ਪੋਲਟਰੀ ਫਾਰਮਾਂ ਨੂੰ ਬਦਬੂ ਤੇ ਮੱਖੀਆਂ ਤੋਂ ਮੁਕਤੀ ਲਈ ਨਵੀਆਂ ਤਕਨੀਕਾਂ ਵਿਕਸਿਤ

ਪੋਲਟਰੀ ਫਾਰਮਾਂ ਨੂੰ ਬਦਬੂ ਤੇ ਮੱਖੀਆਂ ਤੋਂ ਮੁਕਤੀ ਲਈ ਨਵੀਆਂ ਤਕਨੀਕਾਂ ਵਿਕਸਿਤ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪੋਲਟਰੀ ਫਾਰਮਾਂ ਦੀ ਬਦਬੂ ਅਤੇ ਮੱਖੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ, ਜਿਸ ਨਾਲ ਪੋਲਟਰੀ ਫਾਰਮਾਂ ਨੇੜੇ ਰਹਿੰਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕਰੀਬ ਇੱਕ ਹਜ਼ਾਰ ਪੋਲਟਰੀ ਫਾਰਮ ਹਨ, ਜਿਨ੍ਹਾਂ ਵਿੱਚੋਂ 500 ਪੋਲਟਰੀ ਫਾਰਮ ਬਹੁ-ਮੰਜ਼ਿਲੇ ਹਨ। ਇਨ੍ਹਾਂ ਫਾਰਮਾਂ ਵਿੱਚ ਮੁਰਗੀਆਂ ਦੀਆਂ ਬਿੱਠਾਂ ਸ਼ੈੱਡਾਂ ਦੇ ਅੰਦਰ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਬਦਬੂ ਫੈਲਦੀ ਹੈ ਅਤੇ ਮੱਖੀਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਨਾਲ ਪੋਲਟਰੀ ਫਾਰਮਾਂ ਦੇ ਆਲੇ-ਦੁਆਲੇ ਲੋਕਾਂ ਨੂੰ ਰਹਿਣਾ ਔਖਾ ਹੋ ਜਾਂਦਾ ਹੈ।|

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਬੋਰਡ ਦੇ ਇੰਜਨੀਅਰਾਂ ਦੀ ਟੀਮ ਬਣਾਈ ਗਈ ਹੈ, ਜਿਸ ਨੇ ਅਜਿਹੀਆਂ ਤਕਨੀਕਾਂ ਵਿਕਸਿਤ ਕੀਤੀਆਂ, ਜਿਸ ਨਾਲ ਪੋਲਟਰੀ ਸ਼ੈੱਡਾਂ ਵਿੱਚੋਂ ਬਿੱਠਾਂ ਨੂੰ ਲਗਾਤਾਰ ਬਾਹਰ ਕੱਢਿਆ ਜਾਵੇਗਾ। ਇਨ੍ਹਾਂ ਬਿੱਠਾਂ ਦੀ ਖਾਦ ਲਈ ਵਰਤੋਂ ਹੋ ਸਕੇਗੀ।ਸ਼ੈੱਡਾਂ ਦੇ ਹਨੇਰੇ ਵਿੱਚ ਪਈਆਂ ਬਿੱਠਾਂ ਵਿੱਚ ਨਮੀ ਦੀ ਵਧੇਰੇ ਮਾਤਰਾ ਹੋਣ ਕਾਰਨ ਇਹ ਮੱਖੀਆਂ ਦੀ ਪੈਦਾਵਰ ਦਾ ਕਾਰਨ ਬਣ ਜਾਂਦੇ ਹਨ। ਇਨ੍ਹਾਂ ਬਿੱਠਾਂ ਦੇ ਢੇਰਾਂ ਵਿੱਚ ਅਮੋਨੀਆ ਗੈਸ ਪੈਦਾ ਹੋ ਜਾਂਦੀ ਹੈ, ਜੋ ਮੁਰਗੀਆਂ ਤੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ।
ਬਹੁ-ਮੰਜ਼ਿਲੇ ਪੋਲਟਰੀ ਫਾਰਮਾਂ ਲਈ ਇਜਾਦ ਕੀਤੀਆਂ ਦੋ ਤਕਨੀਕਾਂ ਅਨੁਸਾਰ ਪੋਲਟਰੀ ਫਾਰਮਰ ਜਾਂ ਤਾਂ ਸਕਰੈੱਪਰ ਲਗਾ ਕੇ ਪੋਲਟਰੀ ਫਾਰਮਾਂ ਦੀਆਂ ਬਿੱਠਾਂ ਨੂੰ ਰੋਜ਼ ਬਾਹਰ ਕੱਢ ਸਕਦਾ ਹੈ ਅਤੇ ਜਾਂ ਕਨਵੇਅਰ ਬੈਲਟ ਲਗਾ ਕੇ ਬਿੱਠਾਂ ਨੂੰ ਬਾਹਰ ਕੱਢ ਸਕਦਾ ਹੈ। ਸਕਰੈੱਪਰ ਲਾਉਣ ਦਾ ਸਫਲ ਤਜਰਬਾ ਹਰਮਿੰਦਰ ਸਿੰਘ ਦੇ ਦਸਮੇਸ਼ ਪੋਲਟਰੀ ਫਾਰਮ, ਪਿੰਡ ਸਾਹਪੁਰ ਨੇੜੇ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਵਿੱਚ ਕੀਤਾ ਗਿਆ। ਇਸੇ ਤਰ੍ਹਾਂ ਪੋਲਟਰੀ ਫਾਰਮ ਵਿੱਚ ਬੈਲਟ ਲਗਾ ਕੇ ਦੂਜਾ ਸਫਲਤਾਪੂਰਵਕ ਤਜਰਬਾ ਭੁਪਿੰਦਰ ਸਿੰਘ ਦੇ ਫਾਰਮ ਐਲਪਾਈਨ ਪੋਲਟਰੀ ਫਾਰਮ, ਪਿੰਡ ਖੇੜੀ ਮੁਸਲਮਾਨਾਂ (ਜ਼ਿਲ੍ਹਾ ਪਟਿਆਲਾ) ਵਿੱਚ ਕੀਤਾ ਗਿਆ। ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਬਹੁਮੰਜ਼ਿਲੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਇਹ ਦੋਵੇਂ ਤਜਰਬੇ ਦਿਖਾਏ ਜਾਣਗੇ ਅਤੇ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਤਜਰਬੇ ਨੂੰ ਆਪਣੇ ਫਾਰਮ ’ਤੇ ਅਪਨਾਉਣ ਲਈ ਕਿਹਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: