ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ ਦਾ ਨੰਗਲ ਪੁੱਜਣ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਵਾਗਤ

ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ ਦਾ ਨੰਗਲ ਪੁੱਜਣ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਵਾਗਤ
ਬੀ.ਬੀ.ਐਮ.ਬੀ. ਦੇ ਬੋਟੈਨੀਕਲ ਗਾਰਡਨ ਵਿੱਚ ਲਗਾਇਆ ਪੌਦਾ

ਸ਼੍ਰੀ ਅਨੰਦਪੁਰ ਸਾਹਿਬ, 18 ਅਪ੍ਰੈਲ (ਦਵਿੰਦਰਪਾਲ ਸਿੰਘ/ਅੰਕੁਸ਼): ਲੋਕ ਸਭਾ ਦੇ ਸਾਬਕਾ ਸਪੀਕਰ ਮੀਰਾ ਕੁਮਾਰ ਦਾ ਸਤਲੁਜ ਸਦਨ ਨੰਗਲ ਪੁੱਜਣ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਰਵਾਂ ਸਵਾਗਤ ਕੀਤਾ ਅਤੇ ਉਨਾਂ ਨੇ ਬੀ.ਬੀ.ਐਮ.ਬੀ. ਦੇ ਬੋਟੈਨੀਕਲ ਗਾਰਡਨ ਵਿੱਚ ਜਾਕੇ ਰੁਦਰਾਕਸ਼ ਦਾ ਪੌਦਾ ਲਗਾਇਆ।
ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ, ਜੋ ਨੰਗਲ ਵਿੱਚ ਇੱਕ ਨਿਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਸਨ, ਉਨਾਂ ਦਾ ਇੱਥੇ ਪੁੱਜਣ ‘ਤੇ ਸਤਲੁਜ ਸਦਨ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਿੱਘਾ ਸਵਾਗਤ ਕੀਤਾ। ਨੰਗਲ ਵਿੱਚ ਆਪਣੀ ਕਿਸਮ ਦੇ ਬਹੁਤ ਹੀ ਬਿਹਤਰੀਨ ਬੋਟੈਨੀਕਲ ਗਾਰਡਨ ਵਿੱਚ ਜਾਕੇ ਉਨਾਂ ਨੇ ਪੌਦਾ ਲਗਾਇਆ ਇਸ ਉਪਰੰਤ ਉਹ ਬੀ.ਬੀ.ਐਮ.ਬੀ. ਵੱਲੋਂ ਨਵੀਂ ਉਸਾਰੀ ਗਈ ਕਲੌਨੀ ਦੇ ਪਹਿਲੇ ਫੇਜ਼ ਦਾ ਜਾਇਜ਼ਾ ਲੈਣ ਲਈ ਵੀ ਗਏ।
ਉਨਾਂ ਕਿਹਾ ਕਿ ਨੰਗਲ ਉਤਰੀ ਭਾਰਤ ਦਾ ਇੱਕ ਬੇਹਤਰੀਨ ਪ੍ਰਦੂਸ਼ਣ ਮੁਕਤ ਵਿਕਸਿਤ ਸ਼ਹਿਰ ਹੈ। ਜਿੱਥੇ ਸਮੇਂ ਸਮੇਂ ‘ਤੇ ਵਿਕਾਸ ਹੋਣ ਨਾਲ ਇਹ ਖੇਤਰ ਹਮੇਸ਼ਾਂ ਆਰਥਿਕ ਪੱਖੋਂ ਮਜਬੂਤ ਰਿਹਾ ਹੈ। ਉਨਾਂ ਕਿਹਾ ਕਿ ਨੰਗਲ ਦੇ ਹਰੇ ਭਰੇ ਖੇਤਰ ਅਤੇ ਇਸ ਦਾ ਵਾਤਾਵਰਨ ਜੋ ਕੀ ਕੁਦਰਤੀ ਨਜਾਰਿਆਂ ਨਾਲ ਭਰਪੂਰ ਹੈ ਪੰਛੀਆਂ ਦੀ ਵੀ ਪਹਿਲੀ ਪਸੰਦ ਹੈ ਇੱਥੇ ਆ ਕੇ ਕੁਦਰਤੀ ਨਜਾਰਿਆਂ ਨੂੰ ਮਾਣਕੇ ਅੰਦੂਰਨੀ ਖੁਸ਼ੀ ਮਿਲਦੀ ਹੈ।
ਇਸ ਮੌਕੇ ਬੀ.ਬੀ.ਐਮ.ਬੀ. ਦੇ ਚੀਫ ਇੰਜੀਨੀਅਰ ਐਚ.ਐਲ. ਕੰਬੋਜ਼, ਐਸ.ਕੇ. ਸਿੰਗਲਾ ਸੀਨੀਅਰ ਐਕਸੀਅਨ, ਸਤਨਾਮ ਸਿੰਘ ਏ.ਪੀ.ਆਰ.ਓ. ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: