ਰਮੇਸ਼ ਸਿੰਘ ਖਾਲਸਾ ਸਿੰਧ ਤੋਂ ਘੱਟ ਗਿਣਤੀਆਂ ਦੇ ਅਜ਼ਾਦ ਉਮੀਦਵਾਰ ਬਣੇ

ਰਮੇਸ਼ ਸਿੰਘ ਖਾਲਸਾ ਸਿੰਧ ਤੋਂ ਘੱਟ ਗਿਣਤੀਆਂ ਦੇ ਅਜ਼ਾਦ ਉਮੀਦਵਾਰ ਬਣੇ
image1.jpeg
ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਰਮੇਸ਼ ਸਿੰਘ ਖਾਲਸਾ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਹਨ ਜਿਨ੍ਹਾਂ ਨੂੰ ਹਰ ਕੋਈ ਇੱਕ ਸੇਵਾਦਾਰ ਵਜੋਂ ਜਾਣਦਾ ਹੈ। ਜਿੱਥੇ ਉਹ ਸਿੱਖ ਖੇਮੇ ਵਿੱਚ ਜਾਣੀ ਪਹਿਚਾਣੀ ਸਖਸ਼ੀਅਤ ਹਨ, ਉੱਥੇ ਉਹ ਕਈ ਉੱਚ ਕੋਟੀ ਦੇ ਅਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਜਿਉਂ ਹੀ ਸਿੰਧ ਸੂਬੇ ਵਿੱਚ ਉਨ੍ਹਾਂ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਲਈ ਆਪਣਾ ਪਰਚਾ ਦਾਖਲ ਕੀਤਾ ਤਾਂ ਘੱਟ ਗਿਣਤੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦੇ ਨਾਲ ਨਾਲ ਹਮਾਇਤ ਦਾ ਵੀ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਜ਼ਾਦ ਹਸਤੀ ਵਜੋਂ ਖੜ੍ਹੇ ਰਮੇਸ਼ ਸਿੰਘ ਖਾਲਸਾ ਨੇ ਦੱਸਿਆ ਕਿ ਅਵਾਮ ਦੀ ਸੇਵਾ ਕਰਨ ਲਈ ਜਰੂਰੀ ਨਹੀਂ ਹੈ ਕਿ ਕੋਈ ਨਾ ਪਾਰਟੀ ਅਪਣਾਵੇ ਜੇਕਰ ਤੁਹਾਡੇ ਵਿੱਚ ਅਵਾਮ ਦੀ ਸੇਵਾ ਕਰਨ ਦਾ ਜਜ਼ਬਾ ਹੈ ਉਹ ਖ਼ੁਦ ਵੋਟਾਂ ਪਾ ਕੇ ਤੁਹਾਨੂੰ ਅੱਗੇ ਲਿਆਉਣਗੇ।ਕਿਉਂਕਿ ਅਜਿਹੀ ਸਖਸ਼ੀਅਤ ਦਾ ਕਿਸੇ ਵੀ   ਪਾਰਟੀ ਵਿੱਚ ਹੋਣਾ ਮਾਣ ਵਾਲੀ ਗੱਲ ਹੋਵੇਗੀ।ਸਿੱਖਸ ਆਫ ਅਮਰੀਕਾ ਅਤੇ ਇਨ੍ਹਾਂ ਦੇ ਸਹਿਯੋਗੀਆਂ ਵਲੋਂ ਰਮੇਸ਼ ਸਿੰਘ ਖਾਲਸਾ ਨੂੰ ਵਧਾਈਆਂ ਦਿੱਤੀਆਂ ਹਨ। ਬੁਲਾਰੇ ਨੇ ਕਿਹਾ ਕਿ ਇਹ ਸਖਸ਼ੀਅਤ ਭਾਰੀ ਬਹੁਮਤ ਨਾਲ ਜਿੱਤੇਗੀ।
ਆਸ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੀਆਂ ਸਾਰੀਆਂ ਘੱਟ ਗਿਣਤੀਆਂ ਰਮੇਸ਼ ਸਿੰਘ ਖਾਲਸਾ ਨੂੰ ਸਾਂਝੇ ਉਮੀਦਵਾਰ ਵਜੋਂ ਪ੍ਰਵਾਨ ਕਰਕੇ ਵੱਡੇ ਫਰਕ ਨਾਲ ਜਿਤਾਉਣਗੇ। ਸਾਜਿਦ ਤਰਾਰ, ਜਸਦੀਪ ਸਿੰਘ ਜੱਸੀ, ਕੰਵਲਜੀਤ ਸਿੰਘ ਸੋਨੀ, ਬਖਸ਼ੀਸ਼ ਸਿੰਘ, ਡਾ. ਸੁਰਿੰਦਰ ਗਿੱਲ ਸਮਾਜ ਸੇਵਕ,ਸੀਨੀਅਰ ਜਰਨਲਿਸਟ ਰਾਜ ਗੋਗਨਾ  (ਯੂ.ਐਸ.ਏ) ਵਲੋਂ ਵੀ  ਰਮੇਸ਼ ਸਿੰਘ ਖਾਲਸਾ ਨੂੰ ਇਸ ਫੈਸਲੇ ਦੀਆਂ ਵਧਾਈਆਂ ਦਿੱਤੀਆਂ ਕਿ ਉਹ ਘੱਟ ਗਿਣਤੀਆਂ ਦੇ ਪਾਕਿਸਤਾਨ ਚ’ ਰਖਵਾਲੇ ਬਣ ਰਹੇ ਹਨ।
Share Button

Leave a Reply

Your email address will not be published. Required fields are marked *

%d bloggers like this: