ ਹਨ ਉਹ ਵੀ ਪੜੇ ਹੋਏ ਲੋਕਾਂ ਤੇ ਇਸ ਤੋ ਉੱਪਰ ਦੇਸ ਵਿੱਚ ਹੋਰ ਕੀ ਨਰਕ ਹੋਵੇਗਾ !ਹੁਣ ਥੋੜਾ ਜੇਹਾ ਚਾਨਣ ਸਾਡੇ ਦੇਸ ਦੇ ਨੇਤਾਵਾ ਵਾਰੇ ਵੀ ਪਾ ਲਈਏ ਉਝ ਭਾਵੇਂ ਇਹ ਸਾਡੇ ਲਈ ਨਵੀ ਉਮੀਦ ਦਾ ਚਾਨਣ ਬਣਕੇ ਸਾਡੇ ਕੋਲ ਵੋਟਾ ਲੈਣ ਲਈ ਆਉਂਦੇ ਹਨ ਤੇ ਅਸੀਂ ਵੀ ਵਿਸ਼ਵਾਸ ਅੱਖਾ ਬੰਦ ਕਰਕੇ ਕਰ ਲੈਂਦੇ ਹਾਂ !ਇਹ ਹੀ ਵਿਸ਼ਵਾਸ ਸਾੰਨੂ ਤੇ ਸਾਡੇ ਦੇਸ ਨੂੰ ਕਿਥੇ ਲੈ ਆਉਂਦਾ ਹੈ ਚਲੋਂ ਸਾਝਾ ਕਰਦੇ ਹਾਂ ਜਿਵੇ ਸਾਡੇ ਦੇਸ ਵਿੱਚ 4120 ਵਿਧਾਇਕ ਹਨ ਤੇ 462 ਐਮ .ਐਲ.ਏ.ਹਨ ਭਾਵ 4582 ਵਿਧਾਇਕ ਹਨ ਇਹ ਤਾ ਸਾਡੇ ਦੇ ਚਾਲਕ ਤੇ ਕਾਨੂੰਨ ਬਣਾਉਣ ਵਾਲੇ ਤੇ ਸਾੰਨੂ ਟੈਕਸ ਰੂਪੀ ਦੈਂਤ ਦੇਣ ਵਾਲੇ ਸਾਡੇ ਹਮਦਰਦ ?ਇਸ ਬਦਲੇ ਇਹ ਕੀ ਸਾਡੇ ਵਲੋਂ ਦਿੱਤੇ ਹੋਏ ਟੈਕਸ ਤੋ ਸਰਕਾਰੀ ਖਜ਼ਾਨੇ ਚੋ ਲੈਂਦੇ ਹਨ ਜਿਵੇ ਜੋ ਅੱਜ ਕੱਲ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਵੇਖਦੇ ਹੀ ਹੋ ਮੈਂ ਸੋਚਿਆ ਚਲੋ ਮੈਂ ਵੀ ਦੁਬਾਰਾ ਸਾਝਾ ਕਰ ਲਵਾ ਬਹੁਤੇ ਭੁੱਲ ਹੀ ਜਾਂਦੇ ਹਨ ਜਾਂ ਕੁੱਝ ਝੂਠ ਤਾਂ ਨਹੀ ਆਪ ਨਾਲ ਸਾਝਾ ਹੀ ਕਰ ਲਵਾ !ਜਿਵੇ 4582 ਵਿਧਾਇਕ ਤੇ ਹਰੇਕ ਵਿਧਾਇਕ ਦੀ ਤਨਖਾਹ ਪ੍ਰਤੀ ਮਹੀਨਾ ਦੋ ਲੱਖ ਰੁਪਏ ਹੈ ਏਸ ਅਨੁਸਾਰ ਪ੍ਰਤੀ ਸਾਲ 1100 ਕਰੋੜ ਰੁਪਏ ਲੋਕ ਸਭਾ ਤੇ ਸੰਸਦ ਮੈਬਰਾਂ 776, ਇਹਨਾ ਸੰਸਦ ਮੈਬਰਾਂ ਨੂੰ ਪ੍ਰਤੀ ਮਹੀਨਾ 5 ਲੱਖ ਰੁਪਏ ਤਨਖਾਹ ਦਿੱਤੀ ਜਾਂਦੀ ਹੈ ਭਾਰਤ ਦੇ ਵਿਧਾਇਕ ਅਤੇ ਸੰਸਦ ਮੈਬਰਾਂ ਤੇ ਭਾਰਤ ਹਰ ਸਾਲ 15 ਅਰਬ ਅਤੇ 65 ਮਿਲੀਅਨ ਰੁਪਏ ਖ਼ਰਚ ਕਰਦਾ ਹੈ ! ਭਾਰਤ ਫੇਰ ਕਿਥੇ ਗਰੀਬ ਹੈ ਜੋ ਥੋੜੇ ਜੇਹੇ ਮੁਠੀ ਭਰ ਵਿਧਾਇਕਾ ਉਪਰ ਇੱਕ ਸਾਲ ਵਿੱਚ 15ਅਰਬ ਤੇ 65 ਮਿਲੀਅਨ ਖਰਚ ਕਰੇ ਕੀ ਉਹ ਗਰੀਬ ਦੇਸ ਹੈ ਨਹੀ ਇੱਕ ਬਹੁਤ ਪੁਰਾਣੀ ਗੱਲ ਸਾਝੀ ਕਰਦਾ ਹਾਂ ਕਿਸੇ ਨੇ ਕੇਹਾ ਸੀ ਕੀ ਭਾਰਤੀ ਲੋਕਾਂ ਕੋਲ ਪੈਸਾ ਬਹੁਤ ਹੈ ਪਰ ਇਹਨਾ ਨੂੰ ਸਹੀ ਵਰਤੋਂ ਕਰਨੀ ਨਹੀ ਆਉਂਦੀ ਇਹ ਗੱਲ ਵੀ ਸਹੀ ਤੇ ਦਰੁਸਤ ਹੈ ਸਾਡਾ ਦੇਸ 4582 ਵਿਧਾਇਕਾ ਤੇ ਐਨਾ ਪੈਸਾ ਖ਼ਰਚ ਕਰਦਾ ਹੈ ਤੇ ਫ਼ਰਕ ਕਿਥੇ ਹੈ ਸੋਚਣਾ ! ਇੱਕ ਪਾਸੇ ਸਾਰੀ ਦੁਨੀਆਂ ਤੇ ਦੂਸਰੇ ਪਾਸੇ ਸਾਡੇ ਚੁਣੇ ਹੋਏ 4582 ਵਿਧਾਇਕ ਵੱਧ ਕੋਣ ਤੇ ਜਿਆਦਾ ਖਰਚ ਕਿਥੇ ਥੋੜਾ ਸੋਚਣਾ ਕੀ ਇਹ ਸਰਕਾਰੀ ਮੁਲਾਜਮਾ ਦੀ ਸ਼੍ਰੇਣੀ ਵਿੱਚ ਨਹੀ ਆਉਂਦੇ ਜੇ ਨਹੀ ਤਾ ਅਸੀਂ ਤੁਸੀਂ ਸਾਰੇ ਹੀ ਮੂਰਖ ਸ਼੍ਰੇਣੀ ਵਿੱਚ ਆਉਂਦੇ ਹਾਂ !

ਇਹਨਾ ਸਾਰੇ ਵਿਧਾਇਕਾ ਉਪਰ ਕੀ ਸਰਕਾਰੀ ਮੁਲਾਜਮਾ ਵਾਂਗੂ ਸ਼ਰਤਾਂ ਲੱਗਣ ਤੇ ਕੋਈ ਪਾਬੰਦੀ ਹੈ ਜੇ ਹੈ ਤਾ ਲੋਕ ਤੰਤਰ ਦੀ ਦੁਹਾਈ ਦੇਣਾ ਬੰਦ ਕਰ ਦੇਵੋ !ਫੇਰ ਭਾਰਤ ਵਿੱਚ ਸਮਾਨਤਾ ਦੀ ਕੇਹੜੀ ਗੱਲ ਰਹਿਗੀ ਸਾਡੇ ਵੱਲੋ ਚੁਣੇ ਹੋਏ ਹੀ ਲੋਕ, ਦੇਸ ਦੀ ਜੰਨਤਾ ਦਾ ਟੈਕਸ ਰੂਪੀ ਪੈਸਾ ਖਾਈ ਜਾਵਣ ਇਹ ਤਾਂ ਘੋਰ ਹਨੇਰਾ ਹੈ ਤੇ ਅਸੀਂ ਤੇ ਜੰਨਤਾ ਗਾਂਧੀ ਵਾਲੇ ਤਿੰਨ ਬਾਂਦਰ ਨਾ ਬੋਲਣਾ ,ਨਾ ਸੁਣਨਾ ,ਨਾ ਵੇਖਣਾ ਫੇਰ ਤਾ ਇਹ ਹੀ ਗੱਲ ਸਾਡੇ ਉੱਤੇ ਬਿਲਕੁਲ ਸਹੀ ਤੇ ਦਰੁੱਸਤ ਹੈ !ਬਾਕੀ ਇਹਨਾ ਦੇ ਭੱਤੇ ਦੇ ਰੂਪ ਵਿੱਚ ਉਹਨਾਂ ਦੀ ਰਿਹਾਇਸ ,ਰਹਿਣਾ ,ਖਾਣਾ ,ਯਾਤਰਾ ਭੱਤਾ ,ਇਲਾਜ ਭੱਤਾ ,ਵਿਦੇਸ਼ੀ ਸੈਰ ਸਪਾਟੇ ਲਾਗਤ ਇੱਕੋ ਹੀ ਹੈ !ਇਹਨਾ ਵਿਧਾਇਕਾ ਅਤੇ ਸੰਸਦ ਮੈਬਰਾ ਤੇ ਲਗਭਗ 30 ਮਿਲੀਅਨ ਰੁਪਏ ਖ਼ਰਚ ਕੀਤੇ ਜਾਂਦੇ ਹਨ !ਸਿਰਫ਼ ਤੇ ਸਿਰਫ਼ ਏ .ਸੀ .ਵਿੱਚ ਬੈਠਣ ਦੇ ,ਹੁਣ ਇਹਨਾ ਦੀ ਸਰੁੱਖਿਆ ਵਿੱਚ ਤਾਇਨਾਤ ਸਰੁੱਖਿਆ ਕਰਮਚਾਰੀਆ ਦੀਆਂ ਤਨਖਾਹਾਂ ਦੇਖੋ !ਇੱਕ ਵਿਧਾਇਕ ਨੂੰ ਦੋ-ਦੋ ਅੰਗ ਰੱਖਿਅਕਾਂ ਅਤੇ ਇੱਕ ਸੈਕਸਨ ਦੇ ਘਰ ਦੀ ਸਰੁੱਖਿਆ ਮਿਲਦੀ ਹੈ ਜਿਵੇਂ ਘੱਟ ਤੋਂ ਘੱਟ 5 ਪੁਲਿਸ ਕਰਮਚਾਰੀ ਜਿਵੇਂ ਕੀ ਕੁੱਲ 7 ਪੁਲਿਸ ਕਰਮਚਾਰੀ ਤੇ 7 ਪੁਲਿਸ ਕਰਮਚਾਰੀਆਂ ਦੀ ਤਨਖਾਹ ਲਗਭਗ 1 ਲੱਖ 75 ਹਜ਼ਾਰ ਰੁਪਏ ਹੈ !(ਪ੍ਰਤੀ ਮਹੀਨੇ 25000 ਰੁਪਏ ਦੀ ਦਰ ਨਾਲ )ਇਸੇ ਅਨੁਸਾਰ 4582 ਵਿਧਾਇਕਾਂ ਦੀ ਸਾਲਾਨਾ ਖ਼ਰਚ 9,62,22,22 ਲੱਖ ਪ੍ਰਤੀ ਸਾਲ ਹੈ !ਇਸੇ ਤਰਾਂ ਸੰਸਦ ਮੈਬਰਾਂ ਦੀ ਸਰੁੱਖਿਆ ਤੇ 164 ਕਰੋੜ ਰੁਪਏ ਸਾਲਾਨਾ ਖ਼ਰਚ ਹੁੰਦੇ ਹਨ !ਜੈੱਡ ਸ਼੍ਰੇਣੀ ਦੀ ਸੁਰੱਖਿਆ ,ਮੰਤਰੀਆਂ ,ਮੁੱਖ ਮੰਤਰੀਆਂ,ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਲਗਭਗ 16000 ਸਿਪਾਹੀ ਵੱਖਰੇ ਵੱਖਰੇ ਤੈਨਾਤ ਕੀਤੇ ਗਏ ਹਨ !ਜਿਸ ਤੇ ਸਾਲਾਨਾ ਕੁੱਲ ਖ਼ਰਚੇ 776 ਕਰੋੜ ਰੁਪਏ ਦਾ ਹੈ ! ਇਸ ਤਰਾਂ ਇਹਨਾ ਗਰੀਬ ਆਗੂਆਂ ਦੀ ਸੁਰੱਖਿਆ ਤੇ ਹਰ ਸਾਲ ਲਗਭਗ 20 ਬਿਲੀਅਨ ਰੁਪਏ ਖ਼ਰਚ ਕੀਤੇ ਜਾਂਦੇ ਹਨ !ਇਸ ਦਾ ਮਤਲਬ ਹੈ ਹਰੇਕ ਸਾਲ ਨੇਤਾਵਾਂ ਤੇ ਘੱਟੋ ਘੱਟ 50 ਅਰਬ ਰੁਪਏ ਖ਼ਰਚ ਕੀਤੇ ਜਾਂਦੇ ਹਨ ! ਜੇਕ਼ਰ ਇਹ ਜੋੜਿਆ ਜਾਂਦਾ ਹੈ ਤਾਂ ਕੁੱਲ ਖ਼ਰਚਾ 100 ਅਰਬ ਰੁਪਏ ਹੋਵੇਗਾ !ਹੁਣ ਸੋਚੋ ਕੀ ਅਸੀਂ ਆਗੂਆਂ ਤੇ ਪ੍ਰਤੀ ਸਾਲ 100 ਅਰਬ ਤੋਂ ਵੱਧ ਖ਼ਰਚ ਕਰਦੇ ਹਾਂ !ਬਦਲੇ ਵਿੱਚ ਆਮ ਭਾਰਤੀ ਜੰਨਤਾ ਲਈ ਕੀ ਹੈ ਸੋਚਣਾ ?ਇਹ ਹੈ ਸਾਡਾ ਲੋਕ ਤੰਤਰ ਹੁਣ ਸੋਚੋ ਦੇਸ ਗਰੀਬ ਕਿਉ ਹੈ ਖਜ਼ਾਨਾ ਖਾਲੀ ਕਿਉ ਰਹਿੰਦਾ ਹੈ !ਦੇਸ ਵਿੱਚ ਆਮਦਨ ਹੈ ਪਰ ਵਰਤਣ ਦਾ ਸਹੀ ਤਰੀਕਾ ਨਹੀ ਹੈ !ਇਹ 100ਅਰਬ ਕੋਈ ਨੇਤਾਵਾਂ ਦੀ ਕੀਤੀ ਹੋਈ ਕਮਾਈ ਨਹੀ ਹੈ, ਜੇਕਰ ਹੈ ਤਾ ਭਾਰਤੀਆਂ ਵੱਲੋ ਦਿੱਤਾ ਗਿਆ ਸਿਰਫ ਤੇ ਸਿਰਫ ਟੈਕਸ ਦੇ ਤੌਰ ਤੇ ਸਾਡੇ ਉੱਤੇ ਲਗਾਇਆ ਗਿਆ ਟੈਕਸ ਹੀ ਹੈ ! ਇੱਕ ਸਰਜੀਕਲ ਹੜਤਾਲ ਵੀ ਇੱਥੇ ਬਣਾਈ ਗਈ ਹੈ ,ਜਿਵੇਂ ਭਾਰਤ ਵਿੱਚ ਦੋ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ !ਪਹਿਲੀ ਚੋਣ ਪ੍ਰਚਾਰ ਤੇ ਪਾਬੰਦੀ ਸਿਰਫ਼ ਟੈਲੀਵਿਜ਼ਨ (ਟੀ .ਵੀ .)ਰਾਹੀ ਪ੍ਰਚਾਰ ਕਰੋ !

ਦੂਜਾ ਨੇਤਾਵਾਂ ਦੇ ਤਨਖਾਹ ਭੱਤੇ ਤੇ ਪਾਬੰਦੀ ਫਿਰ ਦੇਸ ਭਗਤੀ ਵਿਖਾਉ ! ਹਰ ਭਾਰਤੀ ਨੂੰ ਜਾਨਣਾ ਪਵੇਗਾ ਅਤੇ ਇਸ ਬੇਕਾਰ ਖ਼ਰਚ ਦੇ ਵਿਰੁੱਧ ਬੋਲਣਾ ਪਵੇਗਾ ਅਤੇ ਮਾਣਯੋਗ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਜੀ ਕਿਰਪਾ ਕਰਕੇ ਇਹ ਪਲਾਨ ਬੰਦ ਕਰੋ !ਤੀਸਰਾ ਸਥਾਨ ਭਾਰਤ ਭਰ ਵਿੱਚ ਇੱਕ ਥਾਂ ਇਹੋ ਜੇਹਾ ਹੈ ਜਿੱਥੇ ਖਾਣਾ ਸਸਤਾ ਹੈ ਤੇ ਸਿਰਫ਼ ਤੇ ਸਿਰਫ਼ ਗਰੀਬ ਲੋਕਾਂ ਲਈ ਹੀ ਹੈ ਜਿੱਥੇ ਚਾਹ ਦਾ ਕੱਪ 1.00 ਰੁਪਏ ,ਸੂਪ 5.50 ਪੈਸੇ ,ਦਾਲ 1.50 ਪੈਸੇ ,ਭੋਜਨ 2.00 ਰੁਪਏ ,ਚਪਾਤੀ 1.00 ਰੁਪਏ ,ਚਿਕਨ 24.50 ਪੈਸੇ ,ਡੋਸਾ 4.00 ਰੁਪਏ,ਬਿਰਆਨੀ 8.00 ਰੁਪਏ ,ਮੱਛੀ 13.00 ਰੁਪਏ ,ਇਹ ਸਭ ਕੁੱਝ ਗਰੀਬਾਂ ਲਈ ਹੈ ਅਤੇ ਇਹ ਸਭ ਜੋ ਭਾਰਤੀ ਸੰਸਦ ਦੀ ਕੰਟੀਨ ਵਿੱਚ ਉਪਲੱਬਧ ਹੈ ਅਤੇ ਉਹਨਾਂ ਗਰੀਬਾਂ ਦੀ ਤਨਖਾਹ 2,00,000/-ਰੁਪਏ ਪ੍ਰਤੀ ਮਹੀਨਾ ਹੈ ਦੂਸਰੇ ਪਾਸੇ ਮੇਰੇ ਭਾਰਤ ਦੇ ਲੋਕਾਂ ਨੂੰ ਜੋ ਉੱਚੀ ਜਾਤ ਨਾਲ ਸਬੰਧ ਰੱਖਦੇ ਹਨ ਉਹਨਾਂ ਨੂੰ ਸਿਰਫ ਤੇ ਸਿਰਫ ਰਾਖਵਾਂਕਰਨ ਹੀ ਚੁਭਦਾ ਹੈ ਇਹ ਜੋ ਸੰਸਦ ਦੇ ਗਰੀਬ ਲੋਕਾਂ ਨੂੰ ਮਿਲ ਰਿਹਾ ਇਸ ਦਾ ਕਿਉ ਨਹੀ ਵਿਰੋਧ ਕਰਦੇ ਇਸ ਵਿੱਚ ਕਿਉ ਨਹੀ ਹਿੱਸੇ ਦਾਰੀ ਦੀ ਮੰਗ ਕਰਦੇ ,ਬੁਜਦਿਲ ਲੋਕ ਤੇ ਨਾ ਸਮਝ !ਇਹਨਾ ਲੋਕਾਂ ਲਈ ਤਾ 30 ਜਾਂ 32 ਰੁਪਏ ਕਮਾਉਣ ਵਾਲਾ ਆਦਮੀ ਗਰੀਬ ਹੀ ਨਹੀ ਉਹ ਤਾਂ ਸਗੋ ਬਹੁਤ ਅਮੀਰ ਹੈ !ਸਲਾਮ ਹੈ ਇਹੋ ਜੇਹੀ ਸ਼ੋਚ ਰੱਖਣ ਵਾਲਿਆ ਨੂੰ ਤੇ ਜੰਨਤਾ ਵਲੋਂ ਦਿੱਤੇ ਟੈਕਸਾਂ ਦੇ ਰੁਪਏ ਨੂੰ ਧੂੰਏ ਵਾਂਗੂ ਉਡਾਉਣ ਵਾਲੇ ਇਹ ਨੇ ਅਸਲ ਗਰੀਬ, ਜੋ ਬਿਨਾ ਹੱਥ ਪੈਰ ਹਿਲਾਏ, ਜੰਨਤਾ ਦੇ ਟੈਕਸ ਦੇ ਰੂਪ ਚ ਦਿੱਤੇ ਪੈਸੇ ਛੱਕਣ ਵਾਲੇ ਤੇ ਭਾਰਤੀ ਖ਼ਜਾਨੇ ਤੇ ਪੈ ਰਿਹਾ ਨਜਾਇੰਜ ਬੋਝ ,ਹੁਣ ਅੱਗੇ ਫੈਸਲਾ ਭਾਰਤੀ ਲੋਕ ਕਰਨਗੇ ,ਗਰੀਬੀ ਹੰਢਾਉਣੀ ਹੈ ਤਾਂ ਬੋਲਣਾ ਮੱਤ ! ਜੇਕਰ ਬਦਲਾਵ ਚਾਉਂਦੇ ਹੋ ਤਾਂ ਹਿਸਾਬ ਤੇ ਬਰਾਬਰੀ ਦੇ ਕਾਨੂੰਨ ਦੀ ਗੱਲ ਕਰੋ ਤੇ ਸਾਰੀਆ ਸ਼ਰਤਾਂ ਸਰਕਾਰੀ ਮੁਲਾਜਮਾਂ ਵਾਂਗੂ ਹੀ ਲਾਗੂ ਕਰੋ ਤਾ ਹੀ ਦੇਸ ਤਰੱਕੀ ਕਰੇਗਾ ਤੇ ਆਮ ਬੰਦੇ ਦੀ ਜੂਨੀ ਸੁਧਰੇਗੀ ਜੇ ਸਾਰੇ ਸਹਿਮਤ ਹੋ ਤਾਂ 2019 ਕੀ ਕਿਸੇ ਵੀ ਚੋਣਾਂ ਵੇਲੇ ਇਹਨਾ ਲੀਡਰਾਂ ਤੇ ਸਿਆਸੀ ਲੋਕਾਂ ਨੂੰ ਮੂੰਹ ਨਾ ਲਗਾਉਣਾ !

ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ
98550 36444

Share Button

Leave a Reply

Your email address will not be published. Required fields are marked *

%d bloggers like this: