ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੁਰ-ਸਮਰਾਟ ਦਾ ਖਿਤਾਬ ਪ੍ਰਦਾਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੁਰ-ਸਮਰਾਟ ਦਾ ਖਿਤਾਬ ਪ੍ਰਦਾਨ

ਅੰਮ੍ਰਿਤਸਰ, 01 ਮਈ (ਨਿਰਪੱਖ ਆਵਾਜ਼ ਬਿਊਰੋ): ਜਲੰਧਰ ਦੂਰਦਰਸ਼ਨ ਡੀ.ਡੀ. ਪੰਜਾਬੀ ਚੈਨਲ ਵੱਲੋਂ ਕਰਵਾਇਆ ਗਿਆ ਰਿਐਲਟੀ ਸ਼ੋਅ ‘ਸੁਰ-ਸਮਰਾਟ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੱਸੇ ਆ ਗਿਆ ਹੈ। ਇਸ ਪ੍ਰਾਪਤੀ ‘ਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਅਤੇ ਡੀਨ ਵਿਦਿਅਕ ਮਾਮਲੇ, ਮੁਖੀ ਸੰਗੀਤ ਵਿਭਾਗ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿਤੀ ਅਤੇ ਭਵਿੱਖ ਵਿਚ ਅਜਿਹੀਆਂ ਹੋਰ ਵੀ ਮੱਲਾਂ ਮਾਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ।
ਸੰਗੀਤ ਵਿਭਾਗ ਦੇ ਮੁਖੀ ਨੇ ਸੰਗੀਤ ਵਿਭਾਗ ਦੇ ਐਮ.ਫਿਲ. ਦੇ ਵਿਦਿਆਰਥੀ ਚਰਨਪ੍ਰੀਤ ਸਿੰਘ ਨੇ ਇਸ ਰਿਐਲਟੀ ਸ਼ੋਅ ਵਿਚ ਆਪਣੀ ਗਾਇਕੀ ਦਾ ਸਫਲ ਪ੍ਰਦਰਸ਼ਨ ਕਰਕੇ ‘ਸੁਰ-ਸਮਰਾਟ ਦਾ ਖਿਤਾਬ ਹਾਸਿਲ ਨੂੰ ਯੂਨੀਵਰਸਿਟੀ ਲਈ ਮਾਣ ਦੱਸਦਿਆਂ ਕਿਹਾ ਕਿ ਲੜਕੀਆਂ ਵਿੱਚੋਂ ਸੰਗੀਤ ਵਿਭਾਗ ਦੀ ਵਿਦਿਆਰਥਣ ਗੁਰਵਿੰਦਰ ਕੌਰ ਕਲਾਸ ਐਮ.ਏ. ਨੇ ਫਸਟ ਰਨਰ ਅਪ ਦਾ ਖਿਤਾਬ ਹਾਸਿਲ ਕੀਤਾ।
ਪ੍ਰੋਗਰਾਮ ਹੈੱਡ ਦੂਰਦਰਸ਼ਨ ਮੈਡਮ ਇੰਦੂ ਵਰਮਾ ਦੀ ਰਹਿਨੁਮਾਈ ਹੇਠ ਹੋਏ ਇਸ ਪ੍ਰੋਗਰਾਮ ਦਾ ਮੰਤਵ ਇਹ ਸੀ ਕਿ ਪੰਜਾਬ ਦੇ ਨੋਜਵਾਨਾਂ ਦੀ ਕਲਾ ਪਰਖ ਹੋ ਸਕੇ ਅਤੇ ਉਹ ਸਿੱਧੇ ਰਾਹ ਤੁਰ ਸਕਣ ਅਤੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਸਕਣ।ਇਸ ਵਿਚ ਦੂਰਦਰਸ਼ਨ ਦੇ ਉੱਚ ਅਧਿਕਾਰੀ ਮਿਸਟਰ ਭਾਰਜ, ਮਿਸਟਰ ਰੰਧਾਵਾ,ਅਤੇ ਡਾਕਟਰ ਲਖਵਿੰਦਰ ਜੌਹਲ ਦਾ ਵਿਸ਼ੇਸ਼ ਸਹਿਯੋਗ ਹਾਸਿਲ ਸੀ।ਇਸ ਰਿਐਲੀਟੌ ਸੌਅ ਜਜਮੈਂਟ ਪਦਮ ਸ਼੍ਰੀ ਹੰਸਰਾਜ ਹੰਸ, ਸੁਖਵਿੰਦਰ ਸੁੱਖੀ (ਪੰਜਾਬੀ ਲੋਕ ਗਾਇਕ), ਡਾ. ਤੇਜਿੰਦਰ ਗੁਲਾਟੀ ( ਗਾਇਕਾ ਅਤੇ ਸ਼ਾਇਰਾ) ਮੈਡਮ ਰੰਜਨਾ ਆਦਿ ਨੇ ਕੀਤੀ।ਕੁੱਲ ਤੇਰਾ ਰਾਉਂਡ ਵਿਚ ਵੱਖ ਵੱਖ ਸ਼ੈਲੀਆ ਦਾ ਗਾਇਨ ਕਰਵਾ ਕੇ ਇਹਨਾ ਪ੍ਰਤੀਯੋਗੀਆਂ ਦੀ ਕਲਾ ਦਾ ਪ੍ਰੀਖਣ ਬਹੁਤ ਬਰੀਕੀ ਨਾਲ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: