ਸਿੱਖ ਫਾਰ ਜਸਟਿਸ ਨੇ ਹਿਊਮਨ ਰਾਈਟਸ ਦੀ ਉਲੰਘਣਾ ਕਰਕੇ ਆਪਣੀ ਸ਼ਾਖ ਨੂੰ ਢਾਹ ਲਾਈ

ਸਿੱਖ ਫਾਰ ਜਸਟਿਸ ਨੇ ਹਿਊਮਨ ਰਾਈਟਸ ਦੀ ਉਲੰਘਣਾ ਕਰਕੇ ਆਪਣੀ ਸ਼ਾਖ ਨੂੰ ਢਾਹ ਲਾਈ
ਜੀ. ਕੇ. ਤੇ ਹਮਲਾ ਕਰਨ ਵਾਲੇ ਮੁੰਦਰਾਂ ਪਾਈ ਅਖੌਤੀ ਸਿੱਖਾਂ ਦੀ ਸਭ ਪਾਸਿਉਂ ਨਿੰਦਿਆ
ਅਖੌਤੀ ਸਿੱਖਾਂ ਦਾ ਟੋਲਾ ਮਨਜੀਤ ਸਿੰਘ ਜੀ .ਕੇ ਤੇ ਰਾਤ ਨੂੰ ਹਮਲਾ ਕਰਦੇ ਹੋਏ

ਨਿਊਯਾਰਕ, 22 ਅਗਸਤ (ਰਾਜ ਗੋਗਨਾ) – ਪ੍ਰੈੱਸ ਦੀ ਅਜ਼ਾਦੀ ਅਤੇ ਡੈਮੋਕਰੇਟਕ ਹਾਲਤਾਂ ਤੇ ਕੀਤੇ ਹਮਲੇ ਦੀ ਭਾਵੇਂ ਹਰ ਪਾਸਿਉਂ ਨਿਖੇਧੀ ਕੀਤੀ ਜਾ ਰਹੀ ਹੈ। ਸਿੱਖ ਫਾਰ ਜਸਟਿਸ ਜੋ ਹਿਊਮਨ ਰਾਈਟਸ ਦੀ ਰਖਵਾਲੀ ਕਰਨ ਵਾਲੀ ਸੰਸਥਾ ਨੇ ਖੁਦ ਹਿਊਮਨ ਰਾਈਟਸ ਦੀ ਉਲੰਘਣਾ ਕਰਕੇ ਆਪਣੀ ਹੋਂਦ ਖਤਮ ਕਰਨ ਦਾ ਰਾਹ ਖੋਲ੍ਹ ਲਿਆ ਹੈ। ਜਿੱਥੇ ਸਿੱਖ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਇੱਕ ਮੰਚ ਤੇ ਇਕੱਠਾ ਹੋ ਗਈਆ ਹਨ, ਜੋ ਇਨ੍ਹਾਂ ਦਾ ਵਿਰੋਧ ਕਰਨ ਲਈ ਕਮਰਕੱਸੇ ਕਰਨ ਤੋਂ ਇਲਾਵਾ ਵਿਉਂਤਬੰਦੀ ਬਣਾਉਣ ਲੱਗ ਪਈਆਂ ਹਨ।ਉਮੀਦ ਹੈ ਕਿ ਟਕਰਾ ਦੀ ਨੀਤੀ ਕਾਰਣ ਜਾਨੀ ਨੁਕਸਾਨ ਹੋਣ ਦੇ ਮੋਕੇ ਨਜ਼ਰ ਆਉਣ ਲੱਗ ਪਏ ਹਨ।
ਜ਼ਿਕਰਯੋਗ ਹੈ ਕਿ ਕੁਝ ਜਥੇਬੰਦੀਆਂ ਨੇ ਹੋਮਲੈਂਡ ਸਕਿਓਰਿਟੀਨਾਲ ਵੀ ਕਲ ਵਿਚਾਰਾਂ ਕੀਤੀਆਂ ਹਨ ਕਿ ਇਹ ਲੋਕ ਜੋ ਅਮਰੀਕਾ ਵਿੱਚ ਮਾਹੌਲ ਖਰਾਬ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਭਾਵਨਾਵਾਂ ਭੜਕਾ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇੱਥੋਂ ਤੱਕ ਕਿ ਨਜਾਇਜ਼ ਫੰਡ ਇਕੱਠੇ ਕਰਕੇ ਸਿਰਫ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਇਨ੍ਹਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਬਾਹਰ ਦਾ ਰਸਤਾ ਦਿਖਾਉਣਾ ਸਮੇਂ ਦੀ ਲੋੜ ਹੈ।
ਜਿੱਥੇ ਸਟੇਟ ਡਿਪਾਰਟਮੈਂਟ ਨਾਲ ਵੀ ਅਜਿਹੀ ਕਾਰਵਾਈ ਨੂੰ ਵਿਚਾਰਨ ਅਤੇ ਐਕਸ਼ਨ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਕਿਉਂਕਿ ਜੋ ਘਟਨਾਕ੍ਰਮ ਕੁਝ ਮੁੰਦਰਾਂ ਪਾਈ ਵਿਅਕਤੀਆਂ ਜੋ ਸਿੱਖੀ ਤੋਂ ਕੋਹਾਂ ਦੂਰ ਹਨ ਨੇ ਕੀਤਾ ਹੈ ਉਹ ਬਖਸ਼ਣਯੋਗ ਨਹੀਂ ਹੈ।ਕੁਝ ਹਮਖਿਆਲ ਜਥੇਬੰਦੀਆਂ ਵਲੋਂ ਅਜਿਹੇ ਅਨਸਰਾਂ ਦਾ ਡਾਟਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ ਤਾਂ ਜੋ ਇਨ੍ਹਾਂ ਖਿਲਾਫ ਕੋਈ ਸਖਤ ਕਦਮ ਚੁੱਕਿਆ ਜਾਵੇ।
ਸਿੱਖ ਫਾਰ ਜਸਟਿਸ ਨੂੰ ਅਜਿਹੇ ਅਨਸਰਾਂ ਖਿਲਾਫ ਖੁਦ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਧਰਮ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ। ਆਉਂਦੇ ਦਿਨਾਂ ਵਿੱਚ ਇੱਕ ਵਫਦ ਸਿੱਖਾਂ ਦਾ ਵਾਈਟ ਹਾਊਸ ਪਹੁੰਚ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ,ਜੋ ਅਜਿਹੀ ਘਟਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰੇਗਾ।
ਸਮੁੱਚਾ ਮੀਡੀਆ ਚਾਹੁੰਦਾ ਹੈ ਜੋ ਸੰਸਥਾਵਾਂ ਇਨ੍ਹਾਂ ਨੂੰ ਹੁਲਾਰਾ ਦੇ ਰਹੀਆਂ ਹਨ, ਉਨ੍ਹਾਂ ਤੇ ਰੋਕ ਲਾਉਣੀ ਸਮੇਂ ਦੀ ਲੋੜ ਹੈ। ਸੋ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਇਸ ਸਬੰਧੀ ਆਪਣੇ ਆਪਣੇ ਗਵਰਨਰਾਂ ਨੂੰ ਮੈਮੋਰੰਡਮ ਦੇਣ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ।
ਹਾਲ ਦੀ ਘੜੀ ਸਿੱਖ ਫਾਰ ਜਸਟਿਸ ਦੇ ਨੁਮਾਇੰਦਿਆਂ ਵਲੋਂ ਕੀਤੇ ਕਾਰਨਾਮੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਅੰਮ੍ਰਿਤਸਰ ਅਕਾਲੀ ਦਲ ਨੇ ਵੀ ਨਿੰਦਿਆ ਕੀਤੀ ਹੈ।
ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਅਨਸਰਾਂ ਸਬੰਧੀ ਸਖਤ ਕਾਰਵਾਈ ਕਰਨ ਲਈ ਜੱਦੋ ਜਹਿਦ ਜਾਰੀ ਰਹੇਗੀ। ਹੋ ਸਕਦਾ ਟਕਰਾਅ ਦੀ ਨੀਤੀ ਵੀ ਅੰਜ਼ਾਮ ਲੈ ਜਾਵੇ। ਲੋੜ ਹੈ ਸੰਜੀਦਗੀ ਤੋਂ ਕੰਮ ਲੈ ਕੇ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ।ਤਾ ਜੋ ਭਵਿਖ ਵਿੱਚ ਅਜਿਹਾ ਕੁਝ ਨਾਂ ਵਾਪਰੇ।

Share Button

Leave a Reply

Your email address will not be published. Required fields are marked *

%d bloggers like this: