ਵਿਕ ਚੁੱਕੇ ਸ਼ੋਅ ਦਾ ਪੋਲ ਤਸਵੀਰਾਂ ਨੇ ਖੋਲਿਆ

ਵਿਕ ਚੁੱਕੇ ਸ਼ੋਅ ਦਾ ਪੋਲ ਤਸਵੀਰਾਂ ਨੇ ਖੋਲਿਆ

ਮੈਰੀਲੈਂਡ (ਰਾਜ ਗੋਗਨਾ) – ਪੰਜਾਬੀ ਨੂੰ ਪ੍ਰਫੁੱਲਤ ਕਰਨਾ ਅਤੇ ਸੱਭਿਆਚਾਰ ਦਾ ਪਸਾਰਾ ਕਰਨਾ ਬਹੁਤ ਹੀ ਵਧੀਆ ਕਦਮ ਹੈ। ਇਸੇ ਆੜ ਵਿੱਚ ਪੰਜਾਬੀ ਸੱਭਿਆਚਾਰਕ ਨਾਈਟ ਦਾ ਪ੍ਰੋਗਰਾਮ ਸਿਲਵਰ ਸਪਰਿੰਗ ਦੇ ਇਕ ਸਕੂਲ ਵਿੱਚ ਕਰਵਾਇਆ ਗਿਆ। ਭਾਵੇਂ ਇਸ ਨੂੰ ਕੁਝ ਪ੍ਰਬੰਧਕਾਂ ਨੇ ਆਪਣੇ ਤੱਕ ਸੀਮਤ ਇਸ ਕਰਕੇ ਰੱਖਿਆ ਕਿ ਉਨ੍ਹਾਂ ਦਾ ਇਹ ਸ਼ੋਅ ਪੂਰਨ ਤੌਰ ਤੇ ਵਿਕ ਚੁੱਕਿਆ ਸੀ।ਜਿਸ ਦਾ ਢੰਡੋਰਾ ਸਾਡੇ ਪੱਤਰਕਾਰ ਨੂੰ ਵੀ ਇੱਕ ਪਿਕਨਿਕ ਪਾਰਟੀ ਤੇ ਸੁਣਨ ਨੂੰ ਮਿਲਿਆ।
ਇਸ ਵਿਕੇ ਸ਼ੋ ਦਾ ਪ੍ਰਗਟਾਵਾ ਪ੍ਰਭਜੋਤ ਸਿੰਘ ਕੋਹਲੀ ਦੀ ਧਰਮ ਪਤਨੀ ਨੇ ਵੀ ਕੀਤਾ ਕਿ ਸ਼ੋਅ ਪ੍ਰਬੰਧਕ ਕਹਿ ਰਹੇ ਹਨ ਕਿ ਪੂਰਨ ਤੋਰ ਤੇ ਵਿਕ ਚੁੱਕਿਆ ਹੈ। ਅਸੀਂ ਕਿਸ ਨੂੰ ਸਿਫਾਰਸ਼ ਕਰੀਏ। ਤਾਂ ਜੋ ਸ਼ੋ ਵੇਖ ਸਕੀਏ। ਮੇਰਾ ਜਵਾਬ ਸੀ ਕਿ ਤੁਸੀਂ ਜਾਉ ਤਹਾਨੂੰ ਅਸਲੀਅਤ ਦਾ ਪਤਾ ਚਲ ਜਾਵੇਗਾ।ਤੁਹਾਨੂੰ ਸ਼ੋਅ ਮੁਫਤ ਵੇਖਣ ਨੂੰ ਮਿਲੇਗਾ । ਹੋਇਆ ਵੀ ਅਜਿਹਾ ਹੀ ਸੀ । ਕਿਉਂਕਿ ਪ੍ਰਬੰਧਕ ਦੇ ਇੱਕ ਚਹੇਤੇ ਕੋਲ ਅਠਾਰਾਂ ਸੌ ਡਾਲਰ ਦੀਆਂ ਟਿਕਟਾਂ ਸਨ। ਜਿਸ ਵਿੱਚੋਂ ਇੱਕ ਵੀ ਵੇਚੀ ਨਹੀਂ ਗਈ ਸੀ।
ਭਾਵ ਝੂਠ ਤੇ ਬਣਾਈ ਸਟੋਰੀ ਹਮੇਸ਼ਾ ਫਲਾਪ ਹੋ ਜਾਂਦੀ ਹੈ, ਅਸਲੀਅਤ ਪ੍ਰਗਟਾਈ ਜਾਵੇ ਤਾਂ ਕੁਦਰਤ ਵੀ ਮਦਦ ਕਰਦੀ ਹੈ। ਇਸੇ ਲਈ ਕਹਿੰਦੇ ਹਨ ‘ਨੀਤ ਨੂੰ ਮੁਰਾਦਾਂ’ ਭਾਵ ਸਹੀ ਨੀਤ ਹੀ ਫਲਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਾਉਣ ਵਾਲਿਆਂ ਆਪਣੀ ਯੋਗਤਾ ਅਤੇ ਗੀਤਕਾਰੀ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ ਸੀ। ਪਰ ਪ੍ਰਬੰਧਕਾਂ ਦੀ ਨੀਯਤ ਦਾ ਬਿਆਨ ਜਦੋਂ ਤਸਵੀਰਾਂ ਰਾਹੀਂ ਵੇਖਿਆ ਤਾਂ ਪਤਾ ਚੱਲਿਆ ਕਿ ਵਿਕ ਚੁੱਕੇ ਸ਼ੋਅ ਦੀ ਅਸਲੀਅਤ ਤਸਵੀਰਾਂ ਨੇ ਬਿਆਨ ਕਰ ਦਿੱਤੀ।
ਜਿਨ੍ਹਾਂ ਚਿਰ ਹਰੇਕ ਦਾ ਸਾਥ ਨਹੀਂ ਲਿਆ ਜਾਵੇਗਾ ਤਾਂ ਇਹੀ ਕੁਝ ਭਵਿੱਖ ਵਿੱਚ ਵੀ ਵੇਖਣ ਨੂੰ ਮਿਲੇਗਾ।
ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਵਿਦੇਸ਼ਾਂ ਵਿੱਚ ਸਾਨੂੰ ਇੱਕ ਜੁੱਟ ਹੋ ਕੇ ਵਿਚਰਨਾ ਚਾਹੀਦਾ ਹੈ ਤਾਂ ਹੀ ਅਸੀਂ ਕੁਝ ਪ੍ਰਾਪਤ ਕਰ ਸਕਾਂਗੇ। ਇਕੱਲੀ-ਦੁਕੱਲੀ ਤੂਤੀ ਹਮੇਸ਼ਾ ਹੀ ਗਿਰਾਵਟ ਦਾ ਪ੍ਰਗਟਾਵਾ ਕਰਦੀ ਹੈ। ਅਜਿਹਾ ਕੁਝ ਸ਼ੋਅ ਨੂੰ ਵੇਖ ਨਜ਼ਰ ਆਇਆ ਜੋ ਕਿ ਪ੍ਰਬੰਧਕਾਂ ਦੀ ਨਲਾਇਕੀ ਅਤੇ ਹਊਮੈ ਤੱਕ ਸੀਮਤ ਸੀ।
ਆਸ ਹੈ ਕਿ ਭਵਿੱਖ ਵਿੱਚ ਸ਼ਾਇਦ ਸਮਝ ਆ ਜਾਵੇ ਤਾਂ ਜੋ ਹਊਮੈ ਤੋਂ ਬਾਹਰ ਆ ਕੇ ਅਜਿਹਾ ਕੁਝ ਕਰਨ ਨੂੰ ਤਰਜੀਹ ਦੇਣ ਜਿਸ ਨਾਲ ਫਲਾਪ ਸ਼ਬਦ ਤੋਂ ਬਾਹਰ ਨਿਕਲ ਸਕਣ। ਗਾਉਣ ਵਾਲਿਆਂ ਵਿੱਚ ਕੁਝ ਕਮੀ ਨਹੀਂ ਸੀ ਉਨ੍ਹਾਂ ਆਪਣੇ ਇੱਕ ਤੋਂ ਇੱਕ ਹਿੱਟ ਗੀਤ ਦਾ ਪ੍ਰਗਟਾਵਾ ਕੀਤਾ ਅਤੇ ਆਏ ਸਰੋਤਿਆਂ ਦੀਆਂ ਸੀਟੀਆਂ, ਤਾੜੀਆਂ ਤੇ ਬੱਲੇ ਬੱਲੇ ਦਾ ਪੂਰਾ ਲੁਤਫ ਲਿਆ। ਪਰ ਖਾਲੀ ਸੀਟਾਂ ਉਨ੍ਹਾਂ ਨੂੰ ਵੀ ਰੜਕਦੀਆਂ ਰਹੀਆਂ ਅਤੇ ਰਿਕਾਰਡ ਅਵਾਜ਼ ਰਾਹੀਂ ਸੁਣਨ ਨੂੰ ਮਿਲਿਆ ਕਿ ਇਕੱਠ ਭਾਵੇਂ ਘੱਟ ਹੀ ਹੈ। ਪਰ ਗਾਉਣ ਦਾ ਪੂਰਾ ਲੁਤਫ ਦੇਵਾਂਗੇ।
ਜਿਨ੍ਹਾਂ ਚਿਰ ਅਸੀਂ ਆਪਣੀ ਹਊਮੈ ਤੋਂ ਉੱਪਰ ਉੱਠ ਸਾਂਝ ਦੀ ਪ੍ਰਤੀਕ ਨੂੰ ਉਭਾਰਾਂਗੇ ਨਹੀਂ ਉਤਨਾ ਚਿਰ ਅਜਿਹਾ ਕੁਝ ਵੇਖਣ ਅਤੇ ਮਹਿਸੂਸ ਕਰਨ ਨੂੰ ਮਿਲਦਾ ਰਹੇਗਾ। ਰੱਬ ਕ੍ਰਿਪਾ ਕਰੇ ਕਿ ਇਕਜੁਟ ਹੋ ਸਾਂਝੀਵਾਲਤਾ ਨੂੰ ਸੱਦਾ ਦਈਏ।

Share Button

Leave a Reply

Your email address will not be published. Required fields are marked *

%d bloggers like this: