21 ਮਈ ਨੂੰ ਹੋਵੇਗਾ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਦੀ ਅਗਾਉ ਜ਼ਮਾਨਤ ਤੇ ਫ਼ੈਸਲਾ

21 ਮਈ ਨੂੰ ਹੋਵੇਗਾ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਦੀ ਅਗਾਉ ਜ਼ਮਾਨਤ ਤੇ ਫ਼ੈਸਲਾ

ਹੁਸ਼ਿਆਰਪੁਰ, 17 ਮਈ- ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਤੇ ਭਰਾ ਖ਼ਿਲਾਫ਼ ਕਰੀਬ 2 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ਨਿਲ ਬਟੇ ਸੰਨਾਟਾ ਦੇ ਸਹਾਇਕ ਨਿਰਮਾਤਾ ਦੇ ਪਿਤਾ ਵਲੋਂ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ 3 ਮਈ 2018 ਨੂੰ ਦਰਜ ਕਰਵਾਇਆ ਗਿਆ ਸੀ। ਜਿਸ ਸਬੰਧੀ ਅੱਜ ਜ਼ਿਲਾ ਤੇ ਸੈਸ਼ਨ ਜੱਜ ਐੱਸ.ਕੇ. ਗੁਪਤਾ ਦੀ ਅਦਾਲਤ ‘ਚ ਉਨਾਂ ਵਲੋਂ ਅਗਾਉ ਜ਼ਮਾਨਤ ਲੈਣ ਸਬੰਧੀ ਦਾਇਰ ਕੀਤੀ ਅਰਜ਼ੀ ਤੇ ਸੁਣਵਾਈ ਹੋਈ । ਇਸ ਮੌਕੇ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੈ ਠੱਕਰ ਦੇ ਵਕੀਲ ਐਡਵੋਕੇਟ ਕੇ.ਐੱਸ. ਕੰਗ (ਪੰਜਾਬ ਤੇ ਹਰਿਆਣਾ ਹਾਈਕੋਰਟ) ਪੇਸ਼ ਹੋਏ ਅਤੇ ਦੋਵੇਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਇਸ ਤੇ ਫ਼ੈਸਲੇ ਲਈ 21 ਮਈ ਨਿਸ਼ਚਿਤ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: