ਕਿਮ ਜੋਂਗ ਨੇ ਪਰਮਾਣੂ ਪ੍ਰੀਖਣ ਰੱਦ ਕਰਨ ਦਾ ਕੀਤਾ ਐਲਾਨ

ਕਿਮ ਜੋਂਗ ਨੇ ਪਰਮਾਣੂ ਪ੍ਰੀਖਣ ਰੱਦ ਕਰਨ ਦਾ ਕੀਤਾ ਐਲਾਨ

ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਅਪਣੇ ਵਿਵਾਦਮਈ ਪਰਮਾਣੂ ਪ੍ਰੋਗਰਾਮ ਅਤੇ ਮਿਜ਼ਾਈਲ ਪ੍ਰੀਖਣ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਰਮਾਣੂ ਪ੍ਰੀਖਣ ਸਥਾਨ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਦੁਨੀਆ ਅਤੇ ਉਤਰ ਕੋਰੀਆ ਦੇ ਲਈ ਬਹੁਤ ਚੰਗੀ ਖ਼ਬਰ ਹੈ।
ਉਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦੇ ਕਾਰਨ ਅਮਰੀਕਾ ਦੇ ਨਾਲ ਉਸ ਦਾ ਟਕਰਾਅ ਕਾਫੀ ਵਧ ਗਿਆ ਸੀ ਅਤੇ ਇੱਕ ਸਮੇਂ ਦੋਵੇਂ ਦੇਸ਼ ਯੁੱਧ ਤੱਕ ਪਹੁੰਚ ਗਏ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਕਿਮ ਜੋਂਗ ਦਾ ਰੁਖ ਨਰਮ ਹੈ। ਦੱਖਣੀ ਕੋਰੀਆ ਦੇ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਕਿਮ ਜੋਂਗ ਦੀ ਟਰੰਪ ਦੇ ਨਾਲ ਮੁਲਾਕਾਤ ਪ੍ਰਸਤਾਵਤ ਹੈ।

Share Button

Leave a Reply

Your email address will not be published. Required fields are marked *

%d bloggers like this: