ਏਅਰ ਇੰਡੀਆ ਦੇ ਕਰਮੀਆਂ ਨੂੰ ਲਗਾਤਾਰ ਤਿੰਨ ਮਹੀਨੇ ਤੋਂ ਨਹੀਂ ਮਿਲੀਆਂ ਤਨਖਾਹਾਂ

ਏਅਰ ਇੰਡੀਆ ਦੇ ਕਰਮੀਆਂ ਨੂੰ ਲਗਾਤਾਰ ਤਿੰਨ ਮਹੀਨੇ ਤੋਂ ਨਹੀਂ ਮਿਲੀਆਂ ਤਨਖਾਹਾਂ

ਏਅਰ ਇੰਡੀਆ ਵੱਲੋਂ ਆਪਣੇ 11,000 ਤੋਂ ਵੱਧ ਕਰਮਚਾਰੀਆਂ ਨੂੰ ਲਗਾਤਾਰ ਤੀਸਰੇ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ। ਸੂਤਰਾਂ ਮੁਤਬਿਕ ਏਅਰ ਇੰਡੀਆ ਆਪਣੀ ਵਿਨਿਵੇਸ਼ ਨੀਤੀ ਲਈ ਕੋਈ ਬੋਲੀ ਨਾ ਲੱਗਣ ਕਾਰਨ ਫਿਰ ਤੋਂ ਅਸਫਲ ਰਹੀ ਹੈ ਜਿਸ ਕਾਰਨ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਦੇਰੀ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤਕ ਏਅਰਲਾਈਨ ਸਟਾਫ ਨੂੰ ਮਈ ਮਹੀਨੇ ਦੀਆਂ ਤਨਖਾਹਾਂ ਬਾਰੇ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਲਗਾਤਾਰ ਤੀਸਰਾ ਮਹੀਨਾ ਚੱਲ ਰਿਹਾ ਹੈ ਕਿ ਉਹ ਬਿਨਾਂ ਤਨਖਾਹਾਂ ਤੋਂ ਕੰਮ ਕਰ ਰਹੇ ਹਨ। ਹਾਲਾਂਕਿ ਮਾਰਚ ਅਤੇ ਅਪ੍ਰੈਲ ਦੀਆਂ ਤਨਖਾਹਾਂ ਵੀ ਉਹਨਾਂ ਨੂੰ ਅਪ੍ਰੈਲ ਅਤੇ ਮਈ ਮਹੀਨੇ ਦੀ 7 ਤਰੀਕ ਨੂੰ ਪ੍ਰਾਪਤ ਹੋਈਆਂ ਸਨ।

ਸੂਤਰਾਂ ਅਨੁਸਾਰ ਅਪ੍ਰੈਲ ਮਹੀਨੇ ਦੀ ਤਨਖਾਹ ਦਾ ਭੁਗਤਾਨ ਬੈਂਕ ਆਫ ਬੜੌਦਾ ਤੋਂ ਕੰਮਕਾਜੀ ਪੂੰਜੀ ਲੋਨ ਚੁੱਕਣ ਤੋਂ ਬਾਅਦ ਹੀ ਕੀਤਾ ਗਿਆ ਸੀ।

ਇਸ ਵਕਤ ਏਅਰ ਇੰਡੀਆ ਕੋਲ ਕਰੀਬ 11 ਹਜ਼ਾਰ ਪੱਕੇ ਕਰਮਚਾਰੀ ਕੰਮ ਕਰ ਰਹੇ ਹਨ। ਜਿੰਨ੍ਹਾਂ ਨੂੰ ਆਮ ਤੌਰ ‘ਤੇ ਮਹੀਨੇ ਦੀ ਆਖਰੀ 30 ਜਾਂ 31 ਤਰੀਕ ਤੱਕ ਤਨਖਾਹਾਂ ਦੇ ਦਿੱਤੀਆਂ ਜਾਂਦੀਆਂ ਸਨ।

ਏਅਰ ਇੰਡੀਆ ਦੇ ਬੁਲਾਰੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਗਲੇ ਹਫ਼ਤੇ ਤੱਕ ਕਰਮਚਾਰੀਆਂ ਦੀ ਤਨਖਾਹ ਆ ਜਾਵੇਗੀ।

ਸਰਕਾਰ ਨੇ ਪਿਛਲੇ ਸਾਲ ਜੂਨ ਵਿਚ ਏਅਰ ਇੰਡੀਆ ਲਈ ਰਣਨੀਤਕ ਅਪਨਿਵੇਸ਼ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਾਲ 31 ਮਈ ਨੂੰ ਕਿਹਾ ਗਿਆ ਸੀ ਕਿ ਪ੍ਰਸਤਾਵਿਤ ਹਿੱਸੇ ਦੀ ਵਿਕਰੀ ਲਈ ਕੋਈ ਸ਼ੁਰੂਆਤੀ ਬੋਲੀ ਨਹੀਂ ਮਿਲੀ।

Share Button

Leave a Reply

Your email address will not be published. Required fields are marked *

%d bloggers like this: