ਸੰਜੂ’ ਨੇ ਪਹਿਲੇ ਦਿਨ ਦੀ ਕਮਾਈ ਨਾਲ ਲਾਈ ਰਿਕਾਰਡਾਂ ਦੀ ਝੜੀ

ਸੰਜੂ’ ਨੇ ਪਹਿਲੇ ਦਿਨ ਦੀ ਕਮਾਈ ਨਾਲ ਲਾਈ ਰਿਕਾਰਡਾਂ ਦੀ ਝੜੀ

‘ਸੰਜੂ’ ਨੇ ਪਹਿਲੇ ਦਿਨ ਦੀ ਕਮਾਈ ਨਾਲ ਲਾਈ ਰਿਕਾਰਡਾਂ ਦੀ ਝੜੀ

ਬਾਲੀਵੁੱਡ ਐਕਟਰ ਸੰਜੇ ਦੱਤ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਸੰਜੂ’ 29 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਜਿਸ ਨੇ ਰਿਲੀਜ਼ ਹੁੰਦੀਆਂ ਹੀ ਰਿਕਾਰਡਸ ਦੀ ਝੜੀ ਲੱਗਾ ਦਿੱਤੀ ਹੈ। ਬਾਕਸਆਫਿਸ ‘ਤੇ ਰਿਕਾਰਡ ਬਣਾਉਣ ਦੀ ਸ਼ੁਰੂਆਤ ਫ਼ਿਲਮ ‘ਪਦਮਾਵਤ’ ਨੇ ਕੀਤੀ ਸੀ ਜੋ ਹੁਣ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸੰਜੂ’ ਤਕ ਪਹੁੰਚ ਗਈ ਹੈ।

‘ਸੰਜੂ’ ਦੀ ਖਾਸ ਗੱਲ ਹੈ ਕਿ ਇਸ ਫ਼ਿਲਮ ਨੇ ਰਿਲੀਜ਼ ਹੁੰਦੇ ਹੀ ਪਹਿਲੇ ਦਿਨ ਦੀ ਕਮਾਈ ਨਾਲ ਹੁਣ ਤਕ ਰਿਲੀਜ਼ ਹੋਈਆਂ ਸਭ ਫ਼ਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਫ਼ਿਲਮ ਨੇ ਪਹਿਲੇ ਹੀ ਦਿਨ 34 ਕਰੋੜ ਦੀ ਕਮਾਈ ਕਰ ਲਈ ਹੈ ਜੋ ਸਾਲ ਦੀ ਬਿੱਗ ਓਪਨਰ ਫ਼ਿਲਮ ਬਣ ਗਈ ਹੈ। ਇਸ ਸਾਲ ਦੀ ਹੁਣ ਤਕ ਦੀਆਂ ਬਿੱਗ ਓਪਨਿੰਗ ਫ਼ਿਲਮਾਂ ਬਾਰੇ ਟ੍ਰੈਡ ਐਨਾਲਿਸਟ ਤਰਨ ਆਦਰਸ਼ ਨੇ ਵੀ ਟਵੀਟ ਕੀਤਾ ਹੈ।

ਫ਼ਿਲਮ ‘ਸੰਜੂ’ ਲਈ ਰਾਜਕੁਮਾਰ ਹਿਰਾਨੀ ਦੀ ਕਈਂ ਲੋਕਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਫ਼ਿਲਮ ਦੀ ਤਾਰੀਫ ਜ਼ਿਆਦਾ ਹੋ ਰਹੀ ਹੈ। ਫ਼ਿਲਮ ‘ਚ ਰਣਬੀਰ ਦੇ ਨਾਲ-ਨਾਲ ਵਿੱਕੀ ਕੌਸਲ ਦੀ ਐਕਟੰਗ ਵੀ ਇੱਕ ਵਾਰ ਫੈਰ ਲੋਕਾਂ ਨੂੰ ਪਸੰਦ ਆਈ ਹੈ। ਇਸ ਦੇ ਨਾਲ ਹੀ ਫ਼ਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਵੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ।

29 ਜੂਨ ਨੂੰ ਰਿਲੀਜ਼ ਹੋਈ ਫ਼ਿਲਮ ‘ਚ ਪਰੇਸ਼ ਰਾਵਲ, ਮਨੀਸ਼ਾ ਕੋਈਰਾਲਾ, ਅਨੁਸ਼ਕਾ ਸ਼ਰਮਾ, ਦੀਆ ਮਿਰਜ਼ਾ, ਜੀਮ ਸੋਰਬ, ਕਰੀਸ਼ਮਾ ਤੰਨਾ ਜਿਹੇ ਕਲਾਕਾਰ ਵੀ ਹਨ। ਜੇਕਰ ਤੁਸੀ ਇਸ ਫ਼ਿਲਮ ਦੇਖ ਲਈ ਹੈ ਤਾਂ ਕਮੇਂਟ ਬਾਕਸ ‘ਚ ਸਾਨੂੰ ਜ਼ਰੂਰ ਦੱਸੋ ਕੀ ਤੁਹਾਨੂੰ ਇਹ ਫ਼ਿਲਮ ਕਿਵੇ ਦੀ ਲੱਗੀ।

Share Button

Leave a Reply

Your email address will not be published. Required fields are marked *

%d bloggers like this: