ਅਗਸਤ ‘ਚ ਹੁੰਡਈ ਗ੍ਰੈਂਡ ਆਈ10 ਦੀ ਕੀਮਤ ‘ਚ ਹੋਵੇਗਾ ਵਾਧਾ

ਅਗਸਤ ‘ਚ ਹੁੰਡਈ ਗ੍ਰੈਂਡ ਆਈ10 ਦੀ ਕੀਮਤ ‘ਚ ਹੋਵੇਗਾ ਵਾਧਾ

ਜੇਕਰ ਤੁਸੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਹੁੰਡਈ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ‘ਚ ਹੁੰਡਈ ਦੀ ਗ੍ਰੈਂਡ ਆਈ 10 ਦੀ ਕੀਮਤ ‘ਚ ਵਾਧਾ ਕਰਨ ਜਾ ਰਹੀ ਹੈ। ਹੁੰਡਈ ਗ੍ਰੈਂਡ ਆਈ10 ਦੀ ਕੀਮਤ ‘ਚ 3ਫੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ। ਗ੍ਰੈਂਡ ਆਈ10 ਦੀ ਇਹ ਵਧੀ ਹੋਈ ਕੀਮਤ ਅਗਸਤ 2018 ਤੋਂ ਪ੍ਰਭਾਵੀ ਹੋਵੇਗੀ। ਹੁੰਡਈ ਦਾ ਕਹਿਣਾ ਹੈ ਕਿ ਗ੍ਰੈਂਡ ਆਈ10 ਦਾ ਇਨਪੁੱਟ ਅਤੇ ਮਟੇਰੀਅਲ ਕਾਸਟ ਵਧਿਆ ਹੈ, ਇਸ ਲਈ ਕੀਮਤ ਵਧਾਈ ਜਾ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕੀਮਤ ਇਸ ਲਈ ਵਧਾ ਰਹੀ ਹੈ ਜਿਸ ਨਾਲ ਹੁੰਡਈ ah2 (New Hyundai Santro) ਲਈ ਇਕ ਸੇਫ ਸਪੈਸ ਤਿਆਰ ਕੀਤਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਹੁੰਡਈ ਦੀ ਏ.ਐੱਚ.2 ਅਕਤੂਬਰ ‘ਚ ਲਾਂਚ ਹੋਣ ਵਾਲੀ ਹੈ। ਹੁੰਡਈ ਗ੍ਰੈਂਡ ਆਈ-10 ਦੇ ਪੈਟਰੋਲ ਵੇਰੀਐਂਟ ਦੀ ਕੀਮਤ 4.74 ਲੱਖ ਰੁਪਏ ਤੋਂ ਲੈ ਕੇ 6.97 ਲੱਖ ਰੁਪਏ ਹੈ।

PunjabKesari

ਹੁੰਡਈ ਦਾ ਇਹ ਵੇਰੀਐਂਟ ਆਟੋਮੈਟਿਕ ਹੈ। ਉੱਥੇ ਇਸ ਦੇ ਡੀਜ਼ਲ ਵੇਰੀਐਂਟ ਦੀ ਕੀਮਤ 5.90 ਲੱਖ ਰੁਪਏ ਤੋਂ ਲੈ ਕੇ 7.51 ਲੱਖ ਰੁਪਏ ਹੈ। 3 ਫੀਸਦੀ ਦੀ ਦਰ ਨਾਲ ਇਨ੍ਹਾਂ ਵੇਰੀਐਂਟਸ ਦੀ ਕੀਮਤ ‘ਚ ਤਕਰੀਬਨ 23,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਗ੍ਰੈਂਡ ਆਈ-10 ਦੇ ਪੈਟਰੋਲ ਵੇਰੀਐਂਟ ‘ਚ 1.2 ਲੀਟਰ ਦਾ ਡਿਊਲ ਵੀ.ਟੀ.ਵੀ.ਟੀ. ਇੰਜਣ ਲੱਗਿਆ ਹੈ ਜਿਸ ਨਾਲ ਜ਼ਿਆਦਾਤਰ 83 ਪੀ.ਐੱਸ ਦੀ ਤਾਕਤ ਅਤੇ 116 ਐੱਨ.ਐੱਮ. ਤੱਕ ਟਾਰਕ ਪੈਦਾ ਹੋ ਸਕਦਾ ਹੈ। 5-ਸਪੀਡ ਮੈਨਿਉਲ ਟ੍ਰਾਂਸਮਿਸ਼ਨ ਨਾਲ ਇਸ ਕਾਰ ਦੀ ਮਾਈਲੇਜ਼ 18.9 ਕਿਮੀ/ਲੀਟਰ ਅਤੇ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਇਸ ਦੀ ਮਾਈਲੇਜ਼ 16.95 ਕਿਮੀ/ਲੀਟਰ ਤੱਕ ਹੋਵੇਗੀ। ਉੱਥੇ ਡੀਜ਼ਲ ਵਰਜ਼ਨ ਦੀ ਗੱਲ ਕਰੀਏ ਤਾਂ ਇਸ ‘ਚ 1.1 ਲੀਟਰ ਦਾ 3 ਸਿਲੰਡਰ ਯੂ2 ਸੀ.ਆਰ.ਡੀ.ਆਈ. ਇੰਜਣ ਲਗਾਇਆ ਗਿਆ ਹੈ। ਇਸ ਇੰਜਣ ਤੋਂ ਜ਼ਿਆਦਾਤਰ 71ਪੀ.ਐੱਸ. ਦੀ ਤਾਕਤ ਅਤੇ 160ਐੱਨ.ਐੱਮ. ਦਾ ਟਾਰਕ ਪੈਦਾ ਹੋ ਸਕਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨਿਉਲ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਜਿਥੇ ਤੱਕ ਮਾਈਲੇਜ਼ ਦਾ ਸਵਾਲ ਹੈ ਇਹ ਕਾਰ ਇਕ ਲੀਟਰ ਫਿਊਲ ‘ਚ 24 ਕਿਲੋਮੀਟਕ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।

Share Button

Leave a Reply

Your email address will not be published. Required fields are marked *

%d bloggers like this: