ਸਿੱਖ ਐਸੋਸੀਏਸ਼ਨ ਗੁਰੂਘਰ ਦਾ ਥੰਮ੍ਹ ਸਾਬਕਾ ਚੇਅਰਮਨ ਰੁਲਦਾ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ

ਸਿੱਖ ਐਸੋਸੀਏਸ਼ਨ ਗੁਰੂਘਰ ਦਾ ਥੰਮ੍ਹ ਸਾਬਕਾ ਚੇਅਰਮਨ ਰੁਲਦਾ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ
image1.jpeg
ਰੁਲਦਾ ਸਿੰਘ ਇੱਕ ਐਸੀ ਜਾਣੀ ਪਹਿਚਾਣੀ ਸਖਸ਼ੀਅਤ ਸੀ।ਜੋ ਦ੍ਰਿੜ ਇਰਾਦੇ ਅਤੇ ਦੋਸਤੀ ਦਾ ਪਾਬੰਦ ਸੀ। ਉਸ ਵਲੋਂ ਕੀਤੇ ਕੰਮਾਂ, ਫੈਸਲਿਆਂ ਅਤੇ ਨਿਭਾਏ ਪਲ ਅੱਜ ਵੀ ਉਸ ਦੀ ਯਾਦ ਨੂੰ ਤਾਜ਼ਾ ਰੱਖਦੇ ਹਨ। ਉਸ ਦੀ ਮਹਿਮਾਨ ਨਿਵਾਜੀ ਵਿੱਚ ਅਪਣੱਤ ਦੀ ਝਲਕ ਸਹਿਜੇ ਹੀ ਨਜ਼ਰ ਆਉਂਦੀ ਸੀ।ਉਨ੍ਹਾਂ ਦੇ ਰੁਤਬੇ ਅਤੇ ਸੁਭਾਅ ਤੋਂ ਉਨ੍ਹਾਂ ਦੀ ਆਪਣੀ ਕਮਿਊਨਿਟੀ ਕੰਨੀਂ ਕਤਰਾਉਂਦੀ ਸੀ, ਕਿਉਂਕਿ ਉਹ ਝੁਕਣ ਵਿੱਚ ਘੱਟ ਸਗੋਂ ਤਰਮੀਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਸਖਸ਼ੀਅਤ ਸਨ। ਉਹ ਦਲ ਬਦਲੂਆਂ ਤੋਂ ਗੁਰੇਜ ਕਰਦੇ ਸਨ। ਸਗੋਂ ਫੈਸਲਿਆਂ ਦੇ ਪਾਬੰਦ ਹੋਣ ਨੂੰ ਤਰਜੀਹ ਦਿੰਦੇ ਸਨ। ਉਹ ਸਨ ਸਵਰਗਵਾਸੀ ਰੁਲਦਾ ਸਿੰਘ ਜਿਨ੍ਹਾਂ ਦਾ ਜਨਮ ਇੱਕ ਪਿੰਡ ਵਿੱਚ ਹੋਇਆ। ਪਰ ਉਨ੍ਹਾਂ ਪਰਿਵਾਰ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ, ਸੰਘਰਸ਼ਮਈ ਜੀਵਨ ਨੂੰ ਹੁਲਾਰਾ ਦਿੱਤਾ ਅਤੇ ਅਮਰੀਕਾ ਦੀ ਧਰਤੀ ਪਹੁੰਚੇ।ਜਿੱਥੇ ਉਨ੍ਹਾਂ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪੈਰਾਂ ਸਿਰ ਖੜ੍ਹਾ ਕੀਤਾ। ਉੱਥੇ ਉਨ੍ਹਾ ਪਰਿਵਾਰ ਨੂੰ ਵਧੀਆ ਸੰਸਕਾਰ ਦੇਕੇ  ਜ਼ਿੰਮੇਵਾਰੀ ਦੇ ਕਾਬਲ ਬਣਾਇਆ  ।ਉਨ੍ਹਾਂ ਵਲੋਂ ਹਮੇਸ਼ਾ ਹੀ ਸਾਂਝੇ ਕੰਮਾਂ ਨੂੰ ਤਰਜੀਹ ਦਿੱਤੀ ਸੀ ।ਸਾਝੇ ਕੰਮਾਂ ਵਿੱਚ ਯੋਗਦਾਨ ਪਾਉਣਾ ਉਹ ਆਪਣਾ ਫਰਜ਼ ਸਮਝਦੇ ਸਨ। ਜਿੱਥੇ ਉਨਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੀਆ ਕਾਰਗੁਜ਼ਾਰੀਆਂ ਨੂੰ ਆਪਣੀ ਕਮਿਊਨਿਟੀ ਵਿੱਚ ਪ੍ਰਚਲਤ ਕਰਨ ਵਿਚ ਦ੍ਰਿੜਤਾ ਦਿਖਾਈ ਸੀ। ਉੱਥੇ ਉਨ੍ਹਾਂ ਦੇ ਦਿਹਾੜੇ ਨੂੰ ਸਲਾਨਾ ਸਮਾਗਮ ਵਿੱਚ ਬਦਲਣ ਲਈ ਵੀ ਅਥਾਹ ਯੋਗਦਾਨ ਪਾਇਆ ਸੀ। ਉਂਨਾਂ ਆਪਣੀ ਪਾਰਟੀ ਨਾਲ ਮੌਢੇ ਨਾਲ ਮੋਢਾ ਜੋੜ ਹਰ ਜ਼ੁਮੇਵਾਰੀ ਨਿਭਾਈ ਸੀ।ਉਂਨਾਂ ਦੇ ਸੰਸਕਾਰ ਭਾਵੇਂ ਉਂਨਾਂ ਦੇ ਬੇਟੇ ਸੰਨੀ ਵਿੱਚ ਵੇਖਣ ਨੂੰ ਮਿਲਦੇ ਹਨ। ਜੋ ਉਨਾ ਦੀਆ ਲੀਹਾਂ ਦੇ ਪਾਬੰਦ ਹੈ। ਪਰ ਉਂਨਾਂ ਦਾ ਵਿਛੋੜਾ ਅਸਹਿ ਹਰ ਨੇੜਲੇ ਵਿਅਕਤੀ ਲਈ ਰਹੇਗਾ।
ਮੇਰੀ ਆਖਰੀ ਮੁਲਾਕਤ ਡੈਲਵੇਅਰ ਏਅਰਪੋਰਟ ਤੇ ਉਸ ਸਮੇਂ ਹੋਈ ਸੀ।ਜਦੋਂ ਉਹ ਪੰਜਾਬ (ਭਾਰਤ) ਆਪਣੀ ਧੀ ਦਾ ਵਿਆਹ ਕਰਨ ਜਾ ਰਹੇ ਸਨ। ਜਿੱਥੇ ਉਨ੍ਹਾਂ ਨਾਲ ਢੇਰ ਸਾਰੀਆ ਗੱਲਾਂ ਹੋਈਆਂ।ਉੱਥੇ ਉਨ੍ਹਾਂ ਵਲੋਂ ਦਿਖਾਏ ਪ੍ਰੇਮ, ਸਤਿਕਾਰ ਨੂੰ ਮੈਂ ਕਦੇ ਨਹੀਂ ਭੁਲਾ ਸਕਦਾ। ਪਰ ਇਹ ਨਹੀਂ ਸੀ ਪਤਾ ਕਿ ਉਹ ਮੇਰੀ ਆਖਰੀ ਮੁਲਾਕਾਤ ਹੋਵੇਗੀ ਅਤੇ ਮੁੜ ਉਨਾ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਵੇਗਾ।
ਰੁਲਦਾ ਸਿੰਘ ਭਾਵੇਂ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਵਲੋਂ ਨਿਭਾਈ ਦੋਸਤੀ, ਪਿਆਰ, ਸਲਾਹ ਮਸ਼ਵਰੇ ਅਜ ਵੀ ਉਂਨਾਂ ਦੀ ਯਾਦ ਦਿਵਾਉਂਦਾ ਹੈ।ਉਨ੍ਹਾਂ ਦਾ ਖਾਲਸਾ ਪੰਜਾਬੀ ਸਕੂਲ ਪ੍ਰਤੀ ਝੁਕਾਅ ਮੈਨੂੰ ਹਮੇਸ਼ਾ ਟੁੰਮਦਾ ਰਹੇਗਾ।  ਉਨ੍ਹਾਂ ਦਾ ਕਹਿਣਾ ਸੀ ਕਿ ਇਹ ਖਾਲਸਾ ਪੰਜਾਬੀ ਸਕੂਲ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਲਈ ਅਜਿਹਾ ਸੋਮਾ ਹੋਵੇਗਾ, ਜੋ ਸਾਡੱੀ ਪੰਜਾਬੀ ਮਾਂ ਬੋਲੀ, ਸਾਡੇ ਵਿਰਸੇ ਅਤੇ ਗੁਰੂਘਰ ਦੀ ਸੰਗਤ ਲਈ ਸ੍ਰੋਤ ਸਿੱਧ ਹੋਵੇਗਾ।
ਰੁਲਦਾ ਸਿੰਘ ਨੇ ਹਮੇਸ਼ਾ ਹੀ ਦ੍ਰਿੜਤਾ ਨੂੰ ਨਿਵਾਜਿਆ ਸੀ ।ਹਰੇਕ ਨੂੰ ਦੋਗਲੀ ਨੀਤੀ ਨੂੰ ਨਕਾਰਨ ਦੀ ਪ੍ਰੇਰਨਾ ਦਿੱਤੀ ਸੀ ।ਜੋ ਉਨ੍ਹਾਂ ਦੀ ਵਧੀਆ ਸਖਸ਼ੀਅਤ ਨੂੰ ਉਭਾਰਨ ਲਈ ਕਾਫੀ ਹੀ ਨਹੀਂ ਸੀ ।ਸਗੋਂ ਦੂਸਰਿਆਂ ਲਈ ਉਸ ਿਵੱਚ ਢਾਲਣ ਦਾ ਸ੍ਰੋਤ ਸੀ।
ਅਜਿਹੀ ਸਖਸ਼ੀਅਤ ਨੂੰ ਖੋਹਣ ਦਾ ਦੁੱਖ ਸਦਾ ਮਹਿਸੂਸ ਹੁੰਦਾ ਰਹੇਗਾ । ਪਰ ਉਸ ਵਲੋਂ ਦਰਸਾਏ ਦ੍ਰਿੜ ਇਰਾਦੇ ਵਾਲੇ ਨੁਕਤੇ ਹਰੇਕ ਨੂੰ ਉਸ ਦੀ ਯਾਦ ਦਿਵਾਉਂਦੇ ਰਹਿਣਗੇ। ਸਾਡੀ ਸੱਚੀ ਸ਼ਰਧਾਂਜਲੀ ਉਸ ਸ਼ਖ਼ਸੀਅਤ ਨੂੰ ਇਹੀ ਹੈ ਕਿ ਉਹ ਸਦੀਵੀ ਤੋਰ ਤੇ ਸਾਡੇ ਨਾਲ ਰਹੇ।ਵਾਹੇਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਸ ਰੂਹ ਨੂੰ ਸ਼ਾਂਤੀ ਭਰਿਆ ਨਿਵਾਸਾ ਦੇਵਣ ।ਪਰਿਵਾਰ ਨੂੰ ਭਾਣਾ ਮੰਨਣ ਅਤੇ ਦੁੱਖ ਸਹਿਣ ਕਰਨ ਦੀ ਸ਼ਕਤੀ ਬਖਸ਼ਿਸ਼ ਕਰਨ।
ਵਿਛੋੜੇ ਦੇ ਝਰੋਖੇ ਵਿੱਚ, ਗੁਜਾਰੇ ਪਲਾਂ ਨੂੰ, ਸ਼ਾਂਤਮਈ ਰੂਪ ਵਿੱਚ, ਵਿਚਰਨ ਦਾ ਬਲ ਹਰ ਦੋਸਤ, ਸਾਕ ਸਬੰਧੀ ਅਤੇ ਰੁਲਦਾ ਸਿੰਘ ਦੇ ਮੁਰੀਦ ਨੂੰ ਬਖਸ਼ੇ। ਤਾਂ ਜੋ ਹਰ ਨੇੜਤਾ ਰੱਖਣ ਵਾਲਾ ਰੁਲਦਾ ਸਿੰਘ ਦੇ ਪ੍ਰੀਵਾਰ ਦੇ ਦੁੱਖ ਨੂੰ ਘਟਾਉਣ ਵਿੱਚ  ਯੋਗਦਾਨ ਪਾਵੇ। ਇਨ੍ਹਾਂ ਪਲਾਂ ਦੀ ਸਾਂਝ ਪਾਉਂਦਾ ਤੁਹਾਡਾ ਆਪਣਾ ਤੇ ਦੁੱਖ ਦਾ ਸ਼ਰੀਕ ਨਿਮਾਣੀ ਜਿਹੀ ਸੋਚ ਦਾ ਪਹਿਰੇਦਾਰ ।
ਤੁਹਾਡਾ ਆਪਣਾ।
ਡਾ. ਸੁਰਿੰਦਰ ਸਿੰਘ ਗਿੱਲ।
Share Button

Leave a Reply

Your email address will not be published. Required fields are marked *

%d bloggers like this: