ਡੀਡੀਸੀਏ ਦਾ ਪ੍ਰਧਾਨ ਬਣਿਆ ਰਜਤ ਸ਼ਰਮਾ

ਡੀਡੀਸੀਏ ਦਾ ਪ੍ਰਧਾਨ ਬਣਿਆ ਰਜਤ ਸ਼ਰਮਾ

  ਸੀਨੀਅਰ ਪੱਤਰਕਾਰ ਰਜਤ ਸ਼ਰਮਾ ਸਾਬਕਾ ਕ੍ਰਿਕਟਰ ਮਦਨ ਲਾਲ ਨੂੰ 517 ਵੋਟਾਂ ਨਾਲ ਹਰਾ ਕੇ ਅੱਜ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦਾ ਨਵਾਂ ਪ੍ਰਧਾਨ ਬਣ ਗਿਆ। ਡੀਡੀਸੀਏ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਅਤੇ ਰਜਤ ਸ਼ਰਮਾ ਦੇ ਧੜੇ ਨੇ ਸਾਰੀਆਂ 12 ਸੀਟਾਂ ਜਿੱਤ ਲਈਆਂ। ਸ਼ਰਮਾ ਨੂੰ 1,531 ਵੋਟਾਂ ਮਿਲੀਆਂ, ਜਦੋਂਕਿ ਮਦਨ ਲਾਲ ਨੂੰ 1,004 ਵੋਟਾਂ ਨਾਲ ਸਬਰ ਕਰਨਾ ਪਿਆ। ਮੁਕਾਬਲੇ ਵਿੱਚ ਖੜ੍ਹੇ ਤੀਜੇ ਉਮੀਦਵਾਰ ਵਕੀਲ ਵਿਕਾਸ ਸਿੰਘ ਨੂੰ ਸਿਰਫ਼ 232 ਵੋਟਾਂ ਮਿਲੀਆਂ। ਇੱਕ ਦੂਜੇ ਵੱਡੇ ਘਟਨਾਕ੍ਰਮ ਵਿੱਚ ਨਵੀਂ ਕਮੇਟੀ ਕਾਨੂੰਨੀ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤਹਿਤ ਡੀਡੀਸੀਏ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਲਿਆਉਣ ਦੇ ਫ਼ੈਸਲੇ ਦੀ ਸਮੀਖਿਆ ਕਰੇਗੀ। ਸ਼ਰਮਾ ਨੇ ਅਹੁਦੇ ’ਤੇ ਜਸਟਿਸ ਵਿਕਰਮਜੀਤ ਸੈਨ ਦੀ ਥਾਂ ਲਈ, ਜਿਨ੍ਹਾਂ ਨੂੰ ਦਿੱਲੀ ਹਾਈ ਕੋਰਟ ਨੇ ਡੀਡੀਸੀਏ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਸੀ।

Share Button

Leave a Reply

Your email address will not be published. Required fields are marked *

%d bloggers like this: