ਨਵੀਂ ਪਹਿਲ: ਅਮਿਤਾਭ ਨੇ 200 ਕਿਸਾਨ ਕੀਤੇ ਕਰਜ਼ ਮੁਕਤ

ਨਵੀਂ ਪਹਿਲ: ਅਮਿਤਾਭ ਨੇ 200 ਕਿਸਾਨ ਕੀਤੇ ਕਰਜ਼ ਮੁਕਤ

ਮੁੰਬਈ: ਹਾਲ ਹੀ ‘ਚ ਬਿੱਗ ਬੀ ਅਮਿਤਾਭ ਨੇ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਇਸ ਤੋਂ ਬਾਅਦ ਇੱਕ ਵਾਰ ਫੇਰ ਅਮਿਤਾਬ ਸੋਸ਼ਲ ਸਰਵਿਸ ਕਰਕੇ ਸੁਰਖੀਆਂ ‘ਚ ਆ ਗਏ ਹਨ। ਹੁਣ ਅਮਿਤਾਭ ਨੇ ਮਹਾਰਾਸ਼ਟਰ ਦੇ ਕਿਸਾਨਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਹੈ। ਖ਼ਬਰਾਂ ਮੁਤਾਬਕ ਅਮਿਤਾਭ ਨੇ ਕਰੀਬ 200 ਕਿਸਾਨਾਂ ਦਾ ਕੁੱਲ 1.25 ਕਰੋੜ ਦਾ ਕਰਜ਼ ਅਦਾ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਇੱਕ ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਬਿੱਗ ਬੀ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਆਪਣੇ ਆਉਣ ਵਾਲੇ ਰਿਐਲਟੀ ਗੇਮ ਸ਼ੋਅ ਕੇਬੀਸੀ ਦੇ ਪ੍ਰਮੋਸ਼ਨ ਦੀ ਪ੍ਰੈੱਸ ਕਾਨਫਰੰਸ ‘ਚ ਅਮਿਤਾਭ ਨੇ ਕਿਹਾ, “ਸਾਨੂੰ ਕੱਲ੍ਹ ਹੀ ਸਰਕਾਰ ਤੋਂ 44 ਪਰਿਵਾਰਾਂ ਦੀ ਲਿਸਟ ਮਿਲੀ ਹੈ। ਅਸੀਂ 112 ਦੀ ਡਿਮਾਂਡ ਡ੍ਰਾਫਟ ਬਣਵਾਏ ਹਨ, ਜਿਨ੍ਹਾਂ ਦੀ ਕੁੱਲ ਰਾਸ਼ੀ 1 ਕਰੋੜ ਰੁਪਏ ਹੈ।”
ਇਸ ਦੇ ਨਾਲ ਹੀ ਅਮਿਤਾਭ ਨੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਖੁਦਕੁਸ਼ੀ ਨੂੰ ਲੈ ਕੇ ਦੁਖ ਵੀ ਜਾਹਿਰ ਕੀਤਾ ਹੈ ਤੇ ਕਿਹਾ, “ਮੈਨੂੰ ਕਿਸਾਨਾਂ ਦੀ ਖੁਦਕੁਸ਼ੀ ਪ੍ਰੇਸ਼ਾਨ ਕਰਦੀ ਹੈ। ਕਈ ਸਾਲ ਪਹਿਲਾਂ ਮੈਂ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਜਿਨ੍ਹਾਂ ਕਿਸਾਨਾਂ ਸਿਰ 15 ਹਜ਼ਾਰ ਤੋਂ 30 ਹਜ਼ਾਰ ਤਕ ਦਾ ਕਰਜ਼ ਸੀ ਤੇ ਉਹ ਚੁਕਾ ਨਹੀਂ ਪਾਏ ਤਾਂ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਮੈਂ ਉਨ੍ਹਾਂ ਦਾ ਕਰਜ਼ ਅਦਾ ਕਰ ਦਿੱਤਾ।”
ਅਮਿਤਾਬ ਨੇ ਅੱਗੇ ਕਿਹਾ, “ਇਸ ਵਾਰ ਮੈਂ 200 ਕਿਸਾਨਾਂ ਦੇ ਪਰਿਵਾਰਾਂ ਲਈ 1.25 ਕਰੋੜ ਰੁਪਏ ਦੇ ਰਿਹਾ ਹਾਂ। ਮੈਂ ਆਪਣੇ ਬੈਂਕ ਗਿਆ ਸੀ ਤੇ ਉੱਥੋਂ ਕਰਜ਼ਦਾਰ ਕਿਸਾਨਾਂ ਦੀ ਲਿਸਟ ਮਿਲੀ।” ਹੁਣ ਬਿੱਗ ਬੀ ਇਸ ਚੰਗੇ ਕੰਮ ਦੀ ਤਾਰੀਫ ਕਰਨੀ ਤਾਂ ਬਣਦੀ ਹੈ। ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਕਿ ਇਸ ਨੂੰ ਦੇਖ ਕੇ ਕੁਝ ਹੋਰ ਕਲਾਕਾਰ ਵੀ ਅਜਿਹੇ ਲੋਕਾਂ ਦੀ ਮਦਦ ਕਰ ਕਿਸਾਨਾਂ ਨੂੰ ਮਰਨ ਤੋਂ ਰੋਕ ਪਾਉਣਗੇ।

Share Button

Leave a Reply

Your email address will not be published. Required fields are marked *

%d bloggers like this: