‘ਬੜਾ ਕੁੱਝ ਕਹਿੰਦੇ ਨੇ ਲੋਕ’

‘ਬੜਾ ਕੁੱਝ ਕਹਿੰਦੇ ਨੇ ਲੋਕ’

ਤੂੰ ਐਵੇਂ ਘਬਰਾ ਨਾ ਦਿਲਾ ,ਇਥੇ ਬੜਾ ਕੁੱਝ ਕਹਿੰਦੇ ਨੇ ਲੋਕ |
 ਓਸੇ ਨੂੰ ਵੱਡ ਕੇ ਬਾਲਨ ਬਣਾ ਲੈਣ ,ਜਿਹੜੇ ਰੁੱਖ ਦੀ ਛਾਵੇਂ ਬਹਿੰਦੇ  ਨੇ ਲੋਕ |
 ਨਹਿਰਾਂ ਨਦੀਆਂ ਇੱਕ ਪਾਸੇ ਵਗਦੀਆਂ ਨੇ ,ਪਰ ਦੋਨੋ ਪਾਸੇ ਨੂੰ ਵਹਿੰਦੇ  ਨੇ ਲੋਕ |
ਜਿੰਨਾਂ ਚਿਰ ਮਤਲਬ ਉਨ੍ਹਾਂ ਚਿਰ ਤੇਰੇ ਨੇ ,ਇਥੇ ਮੌਸਮ ਵਾਂਗੂ ਬਦਲਦੇ ਰਹਿੰਦੇ ਨੇ ਲੋਕ |
ਮਾੜੇ ਉੱਤੇ ਬੱਦਲ ਵਾਂਗੂ ਗਰਜਣ ,ਤੇ ਤਕੜਿਆਂ ਦੇ ਪੈਰੀਂ  ਪੈਂਦੇ  ਨੇ ਲੋਕ |
ਕਦੇ ਚੰਗਾ ਮਾੜਾ ਨਹੀਂ ਤੱਕਦੇ ,ਵੋਟਾਂ ਵੇਲੇ ਬਸ ਰੁੱਖ ਹਵਾ ਦਾ  ਵੇਹਂਦੇ ਨੇ ਲੋਕ |
ਝੂਠੇ  ਹਾਸੇ  ਝੂਠ ਹੀ ਮਿੱਤਰ  ਅੱਜ ਕੱਲ ਹੈ ,ਸੱਚ ਨਾ ਬੋਲ ਸੱਚ ਨਾਲ ਖਹੈਂਦੇ ਨੇ ਲੋਕ ,
‘ਬਰੀਵਾਲੀਆ’ ਰਹੀਂ ਬੱਚ ਕੇ ਇਸ ਜਮਾਨੇ ਕੋਲੋਂ ,ਦਿਲ ਮੰਗਕੇ  ਜਾਨ ਕੱਢ ਲੈਂਦੇ ਨੇ ਲੋਕ ….|
ਬੇਅੰਤ ਬਰੀਵਾਲਾ 
ਜਿਲਾ-ਸ੍ਰੀ ਮੁਕਤਸਰ ਸਾਹਿਬ 
+60182303926
Share Button

Leave a Reply

Your email address will not be published. Required fields are marked *

%d bloggers like this: