” ਫੁੱਲਵਾੜੀ “

 ” ਫੁੱਲਵਾੜੀ “

ਸੋਹਣੇ ਫੁੱਲਾਂ ਦੀ ਫੁੱਲਵਾੜੀ ਏ ,,
ਲੱਗਦੀ ਬਹੁਤ ਪਿਆਰੀ ਏ !!
ਗਲਤੀ ਕਰਨ ਤੋਂ ਰੁਕਦੀ ਨੀ ,,
ਹਕੂਮਤ ਬਾਲਾਂ ਦੀ ਚਲਦੀ ਏ !!
ਇਹ ਰੋਬ ਕਿਸੇ ਦਾ ਝੱਲਦੀ ਨੀ ,,
ਫੁੱਲਵਾੜੀ ਮਰਜ਼ੀ ਕਰਦੀ ਏ !!
ਗਿਰਕੇ ਵੀ ਹੌਂਸਲਾ ਛੱਡਦੀ ਨੀ ,,
ਫਿਰ ਬਾਲ ਸ਼ੇਰ ਕਹਾਉਂਦੀ ਏ !!
ਧੰਨ ਨੇ ਟੀਚਰ ਜੋ ਪੜਾਉਂਦੇ ਨੇ ,,
ਪਿਆਰ ਨਾਲ ਜੋ ਸਮਝਾਉਂਦੇ ਨੇ !!
ਆਪਣੀ ਹਿੱਕ ਨਾਲ ਲਾਉਂਦੇ ਨੇ ,,
ਛੋਟੇ ਬਾਲਾਂ ਨੂੰ ” ਮੀਤ ” ਪਿਆਰ ,
” ਨਾਲ ਬਲਾਉਂਦੇ ਨੇ !!
ਹਾਕਮ ਸਿੰਘ ਮੀਤ 
ਮੰਡੀ ਗੋਬਿੰਦਗੜ
Share Button

Leave a Reply

Your email address will not be published. Required fields are marked *

%d bloggers like this: