ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਸੰਸਦ ਕੰਪਲੈਕਸ ਵਿੱਚ ਦਿਹਾਂਤ

ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਸੰਸਦ ਕੰਪਲੈਕਸ ਵਿੱਚ ਦਿਹਾਂਤ

ਓਟਾਵਾ, 3 ਮਈ: ਕੈਨੇਡਾ ਦੇ ਸੰਸਦ ਮੈਂਬਰ ਗਾਰਡ ਬ੍ਰਾਊਨ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਸੰਸਦ ਕੰਪਲੈਕਸ ਵਿੱਚ ਹੀ ਦਿਹਾਂਤ ਹੋ ਗਿਆ| 57 ਸਾਲਾ ਬ੍ਰਾਊਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸਨ ਅਤੇ ਉਹ ਪਾਰਟੀ ਨਾਲ ਸਾਲ 2004 ਵਿੱਚ ਜੁੜੇ ਸਨ|
ਬ੍ਰਾਊਨ ਓਟਾਵਾ ਦਫਤਰ ਵਿੱਚ ਮ੍ਰਿਤਕ ਪਾਏ ਗਏ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ| ਬ੍ਰਾਊਨ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕਲਾਡਾਇਨ ਅਤੇ ਦੋ ਪੁੱਤ ਚਾਂਸ ਅਤੇ ਟ੍ਰਿਸਟਨ ਹਨ| ਗਾਰਡ ਬ੍ਰਾਊਨ ਦੇ ਦਿਹਾਂਤ ਮਗਰੋਂ ਦੁਪਹਿਰ ਨੂੰ ਸਾਰੇ ਸੰਸਦ ਮੈਂਬਰ ‘ਹਾਊਸ ਆਫ ਕਾਮਨਜ਼’ ਵਿੱਚ ਇਕੱਠੇ ਹੋਏ ਅਤੇ ਇਕ ਮਿੰਟ ਲਈ ਚੁੱਪ ਰਹਿ ਕੇ ਉਨ੍ਹਾਂ ਨੇ ਬ੍ਰਾਊਨ ਨੂੰ ਸ਼ਰਧਾਂਜਲੀ ਦਿੱਤੀ| ਇਸ ਮਗਰੋਂ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਸਥਿਗਤ ਕਰ ਦਿੱਤੀ ਗਈ| ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੇ ਬ੍ਰਾਊਨ ਦੇ ਦਿਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ| ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਮੇਰੇ ਲਈ ਬਹੁਤ ਦੁੱਖ ਦੀ ਗੱਲ ਹੈ| ਮੈਂ ਆਪਣੇ ਪਿਆਰੇ ਦੋਸਤ ਨੂੰ ਗੁਆ ਲਿਆ ਹੈ| ਇਸ ਖਬਰ ਨਾਲ ਅਸੀਂ ਬਹੁਤ ਟੁੱਟ ਗਏ ਹਾਂ| ਉਨ੍ਹਾਂ ਨੇ ਬ੍ਰਾਊਨ ਦੀ ਪਤਨੀ ਅਤੇ ਬੱਚਿਆਂ ਨੂੰ ਪਏ ਵੱਡੇ ਘਾਟੇ ਤੇ ਦੁੱਖ ਪ੍ਰਗਟ ਕੀਤਾ|

Share Button

Leave a Reply

Your email address will not be published. Required fields are marked *

%d bloggers like this: