ਮੇਘਾਲਿਆ ਸਰਕਾਰ ਸਿਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ਮੇਘਾਲਿਆ ਸਰਕਾਰ ਸਿਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਵੇ: ਬਾਬਾ ਹਰਨਾਮ ਸਿੰਘ ਖ਼ਾਲਸਾ
ਸਿਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਸਥਾਪਿਤ ਸਿਖਾਂ ਨੂੰ ਸ਼ਿਲੌਗ ‘ਚੋਂ ਖਦੇੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ

ਅੰਮ੍ਰਿਤਸਰ, 02 ਜੂਨ 2018: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲੌਗ ਵਿਖੇ ਸਿਖ ਭਾਈਚਾਰੇ ‘ਤੇ ਕੁੱਝ ਸਥਾਨਕ ਲੋਕਾਂ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁਖ ਮੰਤਰੀ ਕੋਨਰਾਡ ਸੰਗਮਾ ਨੂੰ ਸਿਖ ਭਾਈ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਉਕਤ ਮਾਮਲੇ ਵਿਚ ਸਿਖਾਂ ਦੀ ਸੁਰੱਖਿਆ ਲਈ ਦਖ਼ਲ ਦੇਣ ਲਈ ਕਿਹਾ ਹੈ।
ਉਨ੍ਹਾਂ ਦਸਿਆ ਕਿ ਸ਼ਿਲੌਗ ‘ਚ ਸਿੱਖ ਭਾਈਚਾਰਾ ਹਮਲੇ ਹੇਠ ਹੈ ਅਤੇ ਉਹ ਸਹਿਮ ਅਤੇ ਡਰ ਦੇ ਸਾਏ ਹੇਠ ਵਿਚਰ ਰਿਹਾ ਹੈ। ਸਿੱਖ ਧਾਰਮਿਕ ਸੰਸਥਾਵਾਂ, ਘਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਸ਼ਰਾਰਤੀ ਤੇ ਫ਼ਿਰਕੂ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਫ਼ਿਰਕੂ ਹਿੰਸਾ ਸ਼ਿਲੌਗ ਵਿਚ ਸਥਾਪਿਤ ਸਿਖ ਭਾਈਚਾਰੇ ਨੂੰ ਖਦੇੜਣ ਦੀ ਸਾਜ਼ਿਸ਼ ਦਾ ਨਤੀਜਾ ਹੈ, ਜੋ ਮਿਹਨਤ ਨਾਲ ਕਾਰੋਬਾਰ ਅਤੇ ਵਪਾਰ ਕਰਦਿਆਂ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੋਇਆ ਹੈ। ਮੇਘਾਲਿਆ ‘ਚ ਘੱਟਗਿਣਤੀ ਸਿਖ ਭਾਈਚਾਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੇ ਪਰ ਅਫ਼ਸੋਸ ਕਿ ਸੂਬਾ ਸਰਕਾਰ ਹੁਣ ਤਕ ਕੋਈ ਠੋਸ ਕਦਮ ਨਹੀਂ ਉਠਾ ਰਹੀ ਹੈ। ਸਗੋਂ ਫ਼ਿਰਕੂ ਤਨਾਅ ਵਧਣ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿਖਾਂ ‘ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਇਹੋ ਜਿਹੇ ਫ਼ਿਰਕੂ ਹਮਲੇ ਦੇਸ਼ ਦੇ ਹਿਤ ‘ਚ ਵੀ ਨਹੀਂ ਹੋਵੇਗਾ। ਸੰਵੇਦਨਸ਼ੀਲ ਮੁਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਲਈ ਜੋਰ ਦਿਤਾ। ਉਨ੍ਹਾਂ ਸਿਖ ਕੌਮ ਨੂੰ ਇੱਕਜੁੱਟ ਹੋਣ ਦਾ ਸਦਾ ਦਿਤਾ ਹੈ। ਉਨ੍ਹਾਂ ਮੇਘਾਲਿਆ ਦੇ ਮੁਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਦੇ ਕਦਮ ਤੁਰੰਤ ਚੁੱਕਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: