ਇਸ ਲਈ ਕੀਤੀਆਂ ਮੋਦੀ ਨੇ ਰਵਾਂਡਾ ‘ਚ 200 ਗਾਵਾਂ ਦਾਨ

ਇਸ ਲਈ ਕੀਤੀਆਂ ਮੋਦੀ ਨੇ ਰਵਾਂਡਾ ‘ਚ 200 ਗਾਵਾਂ ਦਾਨ

ਕਿਗਾਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ‘ਚ ਲੋਕਾਂ ਨੂੰ ਅੱਜ 200 ਗਾਵਾਂ ਦਾਨ ਕੀਤੀਆਂ। ਮੋਦੀ ਨੇ ਗਰੀਬੀ ਘਟਾਉਣ ਤੇ ਬਾਲ ਕੁਪੋਸ਼ਨ ਨਾਲ ਨਿਪਟਣ ਲਈ ਦੇਸ਼ ਦੇ ਰਾਸ਼ਟਰਪਤੀ ਪਾਲ ਕਾਗਮੇ ਦੇ ਪ੍ਰੋਗਰਾਮ ‘ਗਿਰਿਨਕਾ’ ਦੀ ਸ਼ਲਾਘਾ ਕੀਤੀ। ਕਾਗਮੇ ਨੇ ਇਹ ਪ੍ਰੋਗਰਾਮ ਸਾਲ 2006 ‘ਚ ਸ਼ੁਰੂ ਕੀਤਾ ਸੀ ਜਿਸ ‘ਚ ਪੋਸ਼ਣ ਤੇ ਵਿੱਤੀ ਸੁਰੱਖਿਆ ਮੁਹੱਈਆ ਕਰਾਉਣ ਲਈ ਹਰ ਗਰੀਬ ਪਰਿਵਾਰ ਨੂੰ ਇੱਕ ਗਾਂ ਦਿੱਤੀ ਜਾਂਦੀ ਹੈ। ਮੋਦੀ ਨੇ ਇਸ ਪ੍ਰੋਗਰਾਮ ‘ਚ ਹਿੱਸਾ ਲੈਂਦਿਆਂ 200 ਗਾਵਾਂ ਦਾਨ ਕੀਤੀਆਂ ਹਨ।

ਮੋਦੀ ਨੇ ਕਿਹਾ ਕਿ ਰਵਾਂਡਾ ਦੇ ਪਿੰਡਾਂ ‘ਚ ਆਰਥਿਕਤਾ ਵਧਾਉਣ ਲਈ ਗਾਵਾਂ ਨੂੰ ਏਨੀ ਤਵੱਜੋਂ ਦਿੰਦਿਆਂ ਦੇਖ ਭਾਰਤ ‘ਚ ਲੋਕਾਂ ਨੂੰ ਚੰਗਾ ਲੱਗੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦੱਤੀ ਹੈ।

View image on TwitterView image on TwitterView image on TwitterView image on Twitter

Raveesh Kumar

@MEAIndia

Transforming lives in rural areas! More images of cow donation function under Rwanda’s Girinka programme. Rwandan President @PaulKagame joined PM @narendramodi at the event.

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ‘ਗਿਰਿਨਕਾ’ ਸ਼ਬਦ ਦਾ ਅਰਥ ਹੈ-ਕੀ ਤੁਹਾਡੇ ਕੋਲ ਇੱਕ ਗਾਂ ਹੈ। ਇਹ ਰਵਾਂਡਾ ‘ਚ ਸਦੀਆਂ ਪੁਰਾਣੀ ਇੱਕ ਸੰਸਕ੍ਰਿਤਕ ਰੀਤ ਬਿਆਨ ਕਰਦਾ ਹੈ ਜਿਸ ਤਹਿਤ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਇੱਕ ਗਾਂ ਦਿੰਦਾ ਹੈ।

ਦੱਸਿਆ ਗਿਆ ਹੈ ਕਿ ਬੱਚਿਆਂ ‘ਚ ਕੁਪੋਸ਼ਨ ਜ਼ਿਆਦਾ ਪਾਏ ਜਾਣ ਦੀ ਪ੍ਰਤੀਕਿਰਿਆ ਅਤੇ ਗਰੀਬੀ ‘ਚ ਤੇਜ਼ੀ ਨਾਲ ਕਮੀ ਲਿਆਉਣ ਤੇ ਖੇਤੀ ਦੇ ਨਾਲ ਪਸ਼ੂਪਾਲਣ ਨੂੰ ਬੜਾਵਾ ਦੇਣ ਲਈ ਰਵਾਂਡਾ ਦੇ ਰਾਸ਼ਟਰਪਤੀ ਕਾਗਮੇ ਨੇ ਗਿਰਿਨਕਾ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਗਿਰਿਨਕਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਇਸ ਤਹਿਤ ਗਾਵਾਂ ਪ੍ਰਾਪਤ ਹੋਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: