ਯੂਥ ਅਕਾਲੀ ਦਲ (ਮਾਝਾ) ਦੇ ਜਰਨਲ ਸੈਕਟਰੀ ਸੰਦੀਪ ਸਿੰਘ ਨੇ ਗੁਰਦਵਾਰਾ ਬਾਬਾ ਹੰਦਾਲ ਜੀ ਵਿੱਖੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਯੂਥ ਅਕਾਲੀ ਦਲ (ਮਾਝਾ) ਦੇ ਜਰਨਲ ਸੈਕਟਰੀ ਸੰਦੀਪ ਸਿੰਘ ਨੇ ਗੁਰਦਵਾਰਾ ਬਾਬਾ ਹੰਦਾਲ ਜੀ ਵਿੱਖੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਬਾਬਾ ਪਰਮਾਨੰਦ ਜੀ ਨੇ ਸੰਦੀਪ ਸਿੰਘ ਏ.ਆਰ ਨੂੰ ਕੀਤਾ ਸਨਮਾਨਿਤ

3-25
ਅੰਮਿਤਸਰ 2 ਜੂਨ {ਹਰਿੰਦਰ ਪਾਲ ਸਿੰਘ} ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਿਛਲੇ ਦਿਨੀ ਯੂਥ ਅਕਾਲੀ ਦਲ ਮਾਝਾ ਦੇ ਨਵੇ ਅਹੁਦੇਦਾਰ ਨਿਯੁਕਤ ਕੀਤੇ ਗਏ ਸਨ। ਨਵੇਂ ਬਣੇ ਅਹੁਦੇਦਾਰਾਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਨਵੇ ਮਿਲੇ ਅਹੁਦੇਆਂ ਲਈ ਪਾਰਟੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਅੱਜ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ. ਦੇ ਸਪੁਤਰ ਸੰਦੀਪ ਸਿੰਘ ਦੇ ਯੂਥ ਅਕਾਲੀ ਦਲ (ਮਾਝਾ) ਦੇ ਜਰਨਲ ਸੈਕਟਰੀ ਬਨਣ ਦੀ ਖੁਸ਼ੀ ਵਿੱਚ ਸਾਬਕਾ ਵਿਧਾਇਕ ਆਪਣੇ ਪੁਤਰ ਸਮੇਤ ਗੁਰਦਵਾਰਾ ਤਪ ਅਸਥਾਨ ਬਾਬਾ ਹੰਦਾਲ ਜੀ ਵਿੱਖੇ ਨਤਮਸਤੱਕ ਹੋਣ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ। ਹਲਕਾ ਜੰਡਿਆਲਾ ਗੁਰੂ ਦੇ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਦਾ ਪਤਾ ਲੱਗਣ ਤੇ ਇਲਾਕੇ ਭਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ।ਬਹੁੱਤੇ ਲੋਕ ਤਾਂ ਜੀ.ਟੀ. ਰੋਡ ਤੋਂ ਹੀ ਮਲਕੀਅਤ ਸਿੰਘ ਏ.ਆਰ. ਅਤੇ ਉਨਾਂ੍ਹ ਦੇ ਸਪੁੱਤਰ ਦੀ ਗੱਡੀ ਦੇ ਮਗਰ ਲੱਗ ਤੁਰੇ। ਵੇਖਦਿਆ ਹੀ ਵੇਖਦਿਆਂ ਇਕ ਬਹੁੱਤ ਵੱਡਾ ਕਾਫਲਾ ਬਣ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਗਏ।

ਇਸ ਵੱਡੇ ਕਾਫਿਲੇ ਦਾ ਸੰਚਾਲਨ ਜੰਡਿਆਲਾ ਗੁਰੁ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਡਵੋਕੇਟ ਰਾਜ ਕੁਮਾਰ ਮਲਹੋਤਰਾ ਕਰ ਰਹੇ ਸਨ। ਵਰਨਣ ਯੋਗ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਇਨੀ ਵੱਡੀ ਗਿਣਤੀ ਵਿੱਚ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਇਕੱਠ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਸੀ। ਲੋਕ ਆਪਣੀਆਂ ਦੁਕਾਨਾ ਤੋਂ ਬਾਹਰ ਆ ਕੇ ਸੰਦੀਪ ਸਿੰਘ ਨੂੰ ਹਾਰ ਪਾ ਰਹੇ ਸਨ। ਲੋਕਾ ਦਾ ਉਤਸ਼ਾਹ ਵੇਖ ਕੇ ਲਗਦਾ ਸੀ ਕਿ ਲੋਕ ਆਉਣ ਵਾਲੇ ਸਮੇ ਵਿੱਚ ਸੰਦੀਪ ਸਿੰਘ ਜਾ ਮਲਕੀਅਤ ਸਿੰਘ ਏ.ਆਰ. ਨੂੰ ਹਲਕਾ ਵਿਧਾਇਕ ਵੱਜੋਂ ਦੇਖਣਾ ਚਾਹੁੰਦੇ ਹਨ। ਲੋਕਾਂ ਦਾ ਇਨਾਂ ਵੱਡਾ ਇਕੱਠ ਹੋਣ ਦੇ ਬਾਵਜੂਦ ਪੁਲਿਸ ਦਾ ਇਕ ਵੀ ਸਿਪਾਹੀ ਮੌਕੇ ਤੇ ਮੌਜੂਦ ਨਹੀ ਸੀ। ਗੁਰੂਦਆਰਾ ਬਾਬਾ ਹੰਦਾਲ ਜੀ ਵਿੱਖੇ ਸੰਦੀਪ ਸਿੰਘ ਨੇ ਗੁਰੂ ਸਾਹਿਬ ਨੂੰ ਰੁਮਾਲਾ ਭੇਂਟ ਕੀਤਾ ਅਤੇ ਹੁਕਮਨਾਮਾ ਲਿਆ ਗਿਆ। ਗੁਰੂਦਵਾਰਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਨੇ ਉਨਾਂ੍ਹ ਨੂੰ ਸਿਰੋਪਾਉ ਭੇਂਟ ਕੀਤਾ ਅਤੇ ਅਸ਼ੀਰਵਾਦ ਦਿੱਤਾ। ਅੰਤ ਵਿੱਚ ਸੰਦੀਪ ਸਿੰਘ ਅਤੇ ਸਾਬਕਾ ਵਿਧਾਇਕ ਏ.ਆਰ ਨੇ. ਆਏ ਹੋਏ ਹਲਕਾ ਨਿਵਾਸੀਆਂ ਸ਼੍ਰੋਮਣੀ ਅਕਾਲੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਰਣਧੀਰ ਸਿੰਘ ਧੀਰਾ ਕੌਂਸਲਰ, ਕੁਲਵਿੰਦਰ ਸਿੰਘ ਕਿੰਦਾ ਕੌਂਸਲਰ, ਹੈਪੀ ਕੌਂਸਲਰ, ਰਕੇਸ਼ ਕੁਮਾਰ ਰਿੰਪੀ ਸਾਬਕਾ ਕੌਂਸਲਰ, ਸ਼ਮਸ਼ੇਰ ਸਿੰਘ ਸ਼ੇਰਾ ਬੰਦੂਕ ਵਾਲਾ ਸਾਬਕਾ ਕੌਂਸਲਰ, ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਗੁਲਜਾਰ ਸਿੰਘ ਧੀਰੇਕੋਟ ਸਰਕਲ ਪ੍ਰਧਾਨ, ਚੇਅਰਮੈਨ ਗੁਰਦਿਆਲ ਸਿੰਘ ਦਾ ਪ੍ਰਵਾਰ, ਸਰੂਪ ਸਿੰਘ ਸੰਤ ਸ਼ਹਰੀ ਪ੍ਰਧਾਨ, ਬਲਵੰਤ ਸਿੰਘ ਧਾਰੜ, ਕਵਲਜੀਤ ਸਿੰਘ ਸਾਬਕਾ ਸਰਪੰਚ ਧਾਰੜ, ਗੈਹਰੀ ਮੰਡੀ ਸਰਪੰਚ ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਬਾਪੂ ਗੁਰਦੀਪ ਸਿੰਘ, ਅਮਰੀਕ ਸਿੰਘ, ਪ੍ਰੇਮ ਸਿੰਘ ਤਲਾਵਾਂ, ਗੁਲਜ਼ਾਰ ਸਿੰਘ ਨੰਗਲ ਗੁਰੁ, ਅਮਨਦੀਪ ਸਿੰਘ ਸਰਪੰਚ ਚੌਹਾਨ, ਦਿਲਬਾਗ ਸਿੰਘ ਵਡਾਲਾ ਜੌਹਲ, ਸਾਹਿਬ ਸਿੰਘ ਭੰਗਵਾਂ ਅਤੇਸਮੂਹ ਪੰਚਾਇਤ ਮੈਂਬਰ, ਸਰਵਨ ਸਿੰਘ ਤਲਾਵਾਂ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਭਿੰਦਾ ਜਾਣੀਆਂ, ਬਲਦੇਵ ਸਿੰਘ ਸਰਪੰਚ ਮੈਹਣੀਆਂ, ਜਗਤਾਰ ਸਿੰਘ ਸਰਪੰਚ ਗੁਨੋਵਾਲ, ਸੂਬਾ ਸਿੰਘ ਗੋਰੇਵਾਲ, ਗੁਰਸੰਗਤ ਸਿੰਂਘ ਸਰਪੰਚ ਜੱਸ ਹਵੇਲੀਆਂ, ਜੱਸਪਾਲ ਸਿੰਘ ਨਵਾਂਪਿੰਡ, ਨੰਬਰਦਾਰ ਮੋਹਕਮ ਸਿੰਘ, ਬਲਰਾਜ ਸਿੰਘ ਸਰਪੰਚ ਫਤੇਪੁਰ ਰਾਜਪੂਤਾਂ, ਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਕਿਲਾਮੇਘਾਂ, ਗਿਆਨ ਸਿੰਘ ਪਿੰਡ ਜੰਡ, ਡਾ: ਸਤਿੰਦਰ ਜੌਹਲ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਿੰਦਰ ਪਾਲ ਸਿੰਘ ਸੁਰਜਨ ਸਿੰਘ ਵਾਲਾ, ਸ਼ਗਨ ਦੇਵੀਦਾਸਪੁਰ, ਬਲਦੇਵ ਸਿੰਘ ਗਾਂਧੀ, ਸੋਨੂੰ ਜੰਡਿਆਲਾ, ਮਨਜੀਤ ਸਿੰਘ ਗਰੋਵਰ, ਇੰਦਰ ਸਿੰਘ ਮਲਹੋਤਰਾ, ਬਲਰਾਮ ਸੂਰੀ, ਕੁੰਨਨ ਸਿੰਘ ਸੀਨਅਰ ਭਾਜਪਾ ਲੀਡਰ, ਤੇਜਪਾਲ ਸਿੰਘ ਲਾਹੌਰੀਆ, ਤੇਜਪਾਲ ਸਿੰਘ ਸੋਨੂੰ ਮੰਡਲ ਪ੍ਰਧਾਨ, ਵਿਜੇ ਕੁਮਾਰ ਮੱਟੀ, ਰੌਕੀ ਪ੍ਰਧਾਨ, ਬਲਕਾਰ ਸਿੰਘ ਲੱਖਪਤੀ, ਸੁਬਾਸ਼ ਸਬਜ਼ੀਵਾਲਾ, ਅਵਤਾਰ ਸਿੰਘ ਮਲਹੋਤਰਾ, ਹਰਭਜਨ ਸਿੰਘ ਟਰਾਲੀ ਵਾਲੇ, ਕਸ਼ਮੀਰ ਸਿੰਘ, ਕਿਰਪਾਲ ਸਿੰਘ ਲਾਹੌਰੀਆਂ, ਮੇਹਰ ਸਿੰਘ ਚੱਕੀਵਾਲੇ, ਗੁਰਬੱਖਸ਼ ਸਿੰਘ ਕੰਗ, ਗੋਪਾਲ ਸਿੰਘ ਵਿਰਕ ਜੁਬਲੀ ਰੋਡ, ਅਮਰੀਕ ਸਿੰਘ ਘੰਗਸ, ਕਸ਼ਮੀਰ ਸਿੰਘ ਮੱਸਿਆ ਸੇਵਾ ਕਮੇਟੀ, ਪ੍ਰਤਾਪ ਸਿੰਘ ਗਿੱਲ, ਬੀਰ ਸਿੰਘ ਮੱਝਾਂ ਵਾਲਾ।

Share Button

Leave a Reply

Your email address will not be published. Required fields are marked *

%d bloggers like this: