ਜੀ.ਆਈ.ਐਸ ਬੇਸਿਡ ਮਕੈਨਾਇਜਡ ਸਿਟੀ ਕਲੀਨਿੰਗ ਸਬੰਧੀ ਇੱਕ ਰੋਜ਼ਾ ਵਰਕਸਾਪ ਦਾ ਆਯੋਜਨ

ਜੀ.ਆਈ.ਐਸ ਬੇਸਿਡ ਮਕੈਨਾਇਜਡ ਸਿਟੀ ਕਲੀਨਿੰਗ ਸਬੰਧੀ ਇੱਕ ਰੋਜ਼ਾ ਵਰਕਸਾਪ ਦਾ ਆਯੋਜਨ

3-21

ਐਸ.ਏ.ਐਸ.ਨਗਰ: 02 ਜੂਨ 2016: ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਦੇਸ਼ ਦੀਆਂ ਹੋਰ ਨਗਰ ਨਿਗਮਾਂ ਦੇ ਉੱਚ ਅਧਿਕਾਰੀਆਂ ਨੂੰ ਜੀ.ਆਈ.ਐਸ ਬੇਸਿਡ ਮਕੈਨਾਇਜਡ ਸਿਟੀ ਕਲੀਨਿੰਗ ਸਬੰਧੀ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਾਉਣ ਲਈ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਇੱਕ ਰੋਜ਼ਾ ਵਰਕਸਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਮੇਅਰ ਨਗਰ ਨਿਗਮ ਸ੍ਰੀ ਕੁਲਵੰਤ ਸਿੰਘ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾ ਸੰਕਰ ਗੁਪਤਾ ਵੱਲੋਂ ਸ਼ਮਾ ਰੋਸ਼ਨ ਕਰਕੇ ਸਾਂਝੇ ਤੌਰ ਤੇ ਕੀਤਾ ਗਿਆ। ਇਸ ਵਰਕਸਾਪ ਵਿੱਚ ਦੇਸ਼ ਦੇ 22 ਰਾਜਾਂ ਦੇ ਵੱਖ-ਵੱਖ ਨਗਰ ਨਿਗਮਾਂ ਦੇ 40 ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਵਰਕਸਾਪ ਵਿੱਚ ਸੀਨੀਅਰ ਡਿਪਟੀ ਮੇਅਰ ਸ੍ਰੀ ਰੀਸਵ ਜੈਨ, ਡਿਪਟੀ ਮੇਅਰ ਸ੍ਰ: ਮਨਜੀਤ ਸਿੰਘ ਸੇਠੀ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਸਾਮਲ ਹੋਏ।
ਮੇਅਰ ਨਗਰ ਨਿਗਮ ਸ੍ਰੀ ਕੁਲਵੰਤ ਸਿੰਘ ਨੇ ਇਸ ਮੌਕੇ ਆਪਣੇ ਉਦਘਾਟਨੀ ਭਾਸਣ ਵਿੱਚ ਬੋਲਦਿਆਂ ਜਿਥੇ ਵੱਖ-ਵੱਖ ਰਾਜਾਂ ਦੇ ਨਗਰ ਨਿਗਮਾਂ ਦੇ ਡੈਲੀਗੇਟਾਂ ਨੂੰ ਇਸ ਵਰਕਸ਼ਾਪ ਵਿੱਚ ਪੁੱਜਣ ਤੇ ਜੀ. ਆਇਆ ਆਖਿਆ ਉਥੇ ਉਨ੍ਹਾਂ ਕਿਹਾ ਕਿ ਇਹ ਵਰਕਸਾਪ ਲਾਹੇਵੰਦ ਸਾਬਤ ਹੋਵੇਗੀ ਅਤੇ ਇਸ ਵਰਕਸਾਪ ਦੌਰਾਨ ਕੀਤੇ ਜਾਣ ਵਾਲੇ ਵਿਚਾਰ ਵਟਾਦਰੇ ਤੋਂ ਸਾਰਿਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਭਾਰਤ ਸਰਕਾਰ ਵੱਲੋਂ ਜੀ.ਆਈ.ਐਸ ਬੇਸਿਡ ਮਕੈਨਾਇਜ਼ਡ ਸਿਟੀ ਕਲੀਨਿੰਗ ‘ਚ ਸਭ ਤੋਂ ਵਧੀਆ ਪ੍ਰੀਕਿਆਵਾਂ ਅਪਣਾਉਣ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ ਐਵਾਰਡ -2015 ) ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਇਸ ਚੋਣ ਲਈ ਨਗਰ ਨਿਗਮ ਦੇ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ-ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਇਸ ਮੌਕੇ ਨਗਰ ਨਿਗਮ ਵੱਲੋਂ ਜੀ.ਆਈ.ਐਸ ਬੇਸਿਡ ਮਕੈਨਾਇਜਡ ਸਿਟੀ ਕਲੀਨਿੰਗ ਸਬੰਧੀ ਪ੍ਰਕਾਸ਼ਿਤ ਕਰਵਾਇਆ ਗਿਆ ਕਿਤਾਬਚਾ ਵੀ ਜਾਰੀ ਕੀਤਾ।
ਵਰਕਸਾਪ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾ ਸੰਕਰ ਗੁਪਤਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨਗਰ ਨਿਗਮਾਂ ਤੋਂ ਆਏ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਨਗਰ ਨਿਗਮ ਐਸ.ਏ.ਐਸ.ਨਗਰ ਨੂੰ ਇਹ ਵਰਕਸਾਪ ਆਯੋਜਨ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਇਸ ਮੋਕੇ ਮੋਹਾਲੀ ਨਗਰ ਨਿਗਮ ਵੱਲੋਂ ਅਪਣਾਈ ਗਈ ਜੀ.ਆਈ.ਐਸ ਬੇਸਿਡ ਮਕੈਨਾਇਜ ਸਿਟੀ ਕਲੀਨਿੰਗ ਸਬੰਧੀ ਵਿਸਤਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਯੁੱਗ ਵਿੱਚ ਸਾਨੂੰ ਹਰ ਖੇਤਰ ਵਿੱਚ ਨਵੀਂ ਤਕਨਾਲੋਜੀ ਅਪਣਾਉਣੀ ਪਵੇਗੀ । ਉਨ੍ਹਾਂ ਇਸ ਮੌਕੇ ਸ਼ਹਿਰ ਦੀ ਸਫਾਈ ਅਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਅਪਣਾਏ ਗਏ ਤਰੀਕਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਜੀ.ਆਈ. ਐਸ ਬੇਸਿਡ ਸਿਸਟਮ ਦੇ ਤਹਿਤ ਰਾਤ ਸਮੇਂ ਏ ਕੈਟਾਗਿਰੀ ਦੀਆਂ ਸੜਕਾਂ ਨੂੰ ਆਟੋ ਮੈਟਿਕ ਮਸ਼ੀਨਾਂ ਨਾਲ ਸਾਫ਼ ਕੀਤਾ ਜਾਂਦਾ ਹੈ ਤੇ ਫੁੱਟਪਾਥਾਂ ਨੂੰ ਪਾਣੀ ਨਾਲ ਧੋਇਆ ਜਾਂਦਾ ਹੈ, ਜਦਕਿ ਬੀ ਤੇ ਸੀ ਰੋਡਜ ਨੂੰ ਮੈਨੁਅਲ ਸਵੀਪਿੰਗ ਸਿਸਟਮ ਰਾਹੀਂ ਸਫਾਈ ਕੀਤੀ ਜਾਂਦੀ ਹੈ ਜੋ ਕਿ ਪੁਰੀ ਤਰ੍ਹਾਂ ਡਿਜੀਟਲ ਹੈ। ਜਿਥੇ ਗੰਦਗੀ ਪਈ ਹੁੰਦੀ ਹੈ ਉਸ ਦੀ ਫੋਟੋ ਖਿੱਚ ਕੇ ਇੱਕ ਅੱਪ ਰਾਹੀਂ ਨਗਰ ਨਿਗਮ ਦੇ ਕੰਟਰੋਲ ਰੂਮ ਵਿੱਚ ਭੇਜੀ ਜਾਂਦੀ ਹੈ ਅਤੇ ਸਫਾਈ ਕਰਨਂ ਤੋਂ ਬਾਅਦ ਮੁੜ ਫੋਟੋ ਖਿੱਚ ਕੇ ਕੰਟਰੋਲ ਰੂਮ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੈਕਨਾਲੋਜੀ ਦੀ ਮਦਦ ਨਾਲ ਕਿਸ ਤਰ੍ਹਾਂ ਸੈਨੀਟੇਸ਼ਨ ਦੀ ਪ੍ਰੀਕਿਆ ਮੈਨੂਅਲ ਅਤੇ ਮਕੈਨੀਕਲ ਨੂੰ ਕੰਟਰੋਲ ਰੂਮ ਨੂੰ ਮੋਨੀਟਰ ਕੀਤਾ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਸ਼ਹਿਰ ਵਿੱਚ ਸਫਾਈ ਦੇ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਵਧੀਆਂ ਵਾਤਾਵਰਣ ਮਿਲਿਆਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਵਰਕਸ਼ਾਪ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਵੇਗੀ।
ਇਸ ਵਰਕਸਾਪ ਵਿੱਚ ਮੈਸੂਰ, ਕੋਚੀ, ਸੂਰਤ, ਚੇਨਈ, ਅਹਿਮਦਾਬਾਅਦ, ਪੁਨੇ, ਕਲਕੱਤਾ, ਮੁਦਰਈ ਸਮੇਤ ਦੇਸ਼ ਦੀਆਂ 21 ਨਗਰ ਨਿਗਮਾਂ ਦੇ ਉੱਚ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ। ਵਰਕਸ਼ਾਪ ਦੌਰਾਨ ਜਸਕੀਰਤ ਸਿੰਘ ਸੀ.ਈ.ਓ ਵੈਬਰੋਸੋਫਟ ਵੱਲੋਂ ਤਕਨੀਕੀ ਅਤੇ ਸ੍ਰੀ ਸੁਨੀਤ ਸਿੰਘ ਜੀ.ਐਮ ਲਾਇਨਜ਼ ਸਰਵਿਸ ਵੱਲੋਂ ਪ੍ਰੋਜੈਕਟ ਦੀ ਪ੍ਰੀਕਿਆ ਸਬੰਧੀ ਪਰਿਜੈਨਟੇਸ਼ਨ ਦਿੱਤੀ ਗਈ। ਇਸ ਤੋਂ ਬਾਅਦ ਆਪਸੀ ਇੰਟਰੈਕਸ਼ਨ ਅਤੇ ਓਪਨ ਹਾਊਸ ਦੀ ਕਾਰਵਾਈ ਹੋਈ। ਡੈਲੀਗੇਟਾਂ ਵੱਲੋਂ ਇਸ ਵਿੱਚ ਡੂੰਘੀ ਦਿਲਚਸਪੀ ਦਿਖਾਈ ਗਈ। ਇਸ ਤੋਂ ਬਾਅਦ ਡੈਲੀਗੇਟਾਂ ਵੱਲੌ ਜੀ.ਆਈ.ਐਸ ਬੇਸਿਡ ਮਕੈਨਾਇਜਡ ਸਿਟੀ ਕਲੀਨਿੰਗ ਦੇ ਨਿਰਿਖਨ ਲਈ ਬਣਾਏ ਕੰਟਰੋਲ ਰੂਮ ਅਤੇ ਲਾਇਨਜ਼ ਸਰਵਿਸ ਲਿਮਟਿਡ ਦੀ ਵਰਕਸਾਪ ਦਾ ਦੌਰਾ ਕੀਤਾ ਗਿਆ ਅਤੇ ਮਕੈਨੀਕਲ ਸਵੀਪਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਅਤੇ ਮੈਨੂਅਲ ਸਵੀਪਿੰਗ ਪ੍ਰੀਕਿਆ ਵੀ ਵੇਖੀ ਗਈ।

Share Button

Leave a Reply

Your email address will not be published. Required fields are marked *

%d bloggers like this: