ਪੰਜਾਬ ਦੇ ਚਾਰ ਸ਼ਹਿਰਾਂ ਨੂੰ ਪੀਣ ਲਈ ਮਿਲੇਗਾ ਨਹਿਰੀ ਪਾਣੀ

ਪੰਜਾਬ ਦੇ ਚਾਰ ਸ਼ਹਿਰਾਂ ਨੂੰ ਪੀਣ ਲਈ ਮਿਲੇਗਾ ਨਹਿਰੀ ਪਾਣੀ

ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਚਾਰ ਸ਼ਹਿਰਾਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸੂਬੇ ਦੇ ਵੱਡੇ ਸ਼ਹਿਰਾਂ ਨੂੰ ਅਗਲੇ ਡੇਢ ਸਾਲ ਤਕ ਨਹਿਰੀ ਪਾਣੀ ਮਿਲਣ ਦੀ ਆਸ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਵਿੱਚ ਆਉਣ ਵਾਲੇ 18 ਮਹੀਨਿਆਂ ਦੇ ਅੰਦਰ ਪੁੱਜੇਗਾ ਤੇ ਇਸ ਤੋਂ ਬਾਅਦ ਜਲੰਧਰ ਨੂੰ ਵੀ ਨਹਿਰੀ ਪਾਣੀ ਦਿੱਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਛੇਤੀ ਹੀ ਪਾਣੀ ਸਾਫ ਕਰਨ ਵਾਲੇ ਪ੍ਰਾਜੈਕਟ ਲੱਗਣਗੇ। ਸਿੱਧੂ ਨੇ ਦੱਸਿਆ ਕਿ ਕੇਂਦਰ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਬਹੁਤ ਗੰਧਲਾ ਹੋ ਗਿਆ ਇਸ ਲਈ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ।

ਦੂਸ਼ਿਤ ਪਾਣੀ ਕਾਰਨ ਲੱਖਾਂ ਮੱਛੀਆਂ ਤੇ ਹੋਰ ਜਲ-ਪ੍ਰਾਣੀਆਂ ਦੀ ਮੌਤ ਹੋਣ ਤੋਂ ਬਾਅਦ ਮਿੱਲ ‘ਤੇ ਹੋਈ ਕਾਰਵਾਈ ਦਾ ਕ੍ਰੈਡਿਟ ਆਪਣੀ ਸਰਕਾਰ ਨੂੰ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਹ ਕੈਪਟਨ ਤੇ ਸੋਨੀ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਚੱਢਾ ਸ਼ੂਗਰ ਮਿਲ ‘ਤੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੋਣਾ ਚਾਹੀਦਾ ਹੈ, ਪਰ ਸਨਅਤ ਵੀ ਪੰਜਾਬ ਲਈ ਜ਼ਰੂਰੀ ਹੈ। ਕੈਬਨਿਟ ਮੰਤਰੀ ਨੇ ਨਿਯਮ ਕਨੂੰਨ ਸਭ ਤੇ ਬਰਾਬਰ ਲਾਗੂ ਹੋਣ ਦੀ ਗੱਲ ਵੀ ਕਹੀ।

ਰੋਡਰੇਜ ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਗਾਂਧੀ ਪਰਿਵਾਰ ਨੂੰ ਮਿਲਣ ਗਏ ਸਿੱਧੂ ਨੇ ਕਿਹਾ ਕਿ ਉਹ ਰਾਹੁਲ, ਸੋਨੀਆ ਤੇ ਪ੍ਰਿਅਕਾ ਵਾਡਰਾ ਦਾ ਧੰਨਵਾਦ ਕਰਨ ਗਏ ਸੀ ਕਿ ਉਨ੍ਹਾਂ ਔਖਾ ਸਮੇਂ ਸਾਥ ਦਿੱਤਾ ਸੀ। ਕਾਂਗਰਸ ਪ੍ਰਤੀ ਵਫਾਦਾਰੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਮਰਦੇ ਦਮ ਤਕ ਕਾਂਗਰਸ ਨਾਲ ਖੜ੍ਹਾ ਹਾਂ। ਪੰਜਾਬ ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਇੱਕੋ-ਇੱਕੋ ਪਾਵਰ ਸੈਂਟਰ ਕੈਪਟਨ ਅਮਰਿੰਦਰ ਸਿੰਘ ਹੈ ਤੇ ਅਸੀਂ ਸਭ ਉਨ੍ਹਾਂ ਦੀ ਟੀਮ ਹਾਂ।

Share Button

Leave a Reply

Your email address will not be published. Required fields are marked *

%d bloggers like this: