ਮਾਤਾ ਜੀਤੋ ਜੀ ਸੰਸਥਾ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਕੱਢੀ ਨਸ਼ਾ ਵਿਰੋਧੀ ਰੈਲੀ

ਮਾਤਾ ਜੀਤੋ ਜੀ ਸੰਸਥਾ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਕੱਢੀ ਨਸ਼ਾ ਵਿਰੋਧੀ ਰੈਲੀ
ਆ ਰਹੀਆਂ ਚੌਣਾਂ ਦੌਰਾਨ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਚਲਾਵਾਂਗੇ ਮੁਹਿੰਮ: ਹਰਜੀਤ ਕੌਰ

ਸ੍ਰੀ ਅਨੰਦਪੁਰ ਸਾਹਿਬ, 15 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਮਾਤਾ ਜੀਤੋ ਜੀ ਸੰਸਥਾ ਅਤੇ ਕੇਅਰ ਵਨ ਕੇਅਰ ਆਸਟ੍ਰੇਲੀਆ ਵਲੋ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਸ਼ਿਆਂ ਖਿਲਾਫ ਰੈਲੀ ਕੱਢੀ ਗਈ। ਇਹ ਰੈਲੀ ਕਿਲਾ ਅਨੰਦਗੜ ਸਾਹਿਬ ਤੋਂ ਅਰੰਭ ਕੀਤੀ ਗਈ ਜਿੱਥੇ ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ ਨੇ ਅਸ਼ੀਰਵਾਦ ਦਿਤਾ ਤੇ ਸੰਸਥਾ ਦੇ ਉਪਰਾਲੇ ਦੀ ਭਰਪੁੂਰ ਸ਼ਲਾਘਾ ਕੀਤੀ। ਉਪਰੰਤ ਸ਼ਹਿਰ ਦੇ ਬਜਾਰਾਂ ਤੇ ਗਲੀ ਮਹੱਲਿਆਂ ਚੌਂ ਹੁੰਦੀ ਹੋਈ ਪਾਵਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਮਾਪਤੀ ਕੀਤੀ ਗਈ। ਰੈਲੀ ਵਿਚ ਜਿੱਥੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਹਿੱਸਾ ਲਿਆ ਉਥੇ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹੱਥਾਂ ਵਿਚ ਤਖਤੀਆਂ ਤੇ ਬੈਨਰ ਫੜ ਕੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਿਚ ਭੂਮਿਕਾ ਨਿਭਾਈ। ਇਸ ਮੌਕੇ ਸੰਸਥਾ ਦੀ ਪ੍ਰਧਾਨ ਹਰਜੀਤ ਕੌਰ ਨੇ ਕਿਹਾ ਕਿ ਅਸੀਂ ਨਸ਼ਿਆਂ ਖਿਲਾਫ ਮੁਹਿੰਮ ਜਾਰੀ ਰੱਖਾਂਗੇ ਅਤੇ ਆ ਰਹੀਆਂ ਚੌਣਾਂ ਵਿਚ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਮੁਹਿੰਮ ਚਲਾਵਾਂਗੇ। ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਦਰਸ਼ਨਾ, ਬੀਬੀ ਕੁਲਵਿੰਦਰ ਕੌਰ, ਰਸਬਿੰਦਰ ਸਿੰਘ, ਸਰਪੰਚ ਖੁਸ਼ਹਾਲ ਚੰਦ, ਅਮਰ ਸਿੰਘ ਸਰਪੰਚ, ਰਜਿੰਦਰਪਾਲ ਸਿੰਘ ਰਾਜਾ, ਰਣਜੀਤ ਸਿੰਘ, ਬਹਾਦਰਪਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: