ਸੈਮਸੰਗ ਨੇ ਉਤਾਰਿਆ ਨਵਾਂ ਬਜਟ ਫ਼ੋਨ

ਸੈਮਸੰਗ ਨੇ ਉਤਾਰਿਆ ਨਵਾਂ ਬਜਟ ਫ਼ੋਨ

ਸੈਮਸੰਗ ਨੇ ਉਤਾਰਿਆ ਨਵਾਂ ਬਜਟ ਫ਼ੋਨਸੈਮਸੰਗ ਨੇ ਗਲੈਕਸੀ J4 ਭਾਰਤ ‘ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ 2 ਜੀਬੀ ਰੈਮ ਤੇ 16 ਜੀਬੀ ਸਟੋਰੇਜ ਨਾਲ 9,990 ਰੁਪਏ ਕੀਮਤ ਰੱਖੀ ਗਈ ਹੈ ਜਦਕਿ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੀ ਕੀਮਤ 11,990 ਰੱਖੀ ਗਈ ਹੈ।

ਡਿਊਲ ਸਿਮ J4 ਐਂਡਰਾਇਡ ਔਰੀਓ ਆਊਟ ਆਫ਼ ਦ ਬੌਕਸ ਓਐਸ ‘ਤੇ ਕੰਮ ਕਰਦਾ ਹੈ। ਇਸ ‘ਚ ਪੰਜ ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 720X1280 ਪਿਕਸਲ ਰੈਜ਼ੋਲੂਸ਼ਨ ਨਾਲ ਆਏਗੀ। ਇਸ ‘ਚ ਕੁਆਰਡ ਕੋਰ Exynos 7570 SoC ਦਿੱਤਾ ਗਿਆ ਹੈ।

ਗੈਲੈਕਸੀ J4 ‘ਚ 13 ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ ਐਚਡੀ ਵੀਡੀਓ ਰਿਕਾਰਡਿੰਗ ਕਰਨ ‘ਚ ਸਮਰੱਥ ਹੈ। ਇਸਦੇ ਨਾਲ ਹੀ 3000mAh ‘ਦੀ ਬੈਟਰੀ ਦਿੱਤੀ ਗਈ ਹੈ ਜੋ 20 ਘੰਟੇ ਤਕ ਬੈਕਅਪ ਦੇਵੇਗੀ। ਇਸ ‘ਚ ਕਨੈਕਟੀਵਿਟੀ ਫੀਚਰ ‘ਚ 4G ਐਲਟੀਈ, ਵਾਈ-ਫਾਈ 802.11 ਬੀ/ਜੀ/ਐਨ, ਬਲੂਟੁੱਥ 4.2, ਜੀਪੀਐਸ/ਏ-ਜੀਪੀਐਸ, 3.5 ਐਮਐਮ ਹੈਡਫੋਨ ਜੈਕ ਆਪਸ਼ਨ ਦਿੱਤੇ ਗਏ ਹਨ।

ਦੱਸ ਦਈਏ ਕਿ ਗੈਲੈਕਸੀ J4 ਸੈਮਸੰਗ ਮਾਲ ਐਪ ਦੇ ਨਾਲ ਆਇਆ ਹੈ। ਯਾਨੀ ਕਿ ਜੇਕਰ ਤਹਾਨੂੰ ਕੋਈ ਬੈਗ ਜਾਂ ਕੋਈ ਵੀ ਪ੍ਰੋਡਕਟ ਪਸੰਦ ਆਇਆ ਹੈ ਤੇ ਤੁਸੀਂ ਉਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਤਸਵੀਰ ਕਲਿਕ ਕਰੋ ਤੇ ਸੈਮਸੰਗ ਮਾਲ ਐਪ ਤਹਾਨੂੰ ਤਸਵੀਰ ਜ਼ਰੀਏ ਦੱਸੇਗਾ ਕਿ ਕਿੱਥੋਂ ਤੁਸੀਂ ਇਹ ਪ੍ਰੋਡਕਟ ਖਰੀਦ ਸਕਦੇ ਹੋ।

Share Button

Leave a Reply

Your email address will not be published. Required fields are marked *

%d bloggers like this: