ਹਲਦੀਰਾਮ ਭੂਜੀਆਵਾਲਾ ਨੇ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ ‘ਤੇ ਵਰਤਣ ਲਈ ਮੰਗੀ ਮੁਆਫੀ

ਹਲਦੀਰਾਮ ਭੂਜੀਆਵਾਲਾ ਨੇ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ ‘ਤੇ ਵਰਤਣ ਲਈ ਮੰਗੀ ਮੁਆਫੀ

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲੀਗਲ ਨੋਟਿਸ ਦੇਣ ਤੋਂ ਬਾਅਦ ਨਮਕੀਨ ਨਿਰਮਾਤਾ  ਹਲਦੀਰਾਮ ਭੂਜੀਅਵਾਲਾ ਕੰਪਨੀ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ ‘ਤੇ ਵਰਤਣ ਲਈ ਮੁਆਫੀ ਮੰਗੀ ਹੈ ਤੇ ਭਰੋਸਾ ਦੁਆਇਆ ਹੈ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਦੇ ਕਾਨੂੰਨੀ ਪ੍ਰਤੀਨਿਧ ਤੋਂ ਜਵਾਬ ਪ੍ਰਾਪਤ ਹੋਇਆ ਹੈ ਜਿਸ ਵਿਚ ਉਹਨਾਂ ਕਿਹਾ ਹੈ ਕਿ ਕੰਪਨੀ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਜਾਂ ਗੁਰਬਾਣੀ ਦੀ ਤਸਵੀਰ ਬਿਨਾਂ ਧਾਰਮਿਕ ਕਾਰਜਾਂ ਦੇ ਵਰਤਣਾ ਸਿੱਖ ਧਰਮ ਦੇ ਸਿਧਾਂਤਾ ਦੇ ਖਿਲਾਫ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਕਿਹਾ ਕਿ ਕੰਪਨੀ ਦੇ ਕਾਨੂੰਨੀ ਸਲਾਹਕਾਰ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਦੇ ਮੁਵੱਕਲ ਦੀ ਕਦੇ ਇਹ ਨਸ਼ਾ ਨਹੀਂਰਹੀ ਸੀ ਕਿ ਉਹ ਪਵਿੱਤਰ ਗੁਰਦੁਆਰਾ ਸਾਹਿਬ ਪ੍ਰਤੀ ਕਿਸੇ ਵੀ ਤਰਾਂ ਦੀ ਗਲਤੀ ਕਰਨ। ਉਹਨਾਂ ਦੱਸਿਆ ਕਿ ਕੰਪਨੀ ਭਾਰਤੀ ਸਭਿਆਚਾਰ, ਇਸਦੇ ਖਾਣ ਪੀਣ ਦੇ ਸਭਿਆਚਾਰ ਤੇ ਹੋਰ ਸਬੰਧਤ ਖੇਤਰਾਂ ਦੀਆਂ ਤਸਵੀਰਾਂ ਵਰਤਦੀ ਰਹੀ ਹੈ  ਤੇ ਇਸੇ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵੀ ਇਸ ਵੱਲੋ ਆਪਣੇ ਉਤਪਾਦਾਂ ‘ਤੇ ਵਰਤੀ ਗਈ।
ਉਹਨਾਂ ਹੋਰ ਕਿਹਾ ਕਿ ਕੰਪਨੀ ਨੇ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਕੇਵਲ 200 ਗ੍ਰਾਮ ਦੇ ਕਾਜੂ ਮਿਕਸ ਪੈਕੇਟ ‘ਤੇ ਛਾਪੀ ਗਈ ਸੀ ਤੇ ਹੁਣ ਉਹਇਹ ਵੀ ਉਤਪਾਦ ‘ਤੇਨਹੀਂ ਵਰਤੀ ਜਾਵੇਗੀ। ਉਹਨਾਂ ਹੋਰ ਕਿਹਾ ਕਿ ਕੰਪਨੀ ਨੇ ਹੁਣ ਸਾਰੇ ਤਸਵੀਰ ਵਾਲੇ ਪੈਕਟ ਹੋਰ ਬਣਾਉਣੇ ਬਦ ਕਰਨ ਤੇ ਤਸਵੀਰ ਹਟਵਾਉਣ ਦਾ ਭਰੋਸਾ ਦੁਆਇਆ ਹੈ।
ਸ੍ਰੀ ਸਿਰਸਾ ਨੇ ਕੰਪਨੀ ਦੇ ਜਵਾਬ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਸਮਾਜ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਤਸਵੀਰਾਂ ਦੀ ਵਰਤੋਂ ਸਮੇਂ ਸਿਰਫ ਸਿੱਖਾਂ ਹੀ ਨਹੀਂ ਬਲਕਿ ਸਾਰੇ ਧਰਮਾਂ ਦੇਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਫਿਰ ਨਾ ਵਾਪਰ ਸਕਣ।

Share Button

Leave a Reply

Your email address will not be published. Required fields are marked *

%d bloggers like this: