ਕਠੂਆ ਬਲਾਤਕਾਰ: ਮੰਦਿਰ ‘ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ -ਦਿੱਲੀ ਫੋਰੈਂਸਿਕ ਲੈਬ

ਕਠੂਆ ਬਲਾਤਕਾਰ: ਮੰਦਿਰ ‘ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ -ਦਿੱਲੀ ਫੋਰੈਂਸਿਕ ਲੈਬ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕਠੂਆ ਜਿਲੇ ਵਿੱਚ ਵਾਪਰੇ ਆਸਿਫਾ ਬਲਾਤਕਾਰ ਅਤੇ ਕਤਲ ਕਾਂਡ ਦੇ ਨਮੂਨਿਆਂ ਦੀ ਜਾਂਚ ਦੋਰਾਨ ਦਿੱਲੀ ਦੀ ਫੋਰੈਂਸਿਕ ਲੈਬ (ਐਫ.ਐਸ.ਐਲ.) ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਹੈ ਕਿ ਕਿ ਮੰਦਿਰ ‘ਚ ਮਿਲੇ ਖੂਨ ਦੇ ਦਾਗ ਪੀੜਤਾ ਦੇ ਹੀ ਹਨ, ਇਸ ਨਾਲ ਇਸ ਗੱਲ ਦੀ ਵੀ ਲਗਭਗ ਪੁਸ਼ਟੀ ਹੋ ਜਾਂਦੀ ਹੈ ਕਿ 8 ਸਾਲ ਦੀ ਬੱਚੀ ਨਾਲ ਮੰਦਿਰ ‘ਚ ਹੀ ਜਬਰ ਜਨਾਹ ਕੀਤਾ ਗਿਆ ਹੋਵੇਗਾ । ਦਿੱਲੀ ਦੀ ਫੋਰੈਂਸਿਕ ਲੈਬ (ਐਫ.ਐਸ.ਐਲ.) ਨੇ ਤਮਾਮ ਸਬੂਤਾਂ ਦੀ ਜਾਂਚ ਕੀਤੀ ਹੈ ਤੇ ਇਨ੍ਹਾਂ ਸਬੂਤਾਂ ਨੂੰ ਸੱਚ ਮੰਨਿਆ ਹੈ ।
ਫੋਰੈਂਸਿਕ ਲੈਬ ਨੇ ਆਪਣੀ ਰਿਪੋਰਟ ਅਪ੍ਰੈਲ ਦੇ ਪਹਿਲੇ ਹਫਤੇ ‘ਚ ਹੀ ਦੇ ਦਿੱਤੀ ਸੀ । ਇਹੀ ਨਹੀਂ ਮੰਦਿਰ ਤੋਂ ਮਿਲੇ ਵਾਲਾਂ ਦੀ ਜਾਂਚ ਕਰਨ ‘ਤੇ ਪਤਾ ਚੱਲਿਆ ਹੈ ਕਿ ਉਸ ਦੀ ਡੀ.ਐਨ.ਏ. ਪ੍ਰੋਫਾਈਲ ਇਕ ਦੋਸ਼ੀ ਸ਼ੂਭਮ ਸਾਂਗਰਾ ਨਾਲ ਮਿਲਦੀ ਹੈ । ਰਿਪੋਰਟ ‘ਚ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਪੀੜਤਾ ਦੇ ਕਪੜਿਆਂ ‘ਤੇ ਮਿਲੇ ਖੂਨ ਦੇ ਦਾਗ ਉਸ ਦੇ ਡੀ.ਐਨ.ਏ. ਪ੍ਰੋਫਾਈਲ ਨਾਲ ਮੇਲ ਖਾਂਦੇ ਹਨ । ਇਸ ਦੇ ਨਾਲ ਹੀ ਫੋਰੈਂਸਿਕ ਲੈਬ ਨੇ ਪੀੜਤਾ ਦੇ ਨਿੱਜੀ ਅੰਗਾਂ ‘ਤੇ ਖੂਨ ਪਾਏ ਜਾਣ ਦੀ ਵੀ ਪੁਸ਼ਟੀ ਕੀਤੀ ਹੈ ।
ਦੱਸਣਯੋਗ ਹੈ ਕਿ ਕਠੂਆ ਮਾਮਲੇ ਦੀ ਜਾਂਚ ਕਰ ਰਹੀ ਜੰਮੂ ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੂੰ ਜਾਂਚ ‘ਚ ਅੜਿਕੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਸ ਨੂੰ ਜੋ ਸਬੂਤ ਮਿਲੇ ਸਨ ਉਹ ਹਿਰਾਸਤ ‘ਚ ਲਏ ਗਏ ਵਿਅਕਤੀਆਂ ਨੂੰ ਦੋਸ਼ੀ ਸਾਬਤ ਕਰਨ ਲਈ ਪੂਰੇ ਨਹੀਂ ਸਨ । ਦਰਅਸਲ ਸਬੂਤ ਮਿਟਾਉਣ ਵਾਸਤੇ ਕਥਿਤ ਤੌਰ ‘ਤੇ ਪੀੜਤਾ ਦੇ ਕੱਪੜਿਆਂ ਦੀ ਧੁਆਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਤੇ ਜੰਮੂ-ਕਸ਼ਮੀਰ ਦੀ ਫੋਰੈਂਸਿਕ ਲੈਬ ਕਪੜਿਆਂ ‘ਚ ਖੂਨ ਦੇ ਧੱਬੇ ਤਲਾਸ਼ ਕਰਨ ‘ਚ ਅਸਫਲ ਰਿਹਾ ਸੀ।

Share Button

Leave a Reply

Your email address will not be published. Required fields are marked *

%d bloggers like this: