73 ਦਿਨਾਂ ‘ਚ ਚੰਡੀਗੜ੍ਹ ਤੋਂ ਵਲੈਤ, ਪੰਜਾਬੀ ਜੋੜਾ ਆਪਣੀ ਕਾਰ ‘ਚ ਪੁੱਜਿਆ ਲੰਦਨ ਗੁਰੁਦਆਰਾ ਸਾਹਿਬ

73 ਦਿਨਾਂ ‘ਚ ਚੰਡੀਗੜ੍ਹ ਤੋਂ ਵਲੈਤ, ਪੰਜਾਬੀ ਜੋੜਾ ਆਪਣੀ ਕਾਰ ‘ਚ ਪੁੱਜਿਆ ਲੰਦਨ ਗੁਰੁਦਆਰਾ ਸਾਹਿਬ

ਪੰਜਾਬੀ ਕਮਾਲ ਦੇ ਲੋਕ ਹੁੰਦੇ ਨੇ, ਕਿਉਂਕਿ ਪੰਜਾਬੀਆਂ ਨੇ ਦੁਨੀਆ ਦੇ ਹਰ ਪੁੱਠੇ ਸਿੱਧੇ ਕੰਮ ਵਿਚ ਪੰਗੇ ਲਏ ਹੋਏ ਨੇ। ਜਿਥੇ ਵੀ ਦੁਨੀਆ ‘ਚ ਕੋਈ ਵੱਡੀ ਗੱਲ ਵਾਪਰੀ ਹੋਊ, ਤਾਂ ਜਦੋਂ ਪੜਤਾਲ ਕਰਕੇ ਉਸ ਦੀ ਖ਼ਬਰ ਮਿਲਦੀ ਹੈ ਤਾਂ ਵਿਚੋਂ ਇਕ ਨਾ ਇਕ ਪੰਜਾਬੀ ਜਰੂਰ ਉਸ ਵੱਡੀ ਘਟਨਾ ਨਾਲ ਸਬੰਧ ਰੱਖਦਾ ਨਜ਼ਰੀਂ ਆ ਹੀ ਜਾਂਦਾ ਹੈ। ਇਸੇ ਤਰ੍ਹਾਂ ਨਾਲ ਪੰਜਾਬੀਆਂ ਦੀ ਵੱਖਰੀ ਗੱਲ ਨੂੰ ਸਾਬਿਤ ਕਰਦਿਆਂ ਚੰਡੀਗੜ੍ਹ ਤੋਂ ਇਕ ਪੰਜਾਬੀ ਜੋੜੇ ਨੇ ਉਹ ਕਰ ਵਿਖਾਇਆ ਜੋ ਹਰ ਕਿਸੇ ਲਈ ਮਹਿਜ਼ ਇਕ ਸੁਫਨਾ ਹੀ ਹੁੰਦਾ ਹੈ। ਇਸ ਜੋੜੇ ਦਾ ਨਾਂਅ ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ ਹੈ ਜਿੰਨ੍ਹਾਂ ਨੇ ਵਾਰੋ ਵਾਰੀ ਖੁਦ ਗੱਡੀ ਚਲਾ ਕੇ ਇਥੋਂ ਤੱਕ ਦਾ ਸਫ਼ਰ ਤੈਅ ਕੀਤਾ।

 

ਇਨ੍ਹਾਂ ਦੀ ਮਹਿਜ਼ ਇਕ ਵੀਡੀੳ ਹਰ ਪਾਸੇ ਵਾਇਰਲ ਹੋ ਰਹੀ ਹੈ ਕਿ ਇਹ ਜੋੜਾ ਆਪਣੀ ਲਗਜ਼ਰੀ ਕਾਰ ‘ਵਾਲਵੋ’ ਵਿਚ ਚੰਡੀਗੜ੍ਹ ਤੋਂ ਚੱਲ ਕੇ ਪੂਰੇ 73 ਦਿਨਾਂ ਵਿਚ ਕੁੱਲ 19 ਦੇਸ਼ਾਂ ਦੀ ਯਾਤਰਾ ਕਰਦਿਆਂ 20,600 ਕਿਲੋਮੀਟਰ ਦਾ ਲੰਬਾ ਪੈਂਡਾ ਤੈਅ ਕਰਦਿਆਂ ਹੋਇਆਂ ਇੰਗਲੈਂਡ ਦੀ ਧਰਤੀ ‘ਤੇ ਪੁੱਜ ਗਏ। ਇਨ੍ਹਾਂ ਦਾ ਕਹਿਣਾ ਹੈ ਕਿ ਰਸਤੇ ਵਿਚ ਹਰ ਦੇਸ਼ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਇਹ ਇਥੇ ਤੱਕ ਪਹੁੰਚੇ ਹਨ ਅਤੇ ਜਿੰਨੇ ਵੀ ਲੋਕ ਇੰਨਾਂ ਨੂੰ ਮਿਲੇ, ਉਹ ਸੱਚ ਵਿਚ ਬਹੁਤ ਹੀ ਜ਼ਿਆਦਾ ਪ੍ਰਾਹੁਣਾਚਾਰੀ ਵਾਲੇ ਲੋਕ ਸਨ।

ਕਾਰ ਵਿਚ ਲੰਦਨ ਪਹੁੰਚ ਜਾਣਾ ਕਾਫੀ ਵੱਡੀ ਗੱਲ ਹੈ। ਪਰ ਇਹ ਪਹਿਲੀ ਵਾਰ ਨਹੀਂ ਕਿ ਕੋਈ ਕਾਰ ਵਿਚ ਭਾਰਤ ਤੋਂ ਲੰਦਨ ਦੀ ਧਰਤੀ ‘ਤੇ ਪਹੁੰਚਿਆ ਹੋਵੇ। ਇਸਤੋਂ ਪਹਿਲਾਂ ਵੀ ਇਦਾਂ ਹੋ ਚੁੱਕੇ ਹੈ। ਪਰ ਇਸ ਜੋੜੇ ਨੇ ਕਾਰ ਰਾਹੀਂ ਭਾਰਤ ਤੋਂ ਲੰਦਨ ਦਾ ਸਫਰ ਤੈਅ ਕਰਕੇ ਨਵਾਂ ਰਿਕਾਰਡ ਵੀ ਦਰਜ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: