ਜੂਨ ਮਹੀਨੇ ਲਈ ਮੋਬਾਈਲ ਮੈਡੀਕਲ ਬੱਸਾਂ ਦਾ ਟੂਰ ਪ੍ਰੋਗਰਾਮ ਜਾਰੀ

ਜੂਨ ਮਹੀਨੇ ਲਈ ਮੋਬਾਈਲ ਮੈਡੀਕਲ ਬੱਸਾਂ ਦਾ ਟੂਰ ਪ੍ਰੋਗਰਾਮ ਜਾਰੀ

ਬਰਨਾਲਾ, 3 ਜੂਨ (ਨਰੇਸ਼ ਗਰਗ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੋਬਾਇਲ ਮੈਡੀਕਲ ਯੂਨਿਟ ਬੱਸਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕੌਸ਼ਲ ਸਿੰਘ ਸੈਣੀ ਨੇ ਦੱਸਿਆ ਕਿ ਇਸ ਬੱਸ ਕਾਰਨ ਦਿਹਾਤ ਤੋਂ ਦੂਰ ਦਰਾਜ ਦੇ ਪਿੰਡ ਜਿੱਥੇ ਸਰਕਾਰੀ ਸਿਹਤ ਕੇਂਦਰ ਨਹੀਂ ਹੈ ਆਦਿ ’ਚ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਡਾ. ਕੌਸ਼ਲ ਸਿੰਘ ਸੈੈਣੀ ਨੇ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਤੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਚਲਾਈਆਂ ਜਾ ਰਹੀਆਂ ਮੋਬਾਈਲ ਮੈਡੀਕਲ ਯੂਨਿਟ ਬੱਸਾਂ ਦਾ ਜੂਨ ਮਹੀਨੇ ਦਾ ਟੂਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਡਾ. ਸੈਣੀ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ 4 ਨੂੰ ਦੀਪਗੜ ਤੇ ਸੰਘੇੜਾ, 6 ਨੂੰ ਗਹਿਲਾਂ ਤੇ ਹੰਢਿਆਇਆ ਸਲੱਮ ਏਰੀਆ, 7 ਨੂੰ ਅਜੀਤ ਸਿੰਘ ਨਗਰ ਬਰਨਾਲਾ ਤੇ ਸਬ ਜੇਲ ਬਰਨਾਲਾ, 9 ਨੂੰ ਛੀਨੀਵਾਲ ਕਲਾਂ (ਭੱਠੇ) ਤੇ ਖੁੱਡੀ ਕਲਾਂ ਸੋਹਲ ਪੱਤੀ, 10 ਨੂੰ ਰਾਏਸਰ ਤੇ ਦਾਣਾ ਮੰਡੀ ਸਲੱਮ ਏਰੀਆ, 11 ਨੂੰ ਮਹਿਲ ਕਲਾਂ (ਸਲੱਮ) ਤੇ ਠੁੱਲੀਵਾਲ, 13 ਨੂੰ ਨੈਣੇਵਾਲ ਤੇ ਮਨਾਲ (ਭੱਠੇ), 14 ਨੂੰ ਸੰਧੂ ਕਲਾਂ ਤੇ ਸਬ ਜੇਲ ਬਰਨਾਲਾ, 15 ਨੂੰ ਛੰਨਾ ਗੁਲਾਬ ਸਿੰਘ ਵਾਲਾ ਤੇ ਹਮੀਦੀ ( ਭੱਠੇ), 16 ਨੂੰ ਅਲਕੜਾ ਤੇ 22 ਏਕੜ ਸਲੱਮ ਏਰੀਆ, 17 ਨੂੰ ਮੌੜ (ਨਾਭਾ-ਪਟਿਆਲਾ) ਤੇ ਉੱਪਲੀ, 18 ਨੂੰ ਮੌੜ ਮਕਸੂਬਾ ਤੇ ਕਾਲੇਕੇ, 21 ਨੂੰ ਦੀਵਾਨੇ ਤੇ ਸਬ ਜੇਲ ਬਰਨਾਲਾ, 22 ਨੂੰ ਕਲਾਲਾ ਤੇ ਪੰਧੇਰ, 23 ਨੂੰ ਛੀਨੀਵਾਲ ਖੁਰਦ ਤੇ ਭੈਣੀ ਮਹਿਰਾਜ, 24 ਨੂੰ ਵਜੀਦਕੇ ਕਲਾਂ ਤੇ ਰਜੀਆ, 25 ਨੂੰ ਬੀਹਲਾ, ਬੀਹਲੀ ਤੇ ਪੱਖੋਂ ਕਲਾਂ (ਭੱਠੇ), 27 ਨੂੰ ਚੀਮਾਂ ਤੇ ਧਨੌਲਾ ਸਲੱਮ ਏਰੀਆ, 28 ਨੂੰ ਸਬ ਜੇਲ ਬਰਨਾਲਾ ਤੇ ਧੂਰਕੋਟ, 29 ਨੂੰ ਜੰਗੀਆਣਾ ਤੇ ਭੈਣੀ ਫੱਤਾ, 30 ਨੂੰ ਤਲਵੰਡੀ ਤੇ ਅਸਪਾਲ ਖੁਰਦ ਦਾ ਦੌਰਾ ਕਰਨਗੀਆਂ।
ਸਿਵਲ ਸਰਜਨ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ ਇਹ ਬੱਸਾਂ ਇਨਾਂ ਸਾਰੇ ਇਲਾਕਿਆਂ ਵਿਖੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਭੇਜੀਆਂ ਜਾਣਗੀਆਂ ਤਾਂ ਜੋ ਗਰੀਬ ਅਤੇ ਬਜੁਰਗ ਲੋਕ ਜੋ ਹਸਪਤਾਲਾਂ ’ਚ ਨਹੀਂ ਜਾ ਸਕਦੇ ਉਹ ਵੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲੈੇ ਸਕਣ। ਉਨਾਂ ਦੱਸਿਆ ਕਿ ਇਨਾਂ ਬੱਸਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਾਕਟਰਾਂ ਤੇ ਹੋਰ ਪੈਰਾਮੈਡੀਕਲ ਸਟਾਫ਼ ਦੇ ਨਾਲ-ਨਾਲ ਐਕਸਰੇ ਮਸ਼ੀਨ, ਈ.ਸੀ.ਜੀ. ਸਮੇਤ ਹੋਰ ਸਾਰੇ ਟੈਸਟਾਂ ਦਾ ਪ੍ਰਬੰਧ ਹੈ।

Share Button

Leave a Reply

Your email address will not be published. Required fields are marked *

%d bloggers like this: