ਮਜ਼ਦੂਰ ਦਿਵਸ

ਮਜ਼ਦੂਰ ਦਿਵਸ

ਸਾਈਕਲ ਤੇ ਬੰਨ ਲਿਆ ,
ਰੋਟੀ ਵਾਲਾ ਡੱਬਾ ਏ ।
ਨਵੀ ਸਵੇਰੇ ਦੀਆਂ ਅਾਸਾਂ ਲੈ ਕੇ ,
ਤੁਰ ਪਿਆ ਮੰਜ਼ਿਲ ਦੇ ਰਾਹ ਏ ।
ਮਨ ਅੰਦਰੋਂ ਸੋਚਾਂ ਵਿੱਚ ਪਿਆ ,
ਦਿਹਾਡ਼ੀ ਮਿਲਣੀ ਹੈ ਜਾ ਨਹੀ ਏ ।
ਜਾ ਕੇ ਚੌਕ ਵਿੱਚ ਖੜਿਆ ਲੇਬਰ ਦੇ ,
ਇੰਤਜ਼ਾਰ ਦਿਹਾਡ਼ੀ ਕਰਵਾਉਂਦੀ ਏ ।
ਕਿਸਮਤ ਅੱਗੇ ਕੋਈ ਜੋਰ ਨਹੀ ,
ਦਿਨ ਢਲ ਚੱਲਿਆ ਏ ।
ਖਾਲੀ ਹੱਥ ਮੁੜਨਾ ਪੈ ਗਿਆ ,
ਸੋਚਾਂ ਸੋਚਦਾ ਘਰ ਬੜਦਾ ਏ ।
ਬਾਲੜੀ ਨੂੰ ਕੀ ਜਵਾਬ ਦੇਵੇਗਾ ,
ਕਈ ਦਿਨਾਂ ਤੋ ਕਾਪੀ ਮੰਗੀ ਏ ।
ਮਜ਼ਦੂਰ ਦੀ ਤਾਂ ਕਿਸਮਤ ਫੁੱਟ ਚੱਲੀਏ ,
” ਮੀਤ ” ਬਾਲੜੀ ਨੂੰ ਕਿਵੇਂ ਦੇਣੀ ਤਸੱਲੀ ਏ ।

ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ

Share Button

Leave a Reply

Your email address will not be published. Required fields are marked *

%d bloggers like this: