ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ

ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ

ੳਰੇਗਨ , 15 ਜੁਲਾਈ ( ਰਾਜ ਗੋਗਨਾ ) — ਗ਼ਦਰ ਪਾਰਟੀ ਦੀ ਸਥਾਪਨਾ ਦੇ 105 ਸਾਲ ਪੂਰੇ ਹੋਣ ਤੇ ਅਮਰੀਕਾ ਦੇ ਸੂਬੇ ੳਰੇਗਨ ਦੇ ਸ਼ਹਿਰ ਅਸਟੋਰੀਆ ਵਿਖੇਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸੰਮੇਲਨ ਦਾ ਆਯੋਜਨ ਗ਼ਦਰ ਮੈਮੋਰੀਅਲ ਭਾਰਤ ਦੀ ਆਜ਼ਾਦੀ ਦੇ ਅੰਦੋਲਨ ‘ਚ ਇਸ ਪਾਰਟੀ ਨੇ ਯੋਗਦਾਨ ਦਿੱਤਾ ਸੀ। ਰਾਜ ਦੇ ਸੀਨੀਅਰ ਅਧਿਕਾਰੀਆਂ ਨੇ ਫਾਉਡੇਸਨ ਅਸਟੋਰੀਆ ਵੱਲੋਂ ਕੀਤਾ ਗਿਆ ਸੀ । ਜਿਸ ਵਿੱਚ ੳਰੇਗਨ , ਵਾਸ਼ਿੰਗਟਨ , ਵਰਜੀਨੀਆ , ਮੈਰੀਲੈਂਡ, ਇੰਡੀਆਨਾ, ਕੈਲੀਫੋਰਨੀਆ, ਕੈਨੇਡਾ,ਅਤੇ ਇੰਗਲੈਡ ਤੋਂ ਭਾਰੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਸ਼ਿਰਕਤ ਕੀਤੀ । ਗ਼ਦਰ ਫਾਉਡੇਸ਼ਨ ਦੇ ਚੇਅਰਮੈਨ ਬਹਾਦਰ ਸਿੰਘ ਸੇਲਮ ਦੇ ਉੱਦਮ ਸਦਕਾ ਇਹ ਸਮਾਗਮ ਹਰ ਸਾਲ ਜੁਲਾਈ ਦੇ ਦੂਜੇ ਹਫ਼ਤੇ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਅਤੇ ਫਾਉਡੇਸ਼ਨ ਦੇ ਚੇਅਰਮੈਨ ਬਹਾਦਰ ਸਿੰਘ ਨੇ ਕਿਹਾ ਕਿ ਓਰੇਗਨ ਦੇ ਸਕੂਲਾਂ ‘ਚ ਇਸ ਇਤਿਹਾਸਕ ਪ੍ਰੋਗਰਾਮ ਦਾ ਮਹੱਤਵ ਵੀ ਪੜਾਇਆ ਜਾਇਆ ਕਰੇਗਾ।
ੳਰੇਗਨ ਸੂਬੇ ਦੇ ਇਤਿਹਾਸਕ ਸ਼ਹਿਰ ਅਸਟੋਰੀਆ ਚ’ ਦੱਸਿਆ ਜਾਂਦਾ ਹੈ ਕਿ ਇੱਥੇ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਕ ਰਿਕਾਰਡ ਮੁਤਾਬਕ ਇਸ ਸ਼ਹਿਰ ‘ਚ 1970 ‘ਚ 74 ਹਿੰਦੂ ਮਰਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਸਨ। ਇਹ ਭਾਰਤੀ ਇਥੇ ਲੱਕੜੀ ਵੱਢਣ ਵਾਲੀ ਸਥਾਨਕ ਕੰਪਨੀ ‘ਚ ਕਾਮਿਆਂ ਦੇ ਤੌਰ ‘ਤੇ ਕੰਮ ਕਰਦੇ ਸਨ ਅਤੇ ਗਦਰ ਪਾਰਟੀ ਦੇ ਪਹਿਲੇ ਸਥਾਪਨਾ ਸੰਮੇਲਨ ‘ਚ ਹਿੱਸਾ ਲੈਣ ਲਈ ਇਥੇ ਇਕੱਠੇ ਆਏ ਸਨ। ਗ਼ਦਰ ਫਾਉਡੇਸ਼ਨ ਦੀ ਨਵੀਂ ਸਥਾਪਤ ਹੋਈ ਸੰਸਥਾ ਦੇ ਚੇਅਰਮੈਨ ਬਹਾਦਰ ਸਿੰਘ ਸੇਲਮ ਨੇ ਦੱਸਿਆ ਕਿ ਭਾਰਤ ਦੀ ਅਜ਼ਾਦੀ ਲਈ ਗ਼ਦਰ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਿਤ ਹੈ । ਪਰ ਇਸ ਨੂੰ ਨਾਂ ਸਿਰਫ ਦੁਨੀਆਂ ਭਰ ਵਿੱਚ ਵੱਸਦੇ ਭਾਰਤੀਆਂ ਦੀ ਨਵੀਂ ਪੀੜੀ ਅਤੇ ਅਮਰੀਕਨ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਸ ਫਾਉਡੇਸ਼ਨ ਦੀ ਅਮਰੀਕਾ ਚ’ ਸਥਾਪਨਾ ਕੀਤੀ ਗਈ ਹੈ। ਇਸ ਸੰਮੇਲਨ ਦੀ ਵੱਡੀ ਸਫਲਤਾ ਤੋਂ ਉਤਸ਼ਾਹ ਨੂੰ ਦੇਖਦੇ ਹੋਏ ਭਵਿੱਖ ਦੀ ਯੋਜਨਾ ਲਈ ਅਗਲੀ ਮੀਟਿੰਗ ਸਤੰਬਰ ਮਹੀਨੇ ਚ’ ਵਾਸ਼ਿੰਗਟਨ ਡੀ.ਸੀ ਵਿਖੇਂ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਚ’ ਕਿਹਾ ਕਿ ਗ਼ਦਰ ਪਾਰਟੀ ਦੇ ਯੋਧਿਆਂ ਨੇ ਆਪਣੇ ਧਾਰਮਿਕ ਸਿਧਾਂਤਾਂ , ਸੱਭਿਆਚਾਰਿਕ ਕਦਰਾਂ ਕੀਮਤਾਂ ਅਤੇ ਭਾਰਤੀ ਮੁੱਲਾਂ ਦੀ ਪਹਿਚਾਣ ਕਰਵਾਈ ਹੈ ਸਗੋਂ ਨਾਲ ਹੀ ਦਸਤਾਰ ਅਤੇ ਸਿੱਖੀ ਸਰੂਪ ਵਿੱਚ ਵਿਚਰਦਿਆਂ ਸਿੱਖਾਂ ਦੀ ਹੌਦ ਨੂੰ ਵੀ ਸਥਾਪਤ ਕੀਤਾ ਹੈ । ਯਾਦ ਰਹੇ ਕਿ ਇਹ ਸਮਾਗਮ 105 ਸਾਲਾ ਬਾਅਦ ਇਕ ਸਿੱਖ ਸੰਸਥਾ ਵੱਲੋਂ ਕੀਤਾ ਗਿਆ ਤਾਂ ਕਿ ਸਿੱਖ ਪਹਿਚਾਣ ਤੇ ਸਿੱਖੀ ਨੂੰ ਮੁੜ ਵੱਡਾ ਹੁੰਗਾਰਾ ਮਿਲ ਸਕੇ।ਇਸ ਸੰਮੇਲਨ ਚ’ ਹੋਰਨਾਂ ਤੋਂ ਿੲਲਾਵਾਂ ਕੈਂਟੀ ਬਰਾਊਨ ਗਵਰਨਰ ੳਰੇਗਨ, ਸਟੇਟ ਅਟਾਰਨੀ ਜਨਰਲ ਇਲਾਨ ਰੋਸੀਨ ਅਤੇ ਸਿੱਖ ਪੈੱਕ ਅਮਰੀਕਾ ਦੇ ਚੇਅਰਮੈਨ ਸ: ਗੁਰਿੰਦਰ ਸਿੰਘ ਖਾਲਸਾ ਵੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *

%d bloggers like this: