ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ

ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ

ਚਿੱਟਾ ਵੇਚ ਵੇਚ ਭਰਦੇ ਤੁਸੀਂ ਨੋਟਾਂ ਦੀਆਂ ਥੈਲੀਆਂ।
ਵੱਡੇ ਵੱਡੇ ਸ਼ਾਹੂਕਾਰਾਂ ਦੀਆਂ ਵਿਕਾ ਦਿੱਤੀਆਂ ਪੈਲੀਆਂ।
ਉਜਾੜਨ ਤੇ ਤੁੱਲੇ ਕਾਹਤੋਂ ਖਿੜ੍ਹੇ ਹੋਏ ਬਾਗ ਨੂੰ ।
ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ।

ਮਾਪਿਆਂ ਨੂੰ ਆਪਣੀ ਜਾਨ ਤੋਂ ਸੀ ਪਿਆਰਾ।
ਦੂਰ ਹੋ ਗਿਆ ਮਾਂ ਦੀਆਂ ਅੱਖੀਆਂ ਦਾ ਤਾਰਾ।
ਭੁੱਬਾਂ ਮਾਰ ਮਾਰ ਰੋਇਆ ਬਾਪ ਮੋਢਾ ਦੇਕੇ ਲਾਸ਼ ਨੂੰ।
ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ।

ਚੜ੍ਹਦੀ ਜਵਾਨੀ ਚ ਭੰਨੇ ਕਈਆਂ ਚੂੜੇ ਸੁਹਾਗ ਦੇ।
ਬੱਚਿਆਂ ਦੇ ਸਿਰੋਂ ਉੱਠਗੇ ਸਦਾ ਲਈ ਸਾਏ ਬਾਪ ਦੇ।
ਝਿਰਮਲ ਆਉਂਦਾ ਏ ਰੋਣਾ ਵੇਖ ਪੰਜਾਬ ਦੇ ਹਲਾਤ ਨੂੰ।
ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ।

ਰਲਦੇ ਆ ਹੱਥ ਤੁਹਾਡੇ ਨਾਲ ਸਰਕਾਰਾਂ ਦੇ।
ਜਿੰਮੇਵਾਰ ਹੋ ਤੁਸੀਂ ਉੱਜੜੇ ਹੋਏ ਪਰਿਵਾਰਾਂ ਦੇ।
ਫੇਰ ਪਤਾ ਲੱਗੂ ਲੱਗਿਆ ਸੇਕ ਜਦੋਂ ਆਪ ਨੂੰ।
ਨਸ਼ੇ ਦੇ ਵਪਾਰੀ ਔ ਵੱਸਦਾ ਰਹਿਣ ਦੋ ਪੰਜਾਬ ਨੂੰ।

ਗੀਤਕਾਰ ਝਿਰਮਲ ਗਿੱਲ ਜ਼ੀਰਾ
ਸ਼ਹਿਰ ਤਹਿਸੀਲ ਡਾਕਖਾਨਾ ਜ਼ੀਰਾ
ਜਿਲ੍ਹਾਂ ਫਿਰੋਜ਼ਪੁਰ ਪੰਜਾਬ
8360320140

Share Button

Leave a Reply

Your email address will not be published. Required fields are marked *

%d bloggers like this: