ਮੁਹੱਬਤ ਕਲਾ ਮੰਚ ਵੱਲੋਂ ਅਦਬੀ ਮਹਿਫਿਲ ਦਾ ਅਯੋਜਨ

ਮੁਹੱਬਤ ਕਲਾ ਮੰਚ ਵੱਲੋਂ ਅਦਬੀ ਮਹਿਫਿਲ ਦਾ ਅਯੋਜਨ
ਰਵਿੰਦਰ ਰਵੀ ਨੇ ਲਾਏ ਸਰੋਤੇ ਝੂਮਣ

2-2
ਬੁਢਲ਼ਾਡਾ 1 ਜੂਨ (ਅਮਿਤ ਚਾਵਲਾ/ ਸੰਦੀਪ ਰਾਣਾ) ਬੀਤੇ ਦਿਨੀ ਮੁਹੱਬਤ ਕਲਾਂ ਮੰਚ ਬੁਢਲ਼ਾਡਾ ਵੱਲੋਂ ਸੰਗੀਤਮਈ ਸ਼ਾਮ ‘ਅਦਬੀ ਮਹਿਫਿਲ ਦਾ ਅਯੋਜਨ ਸਥਾਨਕ ਰਾਮਲੀਲਾ ਗਰਾਉਂਡ ਵਾਲੀ ਧਰਮਸ਼ਾਲਾ ਵਿੱਚ ਕੀਤਾ ਗਿਆ।ਜਿਸ ਵਿੱਚ ਇਲਾਕੇ ਉਭਰਦੇ ਫਨਕਾਰਾਂ ਨੇ ਮਹਿਫਿਲ ਵਿੱਚ ਰੰਗ ਬਨਿੰਆ।ਪ੍ਰੋਗਰਾਮ ਦੀ ਸੁਰੂਆਤ ਗਾਇਕ ਜੋਨੀ ਨੇ ਦੁਆ ਫਕੀਰਾਂ ਦੀਆ ਤੈਨੂੰ ਰੱਬ ਨਾ ਭੁਲੇ ਗਾ ਕੇ ਕੀਤੀ।ਇਸ ਤੋਂ ਬਾਅਦ ਰਜਿੰਦਰ ਸਹੋਤਾ ਨੇ ‘ਇਬਾਦਤ’ , ਵਿੱਕੀ ਨਾਗਪਾਲ ਨੇ ‘ਅੱਲ੍ਹਾਂ ਕਰੇ ਮੈਂ ਮਰ ਜਾਵਾਂ’ ਪ੍ਰਮਜੀਤ ਸੈਣੀ ਨੇ ਮੈਨੂੰ ਖੇੜਿਆ ਦੇ ਨਾਲ, ਗੁਰਵਿੰਦਰ ਮਠਾੜੂ ਨੇ ਜੁਦਾਈਆਂ ਅਮ੍ਰਿਤਪਾਲ ਨੇ ਮਹਿਰਮ ਦਿਲਾਂ ਦੇ ਮਾਹੀ, ਮੋਹਿਤ ਚਾਵਲਾ ਨੇ ਟੱਪੇ, ਸੁਮਿਤ ਚੰਬੇ ਦੀਏ ਬੰਦ ਕਲੀਏ, ਸਤੀਸ਼ ਯਾਦਵ ਨੇ ਨੀ ਮੈਂ ਸ਼ਗਨ ਮਨਾਵਾਂ ਗੀਤ ਗਾ ਕੇ ਖੂਬ ਰੰਗ ਬਨਿੰਆ।ਇਸ ਤੋਂ ਬਾਅਦ ਇਕ ਹਾਸਰਾਸ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਅਮਰ ਸਿੰਘ ਭਾਦੜਾ, ਅਵਤਾਰ ਕੈਂਥ, ਗੁਰਜੀਤ ਸਿੰਘ, ਗੁਰਪਿਆਰ ਸਿੰਘ ਅਤੇ ਮਦਨ ਲਾਲ ਨੇ ਆਪਣੀਆ ਕਵਿਤਾਵਾਂ ਪੜ੍ਹੀਆਂ।ਜਿਨ੍ਹਾ ਨੇ ਕਵਿਤਾਂਵਾਂ ਰਾਂਹੀ ਖੂਬ ਵਾਹ ਵਾਹ ਲੁੱਟੀ।ਪ੍ਰੋਗਰਾਮ ਦੇ ਅੰਤਿਮ ਦੌਰ ਵਿੱਚ ਗਾਇਕ ਰਵਿੰਦਰ ਰਵੀ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਹੀ ਜਾਦੇਂ ਨੇ ਗਾ ਕੇ ਮਹਿਫਿਲ ਵਿੱਚ ਬੇਠੇ ਸਰੋਤਿਆ ਨੂੰ ਝੂਮਣ ਲਾ ਦਿਤਾ।ਮਹਿਫਿਲ ਦੇ ਅੰਤ ਵਿੱਚ ਹਰਵਿੰਦਰ ਹੈਪੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ ਗਾਇਆ।ਇਸ ਮੌਕੇ ਤੇ ਮੁਹੱਬਤ ਕਲਾ ਮੰਚ ਦੇ ਪ੍ਰਧਾਨ ਹਰਦੇਵ ਕਮਲ ਨੇ ਆਏ ਹੋਏ ਸਰੋਤਿਆ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਰਜਿੰਦਰ ਮਹਿਤਾ, ਨਵਤੇਜ ਨਵੀ, ਸੰਜੇ ਸਿੰਗਲਾ, ਸੰਦੀਪ ਰਾਣਾ, ਕਮਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਉਚੇਚੇ ਤੌਰ ਤੇ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: