ਭਗਵਤੀ ਜਾਗਰਣ ਅਤੇ ਸ਼ਨੀਦੇਵ ਜਯੰਤੀ ਅੱਜ

ਭਗਵਤੀ ਜਾਗਰਣ ਅਤੇ ਸ਼ਨੀਦੇਵ ਜਯੰਤੀ ਅੱਜ

ਬਰਨਾਲਾ-ਤਪਾ , 3 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਜੈ ਸ੍ਰੀ ਕ੍ਰਿਸ਼ਨਾ ਕਲੱਬ ਤਪਾ ਵੱਲੋਂ ਤੀਸਰਾ ਵਿਸ਼ਾਲ ਭਗਵਤੀ ਜਾਗਰਣ 4 ਜੂਨ ਦਿਨ ਸ਼ਨੀਵਾਰ ਨੂੰ ਰਾਤ 9 ਵਜੇ ਰੂਪ ਚੰਦ ਰੋਡ ਤਪਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸਦੇ ਮੁੱਖ ਮਹਿਮਾਨ ਉਘੇ ਉਦਯੋਗਪਤੀ ਲੱਕੀ ਗੁਪਤਾ ਮੀਤ ਪ੍ਰਧਾਨ ਆਰੀਆ ਸਕੂਲ ਅਤੇ ਪਰਮਜੀਤ ਸਿੰਘ ਪੰਮਾ ਤਾਜੋਕੇ ਚੇਅਰਮੈਨ ਮਾਰਕੀਟ ਕਮੇਟੀ ਤਪਾ ਹੋਣਗੇ। ਮਾਤਾ ਦਾ ਗੁਣਗਾਣ ਗਾਇਕ ਨਵਜੋਤ ਸਿਤਾਰਾ ਰਾਮਪੁਰਾ ਵਾਲੇ ਕਰਨਗੇ। ਜਾਗਰਣ ਦਾ ਉਦਘਾਟਨ ਐਮ ਸੀ ਅਸ਼ਵਨੀ ਕੁਮਾਰ ਭੂਤ ਪ੍ਰਧਾਨ, ਯੂਥ ਕਾਂਗਰਸ ਹਲਕਾ ਭਦੌੜ ਅਤੇ ਪੂਜਨ ਦੀ ਰਸਮ ਡਾ. ਮੁਕਤਾ ਬਾਂਸਲ ਅਤੇ ਡਾ. ਨਰੇਸ਼ ਬਾਂਸਲ, ਜੋਤੀ ਪ੍ਰਚੰਡ ਮੰਗਲ ਸੈਨ ਗਰਗ ਪ੍ਰਧਾਨ ਵਪਾਰ ਮੰਡਲ, ਇਨਾਮ ਵੰਡ ਉਦਯੋਗਪਤੀ ਲੱਕੀ ਗੁਪਤਾ ਕਰਨਗੇ। ਸੁੰਦਰ-ਸੁੰਦਰ ਝਾਕੀਆਂ ਵੀ ਵਿਖਾਈਆਂ ਜਾਣਗੀਆਂ। ਇਸ ਮੌਕੇ 31 ਫੁੱਟ ਮਾਤਾ ਦਾ ਉੱਚਾ ਭਵਨ ਦੇਖਣਯੋਗ ਹੋਵੇਗਾ।
ਇਸੇ ਤਰਾਂ ਪੰਚਮੁਖੀ ਹਨੂੰਮਾਨ ਮੰਦਰ ਕਮਟੀ ਵੱਲੋ ਸ਼ਨੀ ਦੇਵ ਜਯੰਤੀ ਦਰਾਜ ਰੋਡ ਤਪਾ ਵਿਖੇ 4 ਜੂਨ ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸ਼ਾਮੀ 4:15 ਵਜੇ ਤੋ ਲੈਕੇ 6:15 ਵਜੇ ਤੱਕ ਸ਼ਨੀਦੇਵ ਕੀਰਤਨ ਕੀਤਾ ਜਾਵੇਗਾ। ਸ਼ਨੀਦੇਵ ਜੀ ਦੀ ਆਰਤੀ ਉਪਰੰਤ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: