ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਨੇ ਗੱਡੇ ਝੰਡੇ

ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਨੇ ਗੱਡੇ ਝੰਡੇ

  ਕੈਨੇਡਾ ਦੀਆਂ ਚੋਣਾਂ 'ਚ ਪੰਜਾਬੀਆਂ ਨੇ ਗੱਡੇ ਝੰਡੇ

ਓਂਟਾਰੀਓ ਵਿੱਚ ਲਿਬਰਲ ਪਾਰਟੀ ਨੂੰ ਜ਼ੋਰਦਾਰ ਟੱਕਰ ਦੇਣ ਵਾਲੀ ਡਗ ਫੋਰਡ ਦੀ ਪਾਰਟੀ ਪ੍ਰਾਂਤ ਦੀ ਕਮਾਨ ਸੰਭਾਲੇਗੀ। ਚੋਣਾਂ ਦੌਰਾਨ ਜਿੱਤਣ ਵਾਲੇ ਪੀਸੀ ਪਾਰਟੀ ਦੇ ਉਮੀਦਵਾਰਾਂ ਨੂੰ ਸਰਕਾਰ ਵਿੱਚ ਖ਼ਾਸ ਅਹੁਦਾ ਦਿੱਤਾ ਜਾਏਗਾ। ਬ੍ਰੈਂਪਟਨ ਵੈਸਟ ਪਾਰਟੀ ਦੇ ਅਮਰਜੋਤ ਸੰਧੂ ਤੇ ਬ੍ਰੈਂਪਟਨ ਸਾਊਥ ਪਾਰਟੀ ਦੇ ਪ੍ਰਭਮੀਤ ਸਿੰਘ ਨੇ ਜਿੱਤ ਹਾਸਲ ਕੀਤੀ। ਅਮਰਜੋਤ ਸੰਧੂ ਨੇ 490 ਵੋਟਾਂ ਨਾਲ NDP ਦੇ ਜਗਰੂਪ ਸਿੰਘ ਨੂੰ ਹਰਾਇਆ।

ਬ੍ਰੈਂਪਟਨ ਸਾਊਥ ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ 2733 ਵੋਟਾਂ ਦੇ ਫ਼ਰਕ ਨਾਲ NDP ਦੇ ਪਰਮਜੀਤ ਗਿੱਲ ਨੂੰ ਹਾਰ ਦਿੱਤੀ। ਮਿਲਟਨ ਤੋਂ ਪਰਮ ਗਿੱਲ ਨੇ 5177 ਵੋਟਾਂ ਦੇ ਵੱਡੇ ਫ਼ਰਕ ਨਾਲ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਮਿਸੀਸਾਗਾ ਤੋਂ ਨੀਨਾ ਤਾਂਗੜੀ ਨੇ NDP ਉਮੀਦਵਾਰ ਨੂੰ 8487 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।

ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿੱਚ NDP ਵੱਲੋਂ ਜਗਮੀਤ ਦੇ ਭਰਾ ਗੁਰਰਤਨ ਸਿੰਘ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਗੁਰਰਤਨ ਜਗਮੀਤ ਸਿੰਘ ਦਾ ਛੋਟਾ ਭਰਾ ਹੈ ਤੇ ਉਸ ਵਾਂਗ ਹੀ ਵਕੀਲ ਹੈ।

Share Button

Leave a Reply

Your email address will not be published. Required fields are marked *

%d bloggers like this: