ਮਾਂ 

ਮਾਂ

ਬੀਰੋ 12 ਸਾਲਾਂ ਦੀ ਸੀ ਬੀਰੋ     ਹੁਣੀ 6 ਭੈਣ ਭਰਾ ਸੀ 4 ਭਰਾ ਤੇ ਇਕ ਬੀਰੋ ਤੋਂ 7 ਸਾਲ ਛੋਟੀ ਭੈਣ
 ਬੀਰੋ ਦੀ ਮਾਂ ਅਕਸਰ ਹੀ ਬੀਰੋ ਦੇ ਬਾਪ  ਨਾਲ ਲੜਦੀ ਰਹਿੰਦੀ ਕਿ ਆਪਾਂ ਸਾਂਝੇ ਘਰ ਚ  ਨਹੀਂ ਰਹਿਣਾ ਖੇਤੀਬਾੜੀ ਅਲਗ ਕਰ ਲਉ  ਮੇਰੇ ਤੋ ਇਨ੍ਹਾਂ ਵਡੇ ਟਬਰ ਦੀ ਰੋਟੀ ਨਹੀਂ  ਪੱਕ ਦੀ ਪਰ ਬੀਰੋ ਦਾ ਬਾਪ ਆਪਣੇ ਭਰਾਂ ਨਾਲੋਂ ਵਖਰਾ ਨਹੀਂ ਹੋਣਾ ਚਾਉਦਾਂ  ਸੀ, ਬੀਰੋ ਦੀ ਮਾਂ ਰੁੱਸ ਕੇ ਪੇਕੇ ਤੂਰ ਗਈ  ਸਬ ਤੋਂ ਛੋਟੇ ਮੁੰਡੇ ਨੂੰ ਨਾਲ   ਲੈ ਗਈ ਜਿਸ ਦੀ ਉਮਰ 1 ਸਾਲ ਦੀ ਸੀ 3 ਮਹੀਨੇ ਤੋਂ  ਪੇਕੇ ਰਹ ਰਹੀ ਸੀ ਇਕ ਐਕਸੀਡੈਂਟ ਚ ਉਸ ਦੀ ਮੋਤ ਹੋ ਗਈ ਬੀਰੋ ਦੇ ਨਾਨਕੇ ਨੇ ਸੁਨੇਹਾ  ਭੇਜ ਦਿਤਾ ਪਰ ਉਸ ਸਮੇਂ ਹੜ  ਬਹੁਤ ਆਇਆ ਸੀ ਜਿਸ ਕਰਕੇ ਪੁਲ ਟੋਟੇ ਹੋਏ  ਸੀ ਸੁਨੇਹਾ 4 ਦਿਨ ਬਾਅਦ ਮਿਲਿਆ ਸਾਰੇ ਭੋਗ ਤੇ  ਹੀ ਜਾ ਸਕੇ  ਭੋਗ ਤੋਂ ਬਾਅਦ ਬੀਰੋ ਦੀ ਮਾਮੀ ਨੇ  ਕਿਹਾ ਦੇਖ  ਬੀਰੋ
ਹੁਣ ਤੁਹਾਡੇ ਅਸੀਂ ਨਾਨਕੇ ਨਹੀਂ ਰਹੇ
ਸਾਡੀ ਤੇ ਨਨਦ ਵੀ ਨਹੀਂ ਰਹੀ ਇਸ ਕਰਕੇ ਹੁਣ ਰਿਸ਼ਤੇਦਾਰੀ ਖਤਮ ਛੁੱਟੇ ਵੀਰ ਨੂੰ ਵੀ ਨਾਲ ਅੱਜ ਹੀ ਲੈ ਜਾਉ
ਬੀਰੋ ਆਪਣੇ ਛੁੱਟੇ ਭਰਾ ਨੂੰ ਚੁੱਕ ਕੇ  ਤੁਰ ਪਈ ।।ਉਸ ਬਾਅਦ ਨਾਂ ਕਦੇ ਨਾਨਕੇ ਗਈ ਨਾਨਕੇ ਵਾਲੀਆਂ ਸਾਰੀਆਂ ਰਸਮਾਂ ਵੀ ਮਾਂ ਦੇ ਨਾਲ  ਹੀ ਖਤਮ ਹੋ ਗਈਆਂ ਬੀਰੋ ਤੇ ਬੀਰੋ ਦੇ ਭੈਣ ਭਰਾ ਨੂੰ ਉਨ੍ਹਾਂ ਦੇ  ਵਿਆਹ ਵੇਲੇ ਖਾਰਿਓ  ਵੀ ਨਹੀਂ ਲਾਇਆ ਸੀ
ਬੀਰੋ ਇਹ ਸੋਚ ਦੀ ਰਹਿੰਦੀ ਕੀ  ਮਾਂ  ਦੇ ਨਾਲ ਹੀ ਨਾਨਕੇ ਹੁੰਦੇ ਹੈ
ਅਰਵਿੰਦਰ ਕੌਰ ਸੰਧੂ 
ਸਿਰਸਾ ਹਰਿਆਣਾ 
Share Button

Leave a Reply

Your email address will not be published. Required fields are marked *

%d bloggers like this: