ਹੜਾਂ ਦੀ ਮਾਰ `ਚ ਕੇਰਲ

ਹੜਾਂ ਦੀ ਮਾਰ `ਚ ਕੇਰਲ

ਦੇਸ਼ ਦਾ ਦੱਖਣੀ ਰਾਜ ਕੇਰਲ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਬੇਹਾਲ ਹੈ।ਜਿੱਧਰ ਨਜਰ ਜਾਂਦੀ ਹੈ ਪਾਣੀ ਹੀ ਪਾਣੀ ਹੈ।ਕੁਝ ਇਲਾਕਿਆਂ `ਚ ਹੜ੍ਹਾਂ ਨਾਲ ਹਾਲਾਤ ਐਨੇ ਕੁ ਖਰਾਬ ਹੋ ਗਏ ਹਨ ਕਿ ਘਰਾਂ ਦੀਆਂ ਛੱਤਾਂ ਤੱਕ ਪਾਣੀ ਪਹੰਚ ਗਿਆ ਹੈ।ਸੜਕਾਂ `ਤੇ ਕਿਸ਼ਤੀਆਂ ਚੱਲ ਰਹੀਆਂ ਹਨ।ਇਨਸਾਨਾਂ ਦੇ ਨਾਲ ਜਾਨਵਰ ਅਤੇ ਪਸ਼ੂ -ਪੰਛੀਆਂ ਦੀ ਜਾਨ ਵੀ ਖਤਰੇ `ਚ ਹੈ।ਇਸੇ ਸਿਲਸਿਲੇ `ਚ ਰਾਸ਼ਟਰੀ ਆਪਦਾ ਪ੍ਰਬੰਧਨ ਫੋਰਸ (ਐਨਡੀਆਰਐਫ) ਅਤੇ ਤਿੰਨਾ ਫੌਜਾਂ ਦੇ ਜਵਾਨ ਕੁਦਰਤੀ ਆਫਤ `ਚ ਫਸੇ ਲੋਕਾਂ ਦੇ ਲਈ ਦੇਵਦੂਤ ਬਣ ਕੇ ਪਹੰਚੇ ਹਨ। ਐਨਡੀਆਰਐਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਹੈ। ਰਾਜ ਦੇ 14 `ਚੋਂ 11 ਜਿਲ੍ਹਿਆਂ `ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ।ਐਨਡੀਆਰਐਫ ਨੇ ਹੁਣ ਤੱਕ 10,000 ਲੋਕਾਂ ਨੂੰ ਸੁਰੱਖਿਅਤ ਥਾਂਵਾ `ਤੇ ਪਹੰੁਚਾਇਆ ਹੈ। ਵੱਡੇ ਪੱਧਰ `ਤੇ ਕੇਰਲ `ਚ ਰਾਹਤ ਅਤੇ ਬਚਾਅ ਕਾਰਜ ਮੰਹਿਮ ਚਲਾਈ ਜਾ ਰਹੀ ਹੈ। ਲੋਕਾਂ ਦੀ ਜਾਨ ਬਚਾਉਣ ਦੇ ਲਈ ਜਵਾਨ ਛੋਟੇ ਹੈਲੀਕਾੱਪਟਰ ਨੂੰ ਵੀ ਛੱਤਾਂ `ਤੇ ਉਤਾਰਨ ਦੀ ਕੋਸ਼ਿਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਤਿਰੂਵੰਤਪੁਰਮ,ਕਸਾਰਾਗੋੜ ਅਤੇ ਕੋਲਲਮ `ਚ ਰੈੱਡ ਐਲਰਟ ਜਾਰੀ ਨਹੀਂ ਕੀਤਾ ਗਿਆ ਹੈ। ਰਾਜ `ਚ ਹੜਾਂ ਦੇ ਚਲਦਿਆਂ 9 ਅਗਸਤ ਤੋਂ ਹੁਣ ਤੱਕ ਕੁਲ 187 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸ਼ਨੀਵਾਰ ਨੂੰ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦਾ ਹਵਾਈ ਜਹਾਜ `ਚ ਬੈਠ ਕੇ ਜਾਇਜਾ ਵੀ ਲਿਆ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੇਰਲ `ਚ ਹੜਾਂ ਦੀ ਗੰਭੀਰਤਾ ਦੇਖਣ ਤੋਂ ਬਾਅਦ ਤੁਰੰਤ 500 ਕਰੋੜ ਰੁਪਏ ਦੀ ਮਾਲੀ ਮਦਦ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਧਾਨਮੰਤਰੀ ਦਫਤਰ ਨੇ ਇੱਕ ਬਿਆਨ `ਚ ਦੱਸਿਆ ਹੈਕਿ ਮੋਦੀ ਨੇ ਸਾਰੇ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ `ਚ ਜਖਮੀਆਂ ਲਈ 50 -50 ਹਜਾਰ ਦੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਨੂੰ 500 ਕਰੋੜ ਰੁਪਏ ਦੀ ਮਾਲੀ ਮਦਦ ਦੇਣ ਦਾ ਜੋ ਐਲਾਨ ਕੀਤਾ ਗਿਆ ਹੇ ਉਹ ਗ੍ਰਹਿ ਮੰਤਰਾਲੇ ਵੱਲੋਂ 12 ਅਗਸਤ ਨੂੰ 100 ਕਰੋੜ ਰੁਪਏ ਦੀ ਮਾਲੀ ਮਦਦ ਤੋਂ ਅਲੱਗ ਹੈ।ਕੋਚੀ `ਚ ਇੱਕ ਉੱਚ ਪੱਧਰੀ ਬੈਠਕ ਦੀ ਸਮੀਖਿਆ ਤੋਂ ਬਾਅਦ ਪ੍ਰਧਾਨਮੰਤਰੀ ਨੇ ਹੜ੍ਹ ਪੀੜਤ ਕੁਝ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਅਲੂਵਾ-ਤ੍ਰਿਸ਼ੂਰ ਖੇਤਰ ਦੇ ਹਵਾਈ ਸਰਵੇਖਣ ਦੇ ਦੌਰਾਨ ਪ੍ਰਧਾਨਮੰਤਰੀ ਦੇ ਨਾਲ ਰਾਜਪਾਲ ਪੀ ਸਦਸ਼ਿਵਮ,ਮੁੱਖਮੰਤਰੀ ਪਿੰਨਾਰਾਈ ਵਿਜਯਨ,ਕੇਂਦਰੀ ਮੰਤਰੀ ਕੇ ਜੇ ਅਲਫੌਂਸ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਹੜਾਂ ਦੇ ਨਾਲ ਹੋਏ ਜਾਨ -ਮਾਲ ਦੇ ਨੁਕਸਾਨ `ਤੇ ਦੁਖ ਪ੍ਰਗਟ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਹੜ੍ਹਾਂ `ਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸਾਡੀ ਪਹਿਲ ਹੈ। ਇਸ ਦੋਂ ਬਾਅਦ ਮੁੱਖਮੰਤਰੀ ਪਿੰਨਾਰਾਈ ਨੇ ਫੌਰੀ ਰਾਹਤ ਦੇ ਲਈ 500 ਕਰੋੜ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ।ਉਨ੍ਹਾਂ ਨੇ ਕਿਹਾ ਸ਼ੁਰੂਆਤੀ ਅੰਦਾਜੇ ਨਾਲ ਇਹਨਾਂ ਹੜ੍ਹਾਂ ਕਾਰਨ ਰਾਜ ਨੂੰ 19,512 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਇਲਾਕਿਆਂ `ਚੋਂ ਮੀਂਹ ਦਾ ਪਾਣੀ ਘਟ ਹੋਣ ਦੇ ਬਾਅਦ ਹੀ ਅਸਲ ਨੁਕਸਾਨ ਦਾ ਸਹੀ ਸਹੀ ਅੰਦਾਜਾ ਲਗਾਇਆ ਜਾ ਸਕਦਾ ਹੈ।ਰਾਜ ਸਰਕਾਰ ਨੇ ਫੌਰੀ ਸਹਾਇਤਾ ਦੇ ਲਈ 2,000 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਮੋਦੀ ਕੱਲ ਰਾਤ ਕੇਰਲ ਪਹੁੰਚੇ ਸਨ ਅਤੇ ਅੱਜ ਸੁਭ੍ਹਾ ਕੋਚੀ ਗਏ ਅਤੇ ਮੁੱਖਮੰਤਰੀ ਵਿਜਯਨ ਅਤੇ ਹੋਰ ਅਧਿਕਾਰੀਆਂ ਦੇ ਨਾਲ ਹੜ੍ਹਾਂ ਦੇ ਹਾਲਾਤਾਂ ਦਾ ਜਾਇਜਾ ਲਿਆ। ਪ੍ਰਧਾਨਮੰਤਰੀ ਨੇ ਰਾਜ ਸਰਕਾਰ ਦੀ ਬੇਨਤੀ ਮੁਤਾਬਿਕ,ਅਨਾਜ,ਦਵਾਈਆਂ ਸਮੇਤ ਹੋਰ ਰਾਹਤ ਸਮੱਗਰੀ ਪੁਹੰਚਾਉਣ ਦਾ ਵਾਇਦਾ ਕੀਤਾ ਹੈ।ਬੀਮਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਜਲਦ ਹੀ ਜਾਨ ਮਾਲ ਦੀ ਹਾਨੀ ਦਾ ਰੁੱਕਾ ਤਿਆਰ ਕਰਕੇ ਪੀੜਤ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਮੁਆਵਜਾ ਜਾਰੀ ਕਰਨ।ਇਸ ਤੋਂ ਇਲਾਵਾ ਖੇਤੀ ਅਤੇ ਫਸਲ ਬੀਮਾ ਯੋਜਨਾ ਦੇ ਦਾਅਵਿਆਂ ਦਾ ਤੁਰੰਤ ਨਿਪਟਾਰਾ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ।ਪ੍ਰਧਾਨਮੰਤਰੀ ਨੇ ਰਾਸ਼ਟਰੀ ਰਾਜਮਾਰਗ ਅਥੋਰਟੀ ਨੂੰ ਹੜ੍ਹਾਂ ਨਾਲ ਖਰਾਬ ਜਾਂ ਟੁੱਟੀਆ ਸੜਕਾਂ ਨੂੰ ਵੀ ਪਹਿਲ ਦੇ ਅਧਾਰ `ਤੇ ਮੁਰੰਮਤ ਕਰਨ ਨੰੁ ਕਿਹਾ ਹੈ
ਕੇਰਲ ਦੇ ਮੁੱਖਮੰਤਰੀ ਦੇ ਮੁਤਾਬਿਕ ,ਰਾਜ ਨੂੰ ਤਕਰੀਬਨ 19512 ਕਰੋੜ ਦਾ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਵੱਲੋਂ 500 ਕਰੋੜ ੁਰੁਪਏ ਦੀ ਮਦਦ `ਤੇ ਮੁੱਖਮੰਤਰੀ ਨੇ ਕਿਹਾ ਹੈ ਕਿ ਇਹ ਰਕਮ ਬਹੁਤ ਥੋੜੀ ਹੈ। ਉਥੇ ,ਕਈ ਰਾਜਾਂ ਦੇ ਮੁੱਖਮੰਤਰੀਆਂ ਨੇ ਵੀ ਕੇਰਲ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਹੈ।ਦਿੱਲੀ,ਹਰਿਆਣਾ,ਬਿਹਾਰ,ਝਾਰਖੰਡ,ਕਰਨਾਟਕ,ਗੁਜਰਾਤ,ਮਹਾਂਰਾਸ਼ਟਰ,ਉੜੀਸ਼ਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਵੀ ਮਾਲੀ ਮਦਦ ਦਾ ਐਲਾਨ ਕੀਤਾ ਹੈ। ਨਾਲ ਹੀ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਮੀਂਹ ਨਾਲ ਜੂਝ ਰਹੇ ਕੇਰਲ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਕੇਰਲ `ਚ ਪਿਛੇ 100 ਸਾਲਾਂ ਤੋਂ ਸਭ ਭਿਆਨਕ ਹੜ੍ਰਾਂ ਦੇ ਹਾਲਾ਼ ਬਰਕਰਾਰ ਹਨ। ਤਬਾਹੀ ਦੇ ਮੰਜਰ ਤੋਂ ਬਚਣ ਲਈ ਤਮਾਮ ਸ਼ਾਸਨ -ਪ੍ਰਸ਼ਾਸਨ ਜੁਟਿਆ ਹੋਇਆ ਹੈ। ਫਿਲਹਾਲ ਕੁਝ ਦਿਨ ਹੜ ਅਤੇ ਹੋਰ ਮੀਂਹ ਪੈਣ ਕਾਰਨ ਰਾਹਤ ਮਿਲ ਪਾਉਣੀ ਮੁਸ਼ਿਕਲ ਨਜਰ ਆ ਰਹੀ ਹੈ।ਭਾਰਤੀ ਫੌਜ਼ ਹਜੇ ਤੱਕ ਕੇਰਲ `ਚ 13 ਅਸਥਾਈ ਪੁੱਲ ਬਣਾ ਚੁੱਕੀ ਹੈ ਜਿਹਨਾਂ `ਚੋਂ ਕਰੀਬ 38 ਦੂਰ ਦੁਰਾੜ ਇਲਾਕਿਆਂ ਨੂੰ ਜੋੜ ਰਹੇ ਹਨ।ਫੌਜ਼ ਕਰੀਬ 3627 ਲੋਕਾਂ ਨੂੰ ਬਚਾ ਚੁੱਕੀ ਹੈ ਜਿਹਨਾਂ `ਚ 22 ਵਿਦੇਸ਼ੀ ਵੀ ਸ਼ਾਮਲ ਹਨ। ਹੜ੍ਹਾਂ ਦੇ ਚੱਲਦਿਆਂ ਸੂਬੇ `ਚ ਕਰੀਬ 2 ਼23 ਲੱਖ ਅਤੇ 50,000 ਪਰਿਵਾਰ ਬੇਘਰ ਹੋ ਚੁੱਕੇ ਹਨ।ਇਹਨਾਂ ਲੋਕਾਂ ਨੂੰ 1568 ਰਾਹਤ ਕੈਂਪਾ `ਚ ਸ਼ਿਫਟ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ `ਚ ਸੂਬੇ `ਚ ਮੀਂਹ ਘੱਟ ਹੋਣ ਦੀ ਉਮੀਦ ਹੈ। ਹਾਲਾਂਕਿ ਕੁਝ ਇਲਾਕਿਆਂ `ਚ ਭਾਰੀ ਮੀਂਹ ਪੈਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਐਨਡੀਆਰਐਫ ਦੀ ਟੀਮ ਨੇ 82,000 ਲੋਕਾਂ ਨੂੰ ਬਚਾਇਆ।ਹੁਣ ਤੱਕ ਇਹਨਾ ਹੜ੍ਹਾ `ਚ 324 ਲੋਕ ਜਾਨ ਗਵਾ ਚੁੱਕੇ ਹਨ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: