ਨਸ਼ਿਆ ‘ਤੇ ਢੀਂਡਸਾ ਨੇ ਡਾ. ਗਾਂਧੀ ਨਾਲ ਜਤਾਈ ਸਹਿਮਤੀ, ਕਿਹਾ ਰਿਵਾਇਤੀ ਨਸ਼ੇ ਚਾਲੂ ਕਰਨ ਦਾ ਹਾਮੀ

ਨਸ਼ਿਆ ‘ਤੇ ਢੀਂਡਸਾ ਨੇ ਡਾ. ਗਾਂਧੀ ਨਾਲ ਜਤਾਈ ਸਹਿਮਤੀ, ਕਿਹਾ ਰਿਵਾਇਤੀ ਨਸ਼ੇ ਚਾਲੂ ਕਰਨ ਦਾ ਹਾਮੀ

ਚੰਡੀਗੜ੍ਹ, 25 ਜੁਲਾਈ 2018 -ਪੰਜਾਬ ‘ਚ ਦਿਨੋ ਦਿਨ ਸਿੰਥੈਟਿਕ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੋਂ ਚਿੰਤਤ ਸਮਾਜ ‘ਚੋਂ ਇੱਕ ਪਟਿਆਲਾ ਤੋਂ ਐਮ.ਪੀ ਡਾ. ਗਾਂਧੀ ਨੇ ਪਿਛਲੇ ਦਿਨੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੰਜਾਬ ਵਿਚ ਰਿਵਾਇਤੀ ਨਸ਼ਿਆਂ ਦੀ ਛੋਟ ਲਈ ਮੰਗ ਪੱਤਰ ਸੌਂਪਿਆ ਸੀ। ਜਿਸਤੋਂ ਬਾਅਦ ਉਨ੍ਹਾਂ ਪੰਜਾਬ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਇਸ ਮੁੱਦੇ ‘ਤੇ ਵਿਚਾਰ ਕਰਨ ਦੀ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਨੂੰ ਕੋਈ ਡਰਾਫਟ ਤਿਆਰ ਕਰਕੇ ਦੇਵੇ ਤਾਂ ਉਹ ਜਰੂਰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਡਾ. ਧਰਮਵੀਰ ਗਾਂਧੀ ਦੇ ਇਸ ਕਦਮ ਨੂੰ ਜਿਥੇ ਗ੍ਰਹਿ ਮੰਤਰੀ ਨੇ ਪ੍ਰਭਾਵਸ਼ਾਲੀ ਮੰਨਿਆ ਉਥੇ ਹੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਡਾ. ਗਾਂਧੀ ਨਾਲ ਆਪਣੀ ਨਿੱਜੀ ਸਹਿਮਤੀ ਜਤਾਈ ਹੈ।

ਦਿੱਲੀ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ੇ ਦੁਨੀਆ ਦੇ ਕਿਸੇ ਕੋਨੇ ਵਿਚ ਕਦੀ ਵੀ ਖਤਮ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਕੀਤੇ ਵਾਅਦੇ ਦਾ ਵੀ ਜ਼ਿਕਰ ਕੀਤਾ ਗਿਆ ਕਿ ਸਰਕਾਰ ਕਹਿੰਦੀ ਸੀ ਕਿ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰ ਦੇਵੇਗੀ। ਪਰ ਨਹੀਂ ਕਰ ਸਕੀ। ਢੀਂਡਸਾ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਰਿਵਾਇਤੀ ਨਸ਼ਿਆਂ ਦੀ ਖੁੱਲ੍ਹ ਨੂੰ ਲੈ ਕੇ ਡਾ. ਗਾਂਧੀ ਨਾਲ ਸਹਿਮਤ ਹਨ ਕਿਉਂਕਿ ਅਫੀਮ ਦਾ ਨਸ਼ਾ ਅੱਜ ਤੋਂ ਕਈ ਸਦੀਆਂ ਪਹਿਲਾਂ ਕੀਤਾ ਜਾਂਦਾ ਸੀ ਤੇ ਉਸ ਨਸ਼ੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਹ ਨਸ਼ਾ ਲੋਕ ਇਸ ਕਰਕੇ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਜੋਰ ਵਾਲੇ ਕੰਮ ਕਾਜ ਕਰਨੇ ਹੁੰਦੇ ਸਨ ਤੇ ਅਫੀਮ ਦਾ ਨਸ਼ਾ ਕਰਕੇ ਉਨ੍ਹਾਂ ਨੂੰ ਜੋਰ ਦਾ ਪਤਾ ਨਹੀਂ ਸੀ ਚਲਦਾ। ਤੇ ਅੱਜ ਉਹ ਨਸ਼ੇ ਬੰਦ ਹੋਣ ਨਾਲ ਬਾਕੀ ਦੇ ਨਸ਼ਿਆਂ ਵਿਚ ਬਹੁਤ ਵਾਧਾ ਹੋਇਆ ਹੈ । ਜਿਹੜੇ ਅੱਜ ਆਮ ਹੀ ਨੌਜਵਾਨਾਂ ਨੂੰ ਨਿਘਲ ਰਹੇ ਹਨ।

ਢੀਂਡਸਾ ਨੇ ਕਿਹਾ ਕਿ ਇਹ ਅਕਾਲੀ ਦਲ ਪਾਰਟੀ ਦੇ ਵਿਚਾਰ ਨਹੀਂ ਸਗੋਂ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਉਨ੍ਹਾਂ ਕਿਹਾ ਕਿ ਅਫੀਮ ਬਹੁਤ ਦਵਾਈਆਂ ਵਿਚ ਵੀ ਪੈਂਦੀ ਹੈ। ਲੋਕ ਦਵਾਈਆਂ ਰਾਹੀਂ ਵੀ ਇਸਨੂੰ ਖਾਂਦੇ ਹੀ ਹਨ।  ਜੇਕਰ ਇਸਨੂੰ ਖੋਲ੍ਹ ਦਿੱਤਾ ਜਾਵੇ ਤਾਂ ਹੋਰ ਜਾਨਲੇਵਾ ਨਸ਼ਿਆਂ ‘ਤੇ ਰੋਕ ਲੱਗ ਸਕਦੀ ਹੈ।

Share Button

Leave a Reply

Your email address will not be published. Required fields are marked *

%d bloggers like this: