ਭਾਰਤੀ ਕੰਪਨੀ ਨੇ ਲਾਂਚ ਕੀਤਾ ਨਵਾਂ ਫੀਚਰ ਫੋਨ, ਕੀਮਤ ਸਿਰਫ਼ 875 ਰੁਪਏ

ਭਾਰਤੀ ਕੰਪਨੀ ਨੇ ਲਾਂਚ ਕੀਤਾ ਨਵਾਂ ਫੀਚਰ ਫੋਨ, ਕੀਮਤ ਸਿਰਫ਼ 875 ਰੁਪਏ

ਭਾਰਤ ਦੀ ਘਰੇਲੂ ਮੋਬਾਇਲ ਨਿਰਮਾਤਾ ਕੰਪਨੀ Ziox ਮੋਬਾਇਲਸ ਨੇ ਦੋ ਨਵੇਂ ਫੀਚਰ ਫੋਨ ਪੇਸ਼ ਕੀਤੇ ਹਨ। ਇਹ ਫੀਚਰ ਫੋਨ Ziox X7 ਅਤੇ Ziox X3 ਹਨ। ਕੰਪਨੀ ਨੇ Ziox X7 ਸਮਾਰਟਫੋਨ ਦੀ ਕੀਮਤ 899 ਰੁਪਏ ਰੱਖੀ ਹੈ ਜਦ ਕਿ Ziox X3 ਸਮਾਰਟਫੋਨ ਦੀ ਕੀਮਤ 875 ਰੁਪਏ ਰੱਖੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਦੋਵੇਂ ਫੀਚਰ ਫੋਨ ਡਿਊਲ ਸਿਮ ਕਾਰਡ ਵਾਲੇ ਹਨ।

ਫੀਚਰਸ
Ziox X7 ਫੀਚਰ ਫੋਨ ‘ਚ 1000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। Ziox X3 ‘ਚ 800 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਦੋਵੇਂ ਹੀ ਡਿਵਾਈਸ ਮਲਟੀ ਲੈਂਗੁਏਜ ਸਪੋਟਰ ਕਰਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਦੋਵਾਂ ਡਿਵਾਈਸਿਸ ‘ਚ ਇੰਗਲਿਸ਼ ਦੇ ਨਾਲ ਓਰਿਜਨਲ ਭਾਸ਼ਾ ‘ਚ ਵੀ ਮੈਸੇਜ ਪੜ ਸਕਦੇ ਹੋ। ਦੋਵਾਂ ਹੀ ਫੀਚਰਸ ਫੋਨ ‘ਚ ਆਟੋ ਕਾਲ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਹ ਦੋਵੇਂ ਹੀ ਡਿਊਲ ਸਿਮ ਵਾਲੇ ਫੀਚਰ ਫੋਨ ਆਨਲਾਈਨ ਪਲੇਟਫਾਰਮ ‘ਤੇ ਵੀ ਵਿਕਰੀ ਲਈ ਆਉਣਗੇ।
ਇਸ ਤੋਂ ਇਲਾਵਾ ਬਲੂਟੁੱਥ ਅਤੇ ਜੀ.ਪੀ.ਆਰ.ਐੱਸ. ਫੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਫੀਚਰ ਫੋਨ ‘ਚ ਵਾਇਰਲੈੱਸ ਐੱਫ.ਐੱਮ. ਰੇਡੀਓ, ਐੱਲ.ਈ.ਡੀ. ਟਾਰਚ, ਮੋਬਾਇਲ ਟ੍ਰੈਕਰ ਅਤੇ ਕਈ ਪ੍ਰੀ-ਲੋਡਿਡ ਗੇਮਜ਼ ਦਿੱਤੀਆਂ ਗਈਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਫੀਚਰ ਫੋਨ ‘ਚ ਲੋਕਾਂ ਨੂੰ ਲੰਬਾ ਬੈਟਰੀ ਬੈਕਅਪ ਮਿਲੇਗਾ। ਇਸ ਦੇ ਚੱਲਦੇ ਉਨ੍ਹਾਂ ਨੂੰ ਫੋਨ ਨੂੰ ਵਾਰ-ਵਾਰ ਚਾਰਜ ਨਹੀਂ ਕਰਨਾ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: