ਟਰੂਡੋ ਨੇ ਦਿੱਤੀ ਗੁਲਜ਼ਾਰ ਚੀਮਾ ਨੂੰ ਦਿੱਤੀ ਵਧਾਈ – ਪਹਿਲੇ ਭਾਰਤੀ ਜੰਮਪਲ ਬਣੇ ਸਨ ਕੈਨੇਡਾ ਚ ਐਮ ਐਲ ਏ

ਟਰੂਡੋ ਨੇ ਦਿੱਤੀ ਗੁਲਜ਼ਾਰ ਚੀਮਾ ਨੂੰ ਦਿੱਤੀ ਵਧਾਈ – ਪਹਿਲੇ ਭਾਰਤੀ ਜੰਮਪਲ ਬਣੇ ਸਨ ਕੈਨੇਡਾ ਚ ਐਮ ਐਲ ਏ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਨਾਮਵਰ ਐਨ ਆਰ ਆਈ ਅਤੇ ਲਿਬਰਲ ਪਾਰਟੀ ਦੇ ਨੇਤਾ ਡਾ ਗੁਲਜ਼ਾਰ ਚੀਮਾ ਨੂੰ 26 ਅਪ੍ਰੈਲ ਨੂੰ ਉਚੇਚੀ ਵਧਾਈ ਦਿੱਤੀ ਕਿਉਂਕਿ 26 ਅਪ੍ਰੈਲ ਉਹ ਇਤਿਹਾਸਕ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ ਜਦੋਂ ਭਾਰਤ ਦਾ ਜੰਮਿਆ ਕੋਈ ਇੰਡੋ-ਕੈਨੇਡੀਅਨ ਕੈਨੇਡਾ ਵਿਚ ਪਹਿਲੀ ਵਾਰ ਕਿਸੇ ਸੂਬਾਈ ਅਸੈਂਬਲੀ ਦੀ ਚੋਣ ਜਿੱਤ ਕੇ ਐਮ ਐਲ ਏ ਬਣਿਆ ਸੀ .ਗੁਲਜ਼ਾਰ ਚੀਮਾ ਉਹ ਸ਼ਖਸ਼ ਹਨ ਜਿਹੜੇ ਕਿ ਕਿੱਤੇ ਵਜੋਂ ਇੱਕ ਮਾਹਰ ਡਾਕਟਰ ਹੁੰਦੇ ਹੋਏ 26 ਅਪ੍ਰੈਲ 1988 ਨੂੰ ਮੈਨੀਟੋਬਾ ਦੇ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰ ਚੁਣੇ ਗਏ ਸਨ. ਇਹ ਦਿਨ ਭਾਰਤ ਦੇ ਜੰਮਪਲ ਐਨ ਆਰ ਆਈਜ਼ ਲਈ ਕੈਨੇਡੀਅਨ ਚੋਣ- ਰਾਜਨੀਤੀ ਵਿਚ ਇੱਕ ਨਵੇਕਲੀ ਸ਼ੁਰੂਆਤ ਦਾ ਦਿਨ ਸੀ.


ਇਸ ਮੌਕੇ ਲਿਬਰਲ ਪਾਰਟੀ ਦੇ ਬਰੈਂਪਟਨ ਦੇ ਮੁਖੀ ਹਰਦਮ ਮਾਂਗਟ  ਅਤੇ ਉਨ੍ਹਾਂ ਦੇ ਸਾਂਝੇ ਦੋਸਤ ਗੁਰਚਰਨ ਸਿੰਘ ਵੀ ਡਾ ਚੀਮਾ ਨੂੰ ਵਧਾਈ ਦੇਣ ਵਾਲਿਆਂ ਵਿਚ ਸ਼ਾਮਲ ਸਨ ..
ਇੱਕ ਸਫਲ ਫਿਜ਼ੀਸ਼ੀਅਨ ਡਾ ਗੁਲਜ਼ਾਰ ਚੀਮਾ 1988 ਤੋਂ 1993 ਤੱਕ ਮੈਨੀਟੋਬਾ ਅਸੈਂਬਲੀ ਦੇ ਮੈਂਬਰ ਰਹੇ .
ਇਸਤੋਂ ਬਾਅਦ ਉਹ 2001 ਤੋਂ 2004 ਤੱਕ ਬੀ ਸੀ ਅਸੈਂਬਲੀ ਦੇ ਮੈਂਬਰ ਰਹੇ ਅਤੇ ਗੋਲਡਨ ਕੈਂਪ ਬੈੱਲ ਦੀ ਬੀ ਸੀ ਸਰਕਾਰ  ਵਿਚ ਕੈਬਿਨੇਟ ਵਜ਼ੀਰ ਵੀ ਰਹੇ .ਉਹ ਗੁਰਦਾਸਪੁਰ ਜ਼ਿਲ੍ਹੇ ਦੇ ਜੰਮਪਲ ਹਨ .

ਗੁਲਜ਼ਾਰ ਚੀਮਾ ਉਨ੍ਹਾਂ ਚੰਦ ਕੁ ਸਿਆਸੀ ਨੇਤਾਵਾਂ ਚੋਂ ਇੱਕ ਹੈ ਜਿਹੜੇ ਕੈਨੇਡਾ ਦੀਆਂ ਦੋ ਅਸੈਂਬਲੀਜ਼ ਦੇ ਮੈਂਬਰ ਰਹੇ ਹੋਣ

2015 ਵਿਚ ਕੈਨੇਡਾ ਦੀ ਪਾਰਲੀਮੈਂਟ ਚੋਣ ਮੁਹਿੰਮ ਦੌਰਾਨ ਉਹ ਟਰੂਡੋ ਦੀ ਚੋਣ ਪ੍ਰਚਾਰ-ਪ੍ਰਬੰਧ  ਲਈ  ਬਣੀ ਕੌਰ ਟੀਮ ਦੇ ਮੈਂਬਰ ਸਨ .

Share Button

Leave a Reply

Your email address will not be published. Required fields are marked *

%d bloggers like this: