ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਲਈ ਟਰਾਇਲ 29 ਅਪ੍ਰੈਲ ਨੂੰ

ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਲਈ ਟਰਾਇਲ 29 ਅਪ੍ਰੈਲ ਨੂੰ

ਪਟਿਆਲਾ 25 ਅਪ੍ਰੈਲ (ਪ੍ਰਿੰਸ ਘੁੰਮਣ): ਮਾਣਯੋਗ ਵਾਈਸ ਚਾਂਸਲਰ ਸਾਹਿਬ ਜੀ ਦੀ ਪ੍ਰਵਾਨਗੀ ਨਾਲ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋੋਂ ਸੈਸ਼ਨ 201819 ਦੌਰਾਨ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਪੁਰਸ਼ ਅਤੇ ਮਹਿਲਾ) ਲਈ ਸਪੋਰਟਸ ਵਿੰਗ ਦੇ ਟਰਾਇਲ 29 ਅਪ੍ਰੈਲ 2018 ਨੂੰ ਸਵੇਰੇ 7.00 ਵਜੇ ਸਪੋਰਟਸ ਕੰਪਲੈਕਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਡਾ. ਗੁਰਦੀਪ ਕੌਰ ਰੰਧਾਵਾ, ਨਿਰਦੇਸ਼ਕਾ ਖੇਡ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੇ ਖੇਡ ਕੈਲੰਡਰ ਵਿਚ ਸ਼ਾਮਿਲ ਸੰਬੰਧਿਤ ਖੇਡਾਂ ਲਈ ਖਿਡਾਰੀਆਂ ਦੇ ਟਰਾਇਲ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਹਰ ਇਕ ਖਿਡਾਰੀ ਕੋਲ ਆਪਣੀਆਂ 02 ਪਾਸਪੋਰਟ ਸਾਈਜ਼ ਫੋਟੋਆਂ, ਜਨਮ ਮਿਤੀ ਦਾ ਸਬੂਤ, ਵਿਦਿਅਕ ਅਤੇ ਖੇਡਾਂ ਦੇ ਸਾਰੇ ਅਸਲੀ ਸਰਟੀਫਿਕੇਟਸ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਹੋਣੀਆਂ ਲਾਜ਼ਮੀ ਹਨ। ਚੁਣੇ ਗਏ ਖਿਡਾਰੀਆਂ ਨੂੰ ਸਿਖਲਾਈ ਦੀਆਂ ਬੇਹਤਰੀਨ ਸਹੂਲਤਾਂ ਤੋੋਂ ਇਲਾਵਾ ਰਿਹਾਇਸ਼, ਮੁਫ਼ਤ ਪੜ੍ਹਾਈ, ਖੇਡ ਸਮੱਗਰੀ ਅਤੇ ਖੁਰਾਕੀ ਭੱਤਾ ਮੁਹੱਈਆ ਕਰਵਾਇਆ ਜਾਵੇਗਾ। ਟਰਾਇਲਾਂ ਲਈ ਫਾਰਮ ਖੇਡ ਵਿਭਾਗ ਦੀ ਵੈੱਬਸਾਈਟwww.punjabiuniversitysports.comਤੇ ਅਪਲੋਡ ਕੀਤਾ ਗਿਆ ਹੈ। ਟਰਾਇਲ ਦੇਣ ਲਈ ਆਉਣ ਵਾਲੇ ਖਿਡਾਰੀਆਂ ਵੱਲੋਂ ਇਹ ਫਾਰਮ ਭਰ ਕੇ ਨਾਲ ਲਿਆਉਣਾ ਲਾਜ਼ਮੀ ਹੈ।

Share Button

Leave a Reply

Your email address will not be published. Required fields are marked *

%d bloggers like this: